ਪੰਨਾ:Alochana Magazine October 1961.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਗਤੀ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਆਖਿਆ ਸੀ ਕਿ ਇਸ ਸਾਧਾਰਣ ਖ਼ਤਰ ਨੂੰ ਫੰਦ ਵਿਚ ਅਜਿਹੇ ਢੰਗ ਨਾਲ ਹਿਲੋਰਾ ਦਿਤਾ ਗਇਆ ਹੈ ਕਿ ਪਾਠਕ ਦੇ ਮਨ ਵਿਚ “ ਲਗਾਤਾਰ ਤਰੰਗ ਉਠਣ ਲਗਦੀ ਹੈ । ਉਨ੍ਹਾਂ ਕੁਝ ਲਫ਼ਜ਼ਾਂ ਦੀ ਅੰਦਰਲੀ ਧੜਕਣ ਹੋਰ ਕਿੰਨੇ ਹੀ ਦਿਨ ਸ਼ਾਂਤ ਨਹੀਂ ਹੋਵੇਗੀ । ਉਹ ਚੰਚਲ ਹੋ ਉਠੇ ਹਨ, ਅਤੇ ਚੰਰਲ ਕਰਨਾ ਹੀ ਉਨ੍ਹਾਂ ਦਾ ਕਾਜ ਹੈ । ਕਵਿਤਾ ਦੇ ਛੰਦ ਦਾ ਇਹ ਜਾਦ ਸਾਡੇ ਵਿਚੋਂ ਕਿਸੇ ਲਈ ਭੀ ਅਣਜਾਣਿਆ ਨਹੀਂ, ਪਰ ਅਸਚਰਜ ਗੱਲ ਇਹ ਹੈ ਕਿ ਰਵੀਂਨਾਬ ਦੀ ਵਾਰਤਕ ਦੀ ਚੋਟ ਨਾਲ ਕਦੇ ਕਦੇ ਉਸੇ ਤਰਾਂ ਹੀ ਘਾਇਲ ਹੋ ਜਾਈਦਾ ਹੈ, ਸਾਡੇ ਮਨਾਂ ਵਿਚ ਲਗਾਤਾਰ ਤਰੰਗ ਉਠਣ ਲਗਦੀ ਹੈ , ਗੱਲ ਖ਼ਤਮ ਹੋ ਜਾਂਦੀ ਹੈ, ਪਰ ਧੜਕਣ ਨਹੀਂ ਥੰਮਦੀ । ਹੋਰ ਭੀ ਅਸਚਰਜ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਸੁਰੀਲਾ ਗਲਾ ਅਸੀਂ ਉਥੇ ਭੀ ਸੁਣਦੇ ਹਾਂ ਜਿਥੇ ਵਿਸ਼ਾ ਵਿਗਿਆਨਕ ਹੈ, ਸਗੋਂ ਉਥੇ ਹੀ ਮਾਨੋ ਭੁਲ-ਰਹਿਤ ਭਾਵ ਨਾਲ ਸੁਣਦੇ ਹਾਂ; ਉਹਨਾਂ ਦੀ ਛੰਦ ਤੇ ਸ਼ਬਦ-ਤਤ ਦੀ ਆਲੋਚਨਾ ਸਿਰਫ਼ ਸਾਡੀ ਬੁੱਧੀ ਨੂੰ ਸੰਦੇਸ਼ ਨਹੀਂ ਭੇਜਦੀ, ਸਾਡੀ ਸਮੁੱਚੀ ਹੋਂਦ ਨੂੰ ਹੁਲਾਸ ਦੇ ਜਾਂਦੀ ਹੈ । ਸ਼ਾਇਦ ਉਹ ਸਾਨੂੰ ਕਿਸੇ ਹਲ ਦੇ ਕਿਨਾਰੇ ਨਹੀਂ ਜਾਂਦੇ, ਕਿਸੇ ਘੜੀ-ਘੜਾਈ ਸਚਿਆਈ ਨੂੰ ਕਦੇ ਭੀ ਸਾਡੇ ਹੱਥਾਂ ਉਤੇ ਨਹੀਂ ਪਾ ਦੇਂਦੇ; ਪਰ ਸਾਡੇ ਮਨਾਂ ਵਿਚ ਇਕ ਵਲਵਲਾ ਰਚਾ ਦੇਂਦੇ ਹਨ: ਜਿਸਦੇ ਫਲ ਵਜੋਂ ਹਨੇਰੇ ਤੋਂ ਬਾਹਰ ਆ ਜਾਂਦੀ ਹੈ, ਸਾਡੀ ਨਿੱਜੀ ਭੁਲੀ ਹੋਈ ਯਾਦ, ਸੁਪਨੇ ਦੀ ਟੁਕੜੀ, ਚਿੰਤਾ ਦੀ ਕਿਰਨ, ਇੰਦਰਿਆਂ ਦਾ ਕੋਈ ਨਵਾਂ ਹਲੂਣਾ | ਅਸੀਂ ਚੰਚਲ ਹੋ ਉਠਦੇ ਹਾਂ. ਤੁਲਾ ਲੈ ਕੇ ਅਸੀਂ ਸਾਗਰ ਵਿਚ ਠਲੇ ਪੈਂਦੇ ਹਾਂ, ਉਹ ਸਾਨੂੰ ਤੰਤ੍ਰ ਨਾਲ ਸਚਿਆਈ ਪਿਛੇ ਯਾਤਰਾ ਕਰਾਉਂਦੇ ਹਨ - ਉਜ ਸਾਨੂੰ ਇਹ ਕਰਦੇ ਹਨ - ਜੇ ਸਾਡੀ ਅਸਮਰੱਥਾ ਦੇ ਕਾਰਨ ਅਸੀਂ ਸਾਗਰ ਦੇ ਵਿਚਕਾਰ ਡੱਬ ਮਰੀਏ; ਤਦ ਵੀ ਇਹ ਮੰਨਣਾ ਹੀ ਪਵੇਗਾ ਕਿ ਅਸੀਂ ਇਹ ਯਾਤਰਾ ਕਰਨ ਨਾਲ ਹੀ ਸਾਰਥਕ ਹੋ ਉਠੇ ਹਾਂ । “ ਉਹ ਚੰਚਲ ਹੋ ਉਠੇ ਹਨ ਅਤੇ ਸੰਤ ਕਰਨਾ ਹੀ ਉਨਾਂ ਦਾ ਕਾਜ ਹੈ, ਤਾਂ ਉਨ੍ਹਾਂ ਦੇ ਲੇਖਾਂ ਦੇ ਸੰਨ੍ਹ ਦੇ ਮੁਖਬੰਧ ਵਿਚ ਇਹ ਗੱਲ ਹਵਾਲਾ ਦੇਣ ਯੋਗ ਹੈ । 4. ਰਵੀਂਨਾਥ ਦੀ ਵਾਰਤਕ ਰਚਨਾ ਦੀ ਹੋਰ ਇਕ ਸ਼ਰੇਣੀ ਵੰਡ ਕੀਤੀ ਜਾਏ : ਇਕ ਪਾਸੇ ਸਰਕਾਰੀ ਜਾਂ ਰਸਮੀ, ਦੂਜੇ ਪਾਸੇ ਘਰੇਲੂ ਜਾਂ ਗੈਰ-ਰਸਮੀ । ਇਹ ਵੰਡ ਉਨਾਂ ਦੇ ਲੇਖਾਂ ਦੇ ਪੱਖ ਤੋਂ ਭੀ ਅਰਥਹੀਨ ਨਹੀਂ ਹੈ, ਪਰ ਚਿੱਠੀ-ਪੱਤਰ ਤੇ ਸਫ਼ਰਨਾਮਿਆਂ ਸੰਬੰਧੀ ਅੱਖਰ ਅੱਖਰ ਲਾਗੂ ਹੁੰਦੀ ਹੈ । ਚਿੱਠੀ-ਪੱਤਰ ਨੂੰ ਛੱਡ ਕੇ ਉਹਨਾਂ ਦੇ ਵਾਰਤਕ ਸਾਹਿੱਤ ਸੰਬੰਧੀ ਸੋਚਿਆ ਨਹੀਂ ਜਾ ਸਕਦਾ, ਕਿਉਂਕਿ ਉਹ