ਪੰਨਾ:Alochana Magazine October 1961.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਹੋਰ ਕਾਸੇ ਦੀ ਚਾਹਨਾ ਨਹੀਂ ਰਹਿੰਦੀ, ਉਸ ਇੱਕ ਲਫ਼ਜ਼ ਨਾਲ ਸਭ ਕੁਝ ਆਖਿਆ ਜਾਂਦਾ ਹੈ, ਪਰ ਉਨ੍ਹਾਂ ਦੀ ਵਾਰਤਕ ਦੇ ਵੱਖਰੇ ਦਾਬੇ ਨੂੰ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ | ਅੱਜ ਦੇ ਦਿਨ, ਉਨ੍ਹਾਂ ਦੀ ਮੌਤ ਦੇ ਵੀਹ ਸਾਲ ਪਿਛੋਂ, ਸਹਜੇ ਹੀ ਆਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਗੀਤਾਂ ਬਾਰੇ, ਉਨ੍ਹਾਂ ਦੀ ਭਵਿੱਖਬਾਣੀ ਸਫ਼ਲ ਹੋ ਗਈ ਹੈ, ਇਥੋਂ ਤਕ ਕਿ ਸ਼ਾਇਦ ਹੱਦੋਂ ਵੱਧ ਹੈ; ਰੀਕਾਰਡਾਂ, ਰੇਡੀਓ ਤੇ ਸਿਨੇਮਾ ਦੇ ਬਹੁਤ ਹੀ ਪ੍ਰਚਾਰ ਦੇ ਨਤੀਜੇ ਵਜੋਂ ਬੰਗਾਲ ਵਿੱਚ ਅੱਜ ਤਕਰੀਬਨ ਅਜਿਹਾ ਕੋਈ ਨਹੀਂ, ਜਿਸ ਨੂੰ ਉਨ੍ਹਾਂ ਦੇ ਗੀਤਾਂ ਦੀਆਂ ਦੋ ਚਾਰ ਤੁਕਾਂ ਨਾ ਆਉਂਦੀਆਂ ਹੋਣ, ਪਰ ਅਨੇਕ ਸ਼ਾਇਦ ਉਸ ਨੂੰ ਇਸ ਤੋਂ ਬਾਹਰ ਹੋਰ ਕਿਸੇ ਤਰ੍ਹਾਂ ਨਹੀਂ ਜਾਣਦੇ । ਪੜੇ ਲਿਖੇ ਨੌਜਵਾਨ ਭੀ ਉਨਾਂ ਦੇ ਗੀਤਾਂ ਉਤੇ ਜਿਸ ਹਦ ਤਕ ਮੋਹਿਤ ਹਨ ਉਨ੍ਹਾਂ ਦੀਆਂ ਪੜ੍ਹਨ ਵਾਲੀਆਂ ਰਚਨਾਵਾਂ ਨਾਲ ਉਸ ਹਦ ਤਕ ਜਾਣ ਪਛਾਣ ਨਹੀਂ ਰਖਦੇ; ਜਿਸ ਨੇ ਉਨ੍ਹਾਂ ਦੀ ਹਰ ਇਕ ਕਵਿਤਾ ਦੀ ਪੁਸਤਕ ਪੜੀ ਹੋਵੇ । ਅਜਿਹਾ ਨੌਜਵਾਨ ਅਜ ਕਲ ਵਿਰਲਾ ਹੀ ਮਿਲਦਾ ਹੈ, ਅਤੇ ਉਹ ਲੈ ਕੇ ਖੁਦ ਕਰਨਾ ਵੀ ਵਿਅਰਥ ਹੈ, ਕਿਉਂਕਿ ਜਗਧਰਮ ਨੂੰ ਟਾਲਿਆ ਨਹੀਂ ਜਾ ਸਕਦਾ, ਰਵੀਨਾਥ ਦੀ ਵਾਪਸੀ ਲਈ ਉਡੀਕਣ ਬਗੈਰ ਹੋਰ ਉਪਾ ਨਹੀਂ। ਉਸ ਦਿਨ ਦੇ ਨਿਮਿਤ ਆਖਣਾ ਚਾਹੁੰਦਾ ਹਾਂ ਕਿ ਕੋਈ ਭਵਿਖ ਦਾ ਪਾਠਕ ਜਦੋਂ ਜਤਨ ਨਾਲ ਰਵੀਨਾਥ ਦੀ ਸਮੁੱਚੀ ਵਾਰਤਕ ਰਚਨਾ ਪੜੇ, ਉਸ ਦੀ ਭਾਵਨਾ ਇਹ ਹੋਵੇਗੀ ਕਿ ਉਹ ਵਾਰਤਕ-ਸ਼ਿਲਪ ਵਿੱਚ ਬੰਗਾਲੀ ਭਾਸ਼ਾ ਦੇ ਸ਼ੇਸ਼ਠ ਪੁਰਸ਼ ਸਨ ਅਤੇ ਵਿਸ਼-ਸਾਹਿੱਤ ਵਿੱਚ ਭੀ ਉੱਚਾ ਅਸਥਾਨ ਰਖਦੇ ਸਨ । ਬਦੇਸ਼ੀ ਕਿਸੇ ਕਿਸੇ ਲੇਖਕ ਸੰਬੰਧੀ ਅਸੀਂ ਸੋਚ ਸਕਦੇ ਹਾਂ, ਜਿਸ ਨੇ ਉਨ੍ਹਾਂ ਤੋਂ ਵਧੀਆ ਨਾਟਕ, ਵਧੀਆ ਉਪਨਿਆਸ ਜਾਂ ਲੇਖ ਲਿਖਿਆ ਹੈ, ਜਿਸ ਦੀ ਵਾਰਤਕ ਹੋਰ ਤੀਬਰ ਜਾਂ ਗੂੜੀ ਹੈ, ਪਰ ਵਾਰਤਕ-ਸ਼ਿਲਪ ਦਾ ਅਜਿਹਾ ਐਸ਼ਵਰਜ; ਅਜਿਹੀ ਵਿਚਿਤ ਸਮਿਧੀ ਹੋਰ ਕਿਸੇ ਰਚਨਾ ਵਿੱਚ ਪ੍ਰਗਟ ਹੋਈ ਹੋਵੇ, ਇਹ ਸੰਦੇਹਜਨਕ ਹੈ । ਇਕ ਕਵੀ ਬਾਰੇ ਇਹ ਗੱਲ ਬੜੀ ਅਸਚਰਜ ਲਗਦੀ ਹੈ, ਪਰ ਕਿ ਰਵੀਦਨਾਥ ਅਮਿਤ ਸੀਮਾ ਤਕ ਪ੍ਰਤਿਭਾਵਾਨ ਸਨ, ਇੱਨਾਂ ਤਾਂ ਉਨ੍ਹਾਂ ਦਾ ਅਪਰਾਧ ਨਹੀਂ ਸੀ । -0- ਆਲੋਚਨਾ ਦੇ ਆਪ ਗਾਹਕ ਬਣੋ ਤੇ ਹੋਰਨਾਂ ਨੂੰ ਬਣਨ ਲਈ ਪਰੇਰੋ