ਪੰਨਾ:Alochana Magazine October 1961.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਗਵਾਏ ਸਨ । ਉਸ ਦੇ ਇਨ੍ਹਾਂ ਪ੍ਰਸਿੱਧ ਸ਼ਿਲਾ ਲੇਖਾਂ ਵਿਚ ਵਧੇਰੇ ਪ੍ਰਸਿੱਧ ਹਨਬਾਹਰ ਵਾਂ ਸ਼ਿਲਾ ਲੇਖ, ਜਿਹੜਾ ਕਿ ਅਕ ਨੇ ਬੁਧ ਮਤ ਹੁਣ ਕਰਨ ਪਿਛੋਂ fਪਸ਼ਾਵਰ ਤੋਂ ਪਰੇ ਸ਼ਾਹਬਾਜ਼ ਗੜੀ ਦੀ ਪਹਾੜੀ ਤੇ ਲਗਵਾਇਆ ਸੀ । ਕਾਲਸੀ ਪਾਉਂਟੇ ਸਾਹਿਬ ਦੇ ਕੋਲ), ਵਾਲਾ ਜ਼ਿਲਾ ਲੇਖ ਗਿਰਨਾਰ ਪਰਬਤ (ਮਧਯ ਭਾਰਤ ਵਿਚ) ਵਾਲਾ ਜ਼ਿਲਾ ਲੇਖ ਅਤੇ ਮਦਰਾਸ ਦੇ ਲਾਗੇ ਇਕ ਪਹਾੜ ਉਤੇ ਲਗਵਾਇਆ ਹੋਇਆ ਸ਼ਿਲਾ ਲੇਬ ਇਨ੍ਹਾਂ ਸ਼ਿਲਾ ਲੇਖਾਂ ਵਿਚਲੀ ਵਾਰਤਕ ਬੋਲ ਚਾਲ ਦੀ ਸੰਸਕ੍ਰਿਤ ਜਾਂ ਸੰਸਕ੍ਰਿਤ ਮਿਤ੍ਰਿਤ ਪਾਲੀ ਦਾ ਸੁਲਝਿਆ ਹੋਇਆ ਰੂਪ ਹੈ ਪਰ ਇਸ ਵਾਰਤਕ ਵਿਚ ਵਾਰਤਕ ਦਾ ਮੀਰੀ ਗੁਣ ਵਿਸ਼ਲੇਸ਼ਣਾਤਮਕ ਤਰਕ ਵਿਲੁਪਤ ਹੈ । ਇਸ ਕਾਰਣ ਅਸੀਂ ਕਹ ਸਕਦੇ ਹਾਂ ਕਿ ਭਾਰਤ ਵਿਚ ਵਰਤਕ ਦਾ ਅਸਲ ਰੂਪ ਉਸ ਵਕਤ ਹੀ ਹੋਂਦ ਵਿਚ ਆਇਆ ਜਦੋਂ ਕਿਸੇ ਧਾਰਮਿਕ ਸਮਸਿਆ ਦੇ ਨਿਪਟਾਰੇ ਲਈ ਵਾਦ ਵਿਵਾਦ ਜਾਂ ਤਰਕਮਈ ਢੰਗ ਦਾ ਆਸਰਾ ਲਇਆ ਗਇਆ । ਪ੍ਰਮਾਣਿਕ ਸਤਰਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਸ ਤਰਾਂ ਦਾ ਪਹਲਾ ਜਤਨ ਉੱਤਰ-ਪੱਛਮੀ ਭਾਰਤ ਦੇ ਯਾਵਨੀ ਮਹਾਰਾਜਾ ਮਲਿੰਦਰ (Menander) ਨੇ ਪਹਲੀ ਸ਼ਤਾਬਦੀ ਪੂਰਵ ਮਸੀਹ ਵਿਚ ਕੀਤਾ ! ਮਲਿੰਦਰ ਦੇ ਨਾਂ ਤੇ ਪ੍ਰਚਲਿਤ ਪੁਸਤਕ 'ਮਲਿੰਦ ਪੱਤ’ ਵਿਚ ਸਾਨੂੰ ਬੋਧੀ ਭਿਕਸ਼ੂ ਨਾਗਸੈਨ ਅਤੇ ਮਲਿੰਦਰ ਵਿਚਾਲੇ ਧਰਮ ਬਾਰੇ ਕੀਤੇ ਪ੍ਰਸ਼ਨ ਉੱਤਰ ਮਿਲਦੇ ਹਨ। ਪਾਲੀ ਵਿਚ “ਪੰਨ੍ਹਾਂ ਦਾ ਭਾਵ ‘ਪ੍ਰਸ਼ਨ’ ਹੈ । ਇਸ ਕਾਰਣ 'ਮਲਿੰਦ ਪੱਨ’ ਦਾ ਭਾਵ ਮਲਿੰਦਰ ਦੇ ਪ੍ਰਸ਼ਨ ਹੈ । ਇਸ ਪੁਸਤਕ ਦੇ ਕਰਤਾ ਬਾਰੇ ਠੀਕ ਠੀਕ ਕੁਝ ਨਹੀਂ ਆਖਿਆ ਜਾਂ ਸਕਦਾ । ਸੰਭਵ ਗੱਲ ਇਹ ਹੈ ਕਿ ਮਲਿੰਦਰ ਦੇ ਕਹਣ ਤੇ ਕਿਸੇ ਬੁਧ ਭਿਸ਼ੂ ਨੇ ਇਸ ਪੁਸਤਕ ਨੂੰ ਤਿਆਰ ਕੀਤਾ ਸੀ । ਉਪਰ 53 ਅਨੁਮਾਨ, ਪੰਜਾਬੀ ਸਾਹਿੱਤ ਦੇ ਮੁਢਲੇ ਕਾਲ ਤੇ ਠੀਕ ਢੁਕਦਾ ਹੈ । ਗੁਰੂ ਨਾਨਕ ਦੇਵ ਜੀ ਦੀ ਹਯਾਤੀ ਵਿਚ ਪੰਜਾਬੀ ਕਵਿਤਾ ਦਾ ਨਿਖਰਵਾਂ ਰੂਪ ਸਾਡੇ ਸਾਹਮਣੇ ਆਉਂਦਾ ਹੈ । ਇਸ ਦਾ ਨਿਖਰਵਾਂ ਰੂਪ, ਗੁਰੂ ਨਾਨਕ ਦੇ ਸਮਕਾਲੀ ਅਤੇ ਉਨ੍ਹਾਂ ਦੇ ਪੂਰਵ ਵਰਤੀ ਕਵੀਆਂ ਦੀਆਂ ਅਥਾਹ ਘਾਲਾਂ ਦਾ ਸਿੱਟਾ ਸੀ । ਗੁਰੂ ਜੀ ਤੋਂ ਪਹਿਲਾਂ ਫਰੀਦ · ਨੇ ਆਪਣੇ ਸ਼ਲੋਕਾਂ ਵਾਰਾ ਉਸ ਤਰਕਮਈ ਕਾਵਿ ਧਾਰਾ ਨੂੰ ਜਨਮ ਦੇ ਦਿੱਤਾ ਸੀ, ਜਿਹੜੀ ਕਿ ਗੁਰੂ ਨਾਨਕ ਦੀ ਰਚਨਾ ਵਿਚ ਇਕ ਅਗੰਮੀ ਵਹਿਣ ਦਾ ਰੂਪ ਧਾਰਣ ਕਰ ਗਈ । ਗੁਰੂ ਨਾਨਕ ਦੇਵ ਦੀ ਬਹੁਤ ਸਾਰੀ ਬਾਣੀ ਅਤੇ ਜਿਹੜੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ, ਉਸ ਦਾ ਆਸ਼ਾ ਵਧੇਰੇ ਕਰ ਕੇ ਅਧਿਆਤਮਕ ਹੈ । ਗੁਰੂ ਬਾਣੀ ਵਿੱਚ ਦੂਸਰੇ ਧਰਮਾਂ ਦੇ ਕਰਮ ਨੂੰ ਮੁਖ ਰਖ