ਪੰਨਾ:Alochana Magazine October 1964.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਲਜੀਤ (ਲੁਧਿਆਣਾ) ਚਾਤ੍ਰਿਕ ਦੀ ਕਵਿਤਾ ਵਿਚ ਸੂਫ਼ੀ-ਅੰਸ਼ ਚਾਤ੍ਰਿਕ ਦੀ ਕਵਿਤਾ ਪੰਜਾਬੀ ਸਾਹਿਤ ਦੇ ਉਸ ਇਤਿਹਾਸਕ ਪੜਾ ਨਾਲ ਸੰਬੰਧਿਤ ਹੈ ਜਦੋਂ ਪ੍ਰਾਚੀਨ ਰੂੜੀਗਤ (Conventio al) ਸਾਹਿਤਕ, ਸਾਂਸਕ੍ਰਿਤਕ ਅਤੇ ਸਾਮਾਜਿਕ ਕੀਮਤਾਂ ਬਦਲ ਰਹੀਆਂ ਸਨ । ਇਹ ਪਰਿਵਰਤਨ ਪੱਛਮੀ ਸੰਸਕ੍ਰਿਤੀ ਦੇ ਸੰਪਰਕ ਦੇ ਸਿੱਟੇ ਵਜੋਂ ਹੋਂਦ ਵਿਚ ਆਇਆ । ਇਸ ਦਾ ਆਧਾਰ ਪੂਰਬ ਦੀ ਪ੍ਰਚਲਿਤ ਕਾਲਪਨਿਕ ਅਧਿਆਤਮਕ ਵਿਚਾਰਧਾਰਾ ਤੋਂ ਵਿਪਰੀਤ ਵਿਗਿਆਨ ਅਤੇ ਤਰਕ (Logic) ਉੱਤੇ ਸੀ । ਪ੍ਰਤਿਭਾਸ਼ੀਲ ਦਾਰਸ਼ਨਿਕ ਮਾਰਕਸ ਦੇ ਸਿਧਾਤਾਂ ਨੂੰ ਅਪਨਾਉਣ ਵਾਲੇ ਸਾਹਿਤਕਾਰ ਧਰਮ ਦੀਆਂ ਥੋਥੀਆਂ ਵਲਗਣਾਂ ਤੋਂ ਸੁਤੰਤਰ ਹੋ ਕੇ ਠੋਸ ਪਦਾਰਥਵਾਦੀ ਯਥਾਰਥਕਤਾ ਦਾ ਨਿਰਦੇਸ਼ਨ ਕਰ ਰਹੇ ਸਨ । ਪ੍ਰਗਤਿਵਾਦੀ ਸਾਹਿਤਕ ਹਰ ਵਿਸ਼ਵ ਦੇ ਕੋਨੇ ਕੋਨੇ ਵਿਚ ਨਿੱਗਰ ਕਲਾਤਮਕ ਸਾਮਗੀ ਪ੍ਰਸਤੁਤ ਕਰ ਰਹੀ ਸੀ । ਪਰੰਤੂ ਭਾਰਤ ਦੀਆਂ ਸਾਰੀਆਂ ਨਵੀਆਂ ਭਾਸ਼ਾਵਾਂ ਦੇ ਸਾਹਿੱਤਾਂ ਵਾਂਗ ਪੰਜਾਬੀ ਭਾਸ਼ਾ ਦਾ ਹਿੱਤ ਸਾਂਝੇ ਸਾਂਸਕ੍ਰਿਤ ਪਿਛੋਕੜ ਕਾਰਣ ਅਜੇ ਤੱਕ ਇਨ੍ਹਾਂ ਅਗਰਮੀ ਕੀਮਤਾਂ ਨੂੰ ਅਪਨਾਉਣ ਲਈ ਤਿਆਰ ਨਹੀਂ ਸੀ । ਧਾਰਮਿਕ ਬੰਧਨਾਂ ਦੀ ਪ੍ਰਬਲਤਾ ਤੇ ਪੱਛਮੀ ਸੁਤੰਤਰ ਸੱਭਿਅਤਾ ਤੋਂ ਬਿਲਕੁਲ ਵੱਖਰੀ ਭਾਰਤੀ ਸੱਭਿਅਤਾ ਦੀ ਭਾਵੁਕ ਖਿੱਚ ਅਜੇ ਇਨਾਂ ਕੀਮਤਾਂ ਲਈ ਵਧੇਰੇ ਵਿਰੋਧੀ ਸ਼ਕਤੀਆਂ ਸਨ, ਜਿਸ ਦੇ ਪ੍ਰyਵ ਦੇ ਤਿਫਲ ਵਜੋਂ ਸਮਚੀ ਜਨਤਾ ਤਿੰਨ ਭਾਗਾਂ ਵਿਚ ਵੰਡੀ ਗਈ (1) ਅਗਰਗਾਮੀ ਕੀਮਤਾਂ ਨੂੰ ਪੂਰਣ ਤੌਰ ਤੇ ਅਪਣਾਉਣ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ (2) ਪ੍ਰਾਚੀਨ ਕੀਮਤਾਂ ਤੇ ਆਦਰਸ਼ਵਾਦੀ ਵਿਚਾਰਾਂ ਦੇ ਹਮਾਇਤੀ ਅਤੇ (3) ਉਹ ਜਿਨ੍ਹਾਂ ਨੇ ਕੁਝ ਅਗਾਂਹ-ਵਧੂ ਵਿਚਾਰਾਂ ਨੂੰ ਭੀ ਅਪਣਾ ਲਇਆ ਅਤੇ ਸਭਿਆਚਾਰਕ ਤਰ੍ਹਾਂ ਅਨੁਸਾਰ ਪਰੰਪਰਾਗਤ ਕੀਮਤਾਂ ਨੇ ਕੀ ਹੱਥਾਂ ਨਾ ਛੱਡਿਆ । ਇਸ ਪਰਿਵਰਤਨ ਦਾ ਪ੍ਰਥਮ ਪ੍ਰਤਿਕਰਮ ਇਹ ਹੋਇਆ ਕਿ ਪਰੰਪਰਾ ਤੇ ਆਧੁਨਿਕਤਾ ਦਾ ਦੰਦ ਆਰੰਭ ਹੋ ਗਇਆ | ਭਾਰਤ ਦੇ ਸਾਮਾਜਿਕ 29