ਪੰਨਾ:Alochana Magazine October 1961.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਮਾਰ ਚੈਟਰਜੀ ਆਪਣੀ ਪੁਸਤਕ ' (ਇੰਡ ਆਰੀਅਨ ਐਂਡ ਹਿੰਦੀ’’ (Indo Aryan and Hindi) ਵਿੱਚ ਲਿਖਦੇ ਹਨ :- "The language that they (Muslims) first adopted was ( naturally, that current in the Panjab. Even in these days, there is not much difference between the Panjab dialects, particularly those of Eastern Panjab, from those spoken in the Western most parts of the United Provinees and eight or nine hundred years ago, we might imagine that difference was still less, it is even likely that an almost indentical speech was current in central and Eastern Panjab and Western United Provinces (Utter Pradesh) (P. 167) ਮੇਰਾ ਵਿਚਾਰ ਹੈ ਕਿ ਜੇਕਰ ਇਹ ਸਿੱਧ ਕੀਤਾ ਜਾ ਸਕੇ ਕਿ ਪੁਰਾਤਨ ਜਨਮ ਸਾਖੀ ਵਿਚਲੀ ਭਾਸ਼ਾ ਦਾ ਰੂਪ ਮੁਢਲੇ ਉਰਦੂ ਵਾਲਾ ਹੈ ਤਾਂ ਉਰਦੂ ਦੇ ਨਾਲ ਹੀ ਇਸ ਰਚਨਾ ਦੀ ਉਤਪੱਤੀ ਮੰਨੀ ਜਾ ਸਕਦੀ ਹੈ । ਇਸ ਤਰ੍ਹਾਂ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਹ ਸਿੱਧ ਕੀਤਾ ਜਾ ਸਕੇਗਾ ਕਿ ਜਨਮ ਸਾਖੀ ਦਾ ਰਚਨਾ-ਕਾਲ ਜਹਾਂਗੀਰ ਦਾ ਅੰਤਲਾ ਸਮਾਂ ਤੋਂ ਸ਼ਾਹ ਜਹਾਨ ਦੇ ਮੁਢਲੇ ਕਾਲ ਵਿਚਕਾਰਲਾ ਸਮਾਂ ਹੈ । ਉਰਦੂ ਭਾਸ਼ਾ ਦੇ ਬਹੁਤ ਸਾਰੇ ਵਿਦਵਾਨ ਮੁਗਲ ਬਾਦਸ਼ਾਹਾਂ ਦੇ ਇਸੇ ਕਾਲ ਨੂੰ ਉਰਦੂ ਦਾ ਉਤਪੱਤੀ ਕਾਲ ਨਿਰਧਾਰਿਤ ਕਰਦੇ ਹਨ । ਜਿਸ ਤਰ੍ਹਾਂ ਕਿ ਮੁਢਲੇ ਉਰਦੂ ਵਿੱਚ ਇਹ ਗੱਲ ਮਿਲਦੀ ਹੈ, ਪੁਰਾਤਨ ਜਨਮ ਸਾਖੀ ਵਿੱਚ ਭੀ ਅਨੇਕ ਥਾਵਾਂ ਤੇ ਫ਼ਾਰਸੀ ਦੀ ਭਰਮਾਰ ਹੈ । ਜਿਸ ਤਰ੍ਹਾਂ ਕਿ ਸਾਖੀ ੧੪ ਵਿੱਚ । ਏਸ ਸਖੀ ਵਿਚਲੀ ਭਾਸ਼ਾ ਦੀ ਵਾਕ ਬਣਤਰ ਦੇਖਣ ਤੋਂ ਭੀ ਇਹ ਹੀ ਸਿੱਧ ਹੁੰਦਾ ਹੈ ਕਿ ਇਸ ਦਾ ਰੂਪ ਰਾਣੇ ਉਰਦੂ ਵਾਲਾ ਹੈ । ਕੁਝ ਉਦਾਹਰਣ ਹੇਠਾਂ ਦਿੱਤੇ ਜਾਂਦੇ ਹਨ :- (੧) ਪਾਣੀ ਪਥਿ ਆਇ ਨਿਕਲੈ । (੨) ਤਬਿ ਪਾਣੀ ਪਥਿ ਕਾ ਪੀਰੁ ਸੇਖੁ ਸਰਫ ਥਾ। (੩) ਅਗੈ ਬਾਬਾ ਤੇ ਮਰਦਾਨਾ ਨੇ ਬੈਠੇ ਥੇ । (੪) ਤਬ ਪੀਰ ਕਹਿਆ । ਉਪਰੋਕਤ ਵਾਕਾਂ ਦਾ ਅੰਗ ਨਿਖੇੜ ਕਰਨ ਤੋਂ ਪਤਾ ਲਗ ਜਾਏਗਾ ਕਿ ਵਾਕ ਬਣਤਰ ਮੁਢਲੇ ਉਰਦੂ ਦੇ ਰੂਪ ਵਾਲੀ ਹੈ । . . .