ਪੰਨਾ:Alochana Magazine October 1964.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਲਵੰਤ ਇਕ ਆਲੋਚਨਾਤਮਿਕ ਅਧਿਐਨ ਪੰਜਾਬੀ ਕਹਾਣੀ ਵਿਚ ਕੁਝ ਨਵੀਨ ਵਿਰਤੀਆਂ ਆਧੁਨਿਕ ਸਾਹਿੱਤ, ਸਮਕਾਲੀ ਜੀਵਨ ਦੀਆਂ ਜਟੱਲਤਾਵਾਂ ਤੇ ਸਮੱਸਿਆਵਾਂ ਨੂੰ ਸਾਮਾਜਿਕ ਪ੍ਰਸੰਗ ਵਿੱਚ , ਆਧੁਨਿਕ ਕੀਮਤਾਂ ਦੇ ਪ੍ਰਕਾਸ਼ ਵਿੱਚ, ਯਥਾਰਥਵਾਦੀ-ਪ੍ਰਤੀਵਾਦੀ ਦ੍ਰਿਸ਼ਟੀਕੋਨ ਤੋਂ ਪੇਸ਼ ਕਰਦਾ ਹੈ । ਇਹ ਰੋਲ ਜਿੱਥੇ ਵਰਤਮਾਨ ਪੰਜਾਬੀ ਕਵਿਤਾ ਸੰਗਠਿਤ ਤੇ ਸੁਚੇਤ ਰੂਪ ਵਿੱਚ ਅਦਾ ਕਰ ਰਹੀ ਹੈ, ਉਥੇ ਕਹਾਣੀ ਅਚੇਤ ਤੌਰ 'ਤੇ ਹੀ, ਇਸ ਫ਼ਰਜ਼ ਦੀ ਸੁਹਿਰਦ ਪਾਲਣਾ ਕਰ ਰਹੀ ਪ੍ਰਤੀਤ ਹੁੰਦੀ ਹੈ । ਆਧੁਨਿਕ ਪੰਜਾਬੀ ਕਹਾਣੀ, ਵਿਸ਼ੇ-ਵਸਤੂ ਤੇ ਰੂਪ-ਵਿਧਾਨ ਦੇ ਪੱਖ ਦਿਨ ਪ੍ਰਤੀ ਦਿਨ ਪਰਿਵਰਤਤ ਹੋ ਰਹੀਆਂ ਸਮਾਜਿਕ ਪਰਿਸਥਿਤੀਆਂ ਤੇ ਕਦਰਾਂ ਕੀਮਤਾਂ ਅਨੁਸਾਰ ਲੁੜੀਂਦੀ ਵਿੱਤ ਮੂਜਬ, ਨਵੀਨਤਾ ਤੇ ਨੂਤਨਤਾ ਗਹੁਣ ਕਰ ਰਹੀ ਹੈ । ਆਧੁਨਿਕ ਉਦਯੋਗਿਕ ਤੇ ਮਸ਼ੀਨੀ ਯੁੱਗ ਦੀਆਂ ਕੁੱਝ ਅਜਿਹੀਆਂ ਜਟਿਲ ਸਮੱਸਿਆਵਾਂ ਹਨ, ਜਿਨ੍ਹਾਂ ਵਿੱਚ ਇੱਕ ਸਾਧਾਰਨ ਮਨੁੱਖ ਆਪਣੀ ਹੋਂਦ ਮੱਕੜੀ-ਜਾਲ ਵਿੱਚ ਫਾਥੀ ਅਨੁਭਵ ਕਰਦਾ ਹੈ । ਇੱਕ ਬੇਚੈਨੀ, ਬੇਬਸੀ, ਬੇਕਰਾਰੀ, ਅਵਿਸ਼ਵਾਸ਼, ਅਨਿਏਚਤਤਾ ਤੇ ਮਾਨਸਿਕ ਉਲਾਰ ਦਾ ਇਹਸਾਸ, ਮਨੁੱਖ ਦੀ ਸਮੁੱਚੀ ਸੋਚ ਉਡੇ ਹਰ ਸਮੇਂ ਛਾਇਆ ਰਹਿੰਦਾ ਹੈ । ਮਨੁੱਖ ਦੀਆਂ ਮਾਨਸਿਕ ਗੁੰਝਲਾਂ ਤੇ ਸਾਮਾਜਿਕ ਸਮੱਸਿਆਵਾਂ ਨੂੰ, ਪੰਜਾਬੀ ਕਹਾਣੀ ਨੇ, ਕੀਮਤਾਂ ਦੇ ਪਿਛੋਕੜ ਵਿੱਚ, ਨਵੇਂ ਝੁਕਾਵਾਂ ਅਨੁਸਾਰ ਤੇ ਨਵੇਂ ਦ੍ਰਿਸ਼ਟੀਕੋਣ ਤੋਂ ਪ੍ਰਾਣ ਦਾ ਯਤਨ ਕੀਤਾ ਹੈ । ਕਾਮ ਦਾ ਵਰਤਮਾਨ ਮਨੁੱਖ ਦੇ ਮਾਨਸਿਕ ਦੀਵਨ, ਸਮਾਜੀ ਕਿਰਦਾਰ ਤੇ ਸਦਾਚਾਰਕ ਵਰਤਾਰੇ ਵਿੱਚ ਇੱਕ ਪ੍ਰਮੁੱਖ ਰੋਲ ਹੈ । ਅਜੋਕੇ ਵਿਅਕਤੀ ਦੀਆਂ ਅਧਿਕਾਂਸ਼ ਮਾਨਸਿਕ ਗੁੰਝਲਾਂ, ਕਾਮ-ਵਾਜ਼ ਦੀ ਅਕ੍ਰਿਤੀ ਦਾ ਪ੍ਰਤੀਕਰਮ ਹਨ। 94