ਪੰਨਾ:Alochana Magazine October 1961.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਫ਼ਾ ਵ੬ ਦੀ ਬ ਕੀ ) ਬਾਰੇ ਕੁਝ ਪੱਕਾ ਕਹਿਣਾ ਗਲਤ ਹੈ । ਇਸੇ ਤਰ੍ਹਾਂ ਲੇਖਕ ਨੇ ਡਾਰਵਿਨ ਦੇ ਸਿਧਾਂਤ (Darwin's_theory of Evolution) ਤੋਂ ਭੀ ਪੂਰ ਲਾਭ ਉਠਾਇਆ ਹੈ । ਸਾਰੀ ਪੁਸਤਕ ਵਿੱਚ ਇਹ ਪਾਰਕ ਦੀ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਕੀਤਾ ਹੈ ਕਿ ਧਰਤੀ ਤੇ ਕਿਸ ਨਰ੍ਹਾਂ ਕਈ ਪੜਾਓ ਲੰਘਕੇ ਪਾਣੀ ਹੋਦ ਵਿੱਚ ਅ ਇ । ਜਦ ਧਰਤੀ ਠੰਡੀ ਹੋਈ ਤਾਂ ਇਕ ਜ਼ਿਲਬ ਜਿਹੀ ਸੀ ਤੇ ਫਿਰ ਗੰਡਏ ਤੇ ਕੀੜੇ, ਪੰਛੀ ਤੇ ਫਿਰ ਮੱਛੀ ਆਂ ਤੇ ਬਾਂਦਰ ਅਤੇ ਲੰਗਰ ਬਣੇ । ਅੰਤ ਵਿੱਚ ਮਨੁੱਖ ਸਿਰੇ ਚੜਿਆ। ਚਮਤਕਾਚ ਦੀ ਬੋਲੀ ਭੀ ਭਾਈ ਵੀਰ ਸਿੰਘ ਦੀ ਸ਼ਖਸੀਅਤ ਦਾ ਇਕ ਪਹਲ ਉਜਾਗਰ ਕਰਦੀ ਹੈ । ਲੇਖਕ ਵਿੱਚ ਪਛਨੀ ਪੰਜਾਬ ਦੇ ਉਸ ਅਨਘੜਤ ਰਾਮੀਣ ਪ੍ਰਤਿਭਾ ਤੇ ਪੂਰਬੀ ਪੰਜਾਬ ਦੀ ਪੜੀ ਲਿਖੀ ਸਾਊ ਤੇ ਸਾਹਿਤਕ ਦਾਖਲ ਅਤ ਦਾ ਸੁਮੇਲ ਹੈ । ਇੱਕ ਪਾਸੇ ਤਾਂ ਉਹ ਕੇਦਰੀ ਭਾਸ਼ਾ ਦਾ ਪ੍ਰਗ ਕਰਦਾ ਹੈ, ਦੂਜੇ ਪਾਏ ਉਹ ਪਛਮੀ ਪੰਜਾਬ ਦੇ ਉਨ੍ਹਾਂ ਪ੍ਰਤਿਭਾ-ਸ਼ਾਲੀ ਵਾਸੀਆਂ ਦੀ ਯਾਦ ਤਾਜ਼ਾ ਕਰਾਉਂਦਾ ਹੈ ਜਿਨ੍ਹਾਂ ਨੂੰ ਪੂਰਬੀ ਪੰਜਾਬ ਵਿੱਚ ਗਏ ਲੋਕ ਜਾਂਗਲੀ ਨਾਮ ਨਾਲ ਸੰਬੋਧਨ ਕਰਦੇ ਸਨ , ਪਰੰਤੂ ਜਿਨ੍ਹਾਂ ਦੀ ਬਲੀ ਦੀ ਮਧੁਰਤਾ, ਗੱਲਬਾਤ ਦਾ ਢੰਗ ਖੱਠ ਲਹਿਜੇ ਤੇ ਢੁਕਵੇਂ ਬੋਲਾਂ ਦਾ ਸਿੱਕਾ ਵੱਡੇ ਵੱਡੇ ਵਿਦਵਾਨ ਮੰਨਦੇ ਹਨ । ਇਹ ਸਭ ਕੁਝ ਭਾਈ ਵੀਰ ਸਿੰਘ ਦੀ ਉਸ ਭਾਸ਼ਾ ਦੀ ਡੂੰਘੀ ਸੂਝ ਤੇ ਫਿਰ ਸੁਚੱਜੀ ਵਰਤੋਂ ਹੀ ਚਮਤਕਾਰ ਹੈ । | ਉਪਰੋਕਤ ਵਿਚਾਰ ਦੇ ਆਧਾਰ ਤੇ ਇਸ ਸਿੱਟੇ ਤੇ ਪੁੱਜਦੇ ਹਾਂ ਕਿ 'ਗੁਰੂ ਨਾਨਕ ਚਮਤਕਾਰ` ਵਿੱਚ ਭਾਈ ਵੀਰ ਸਿੰਘ ਦਾ ਧਾਰਮਿਕ ਭਾਵ, ਗਗਨ ਮੰਡਲ ` ਵਿੱਚ ਵਿਚਰਦੀ ਕਲਪਣਾ ਉਡਾਰੀ, ਸਾਊ, ਠੰਡਾ ਪਰ ਗਹਿਰ ਗੰਭੀਰ ਸਭਾਵ ਪੁਰਬ ਤੇ ਪੱਛਮੀ ਸਾਹਿੱਤ ਦੀ ਡੂੰਘੀ ਤੇ ਵਿਸ਼ਾਲ ਜਾਣਕਾਰੀ, ਵਿਗਿਆਨਕ ਸਝ ਅਤੇ ਪੱਛਮੀ ਪੰਜਾਬ ਨਾਲ ਬੋਲੀ ਦੀ ਸਾਂਝ ਆਦਿ ਕੁਝ ਇਕ ਪਹਲ ਹਨ ਜਿਨਾਂ ਵਿੱਚ ਲੇਖ ਦੀ ਸ਼ਖਸੀਅਤ ਵੱਖ ਵੱਖ ਦ੍ਰਿਸ਼ਟਿਕਣਾਂ ਤੋਂ ਪ੍ਰਤਿਬੰਬ ਹੁੰਦੀ ਹੈ । ਪੱ: ਪੂਰਨ ਸਿੰਘ ਦਾ ਇਹ ਕਥਨ ਕਿ ਵਾਰਤਕ ਵਿੱਚ ‘ਰੂਹ ਤੇ ਦਿਮਾਗ ਨੰਗੀ ਖਿਚਾਂਦੀ ਹੈ’ । ਭਾਈ ਵੀਰ ਸਿੰਘ ਦੀ ਰਕਨਾ ਤੇ ਪਰਣ ਭਾਂਤ ਪੁਰਾ ਉਤਰਦਾ ਹੈ । &