ਪੰਨਾ:Alochana Magazine October 1964.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਤਿਹਾਸ ਵਿਚ ਇਹ ਕਾਲ ਵਧਰ ਹਲਚਲ ਦਾ ਸੀ । ਅੰਗਰੇਜ਼ ਸ਼ਾਸਕ ਸਲਤਨਤ ਵਧਾਉਣ ਦੇ ਨਾਲ ਨਾਲ ਈਸਾਈ ਮਿਸ਼ਨਰੀਆਂ ਦੀ ਸਹਾਇਤਾ ਨਾਲ ਆਪਣੇ ਧਰਮ ਦੇ ਪ੍ਰਚਾਰ ਹਿਤ ਭੀ ਕਰਮਸ਼ੀਲ ਹੋ ਰਹੇ ਸਨ । ਜਿਸ ਦੇ ਰੋਸ ਵਜੋਂ ਭਾਰਤੀ ਜਨ-ਸਾਧਾਰਣ ਅਤੇ ਨੇਤਾਵਾਂ ਵਲੋਂ ਸਭ ਤੋਂ ਪਹਲਾ ਅੰਦੋਲਨ ਧਾਰਮਿਕ ਖੇਤਰ ਵਿਚ ਹੀ ਹੋਇਆ। | ਚਾਤ੍ਰਿਕ ਦੀ ਕਵਿਤਾ ਦਾ ਇਤਿਹਾਸਕ ਤੇ ਸਾਮਾਜਿਕ ਪਿਛੋਕੜ ਉਪਰ ਦਿਤਾ ਗਇਆ ਹੈ । ਇਸ ਦਾ ਪ੍ਰਯੋਜਨ ਆਪਣੇ ਧਰਮ ਅਤੇ ਸਭਿਆਚਾਰ ਦੇ ਗੌਰਵ ਨੂੰ ਪ੍ਰਜਵਲਿਤ ਅਤੇ ਦੀਪਿਤ ਕਰਕੇ ਈਸਾਈ ਮਿਸ਼ਨਰੀਆਂ ਵਲੋਂ ਹੋ ਰਹੇ ਧਾਰਮਿਕ ਹਮਲੇ ਦਾ ਉੱਤਰ ਦੇਣਾ ਸੀ । ਉਂਜ ਭੀ ਚਾਕ ਦੀ ਕਾਵਿ-ਕਲਾ ਦੇ ਪ੍ਰਮੁਖ ਪ੍ਰੇਣਾ ਤ ਅਜਿਹੇ ਸਨ ਜਿਨ੍ਹਾਂ ਲਈ ਧਰਮ ਦਾ ਮਹੱਤ-ਪੂਰਣ ਅਸਥਾਨ ਸੀ । ਇਹ ਹੀ ਕਾਰਣ ਹੈ ਕਿ ਚਾਤ੍ਰਿਕ ਦੀਆਂ ਪਹਲੇ ਦੌਰ ਦੀਆਂ ਸਾਹਿਤਕ ਰਚਨਾਵਾਂ ਅਤੀਤ ਦੇ ਗੌਰਵਸ਼ਾਲੀ ਇਤਿਹਾਸਕ ਵਿਅਕਤੀਆਂ ਦੀਆਂ ਕਥਾਵਾਂ, ਸਰਬ-ਮਾਨੀਯ ਮਿਥਿਹਾਸ਼ਕ ਸ਼ਕਤੀਆਂ ਦੀ ਪੂਜਾ, ਆਮ ਪ੍ਰਚਲਿਤ ਧਾਰਮਿਕ ਰਵਾਇਤਾਂ ਦੀ ਹਮਾਇਤ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਾਣਵੰਤ ਉਦਭਾਵਨਾ ਤਕ ਹੀ ਸੀਮਤ ਹਨ । ਉਸ ਤੋਂ ਵਿਪਰੀਤ ਉਸ ਦੀਆਂ ਮੱਧ-ਕਾਲੀਨ ਕਲਾ-ਕ੍ਰਿਤੀਆਂ ਵਿਚ ਅਗਰਗਾਮੀ ਵਿਚਾਰ ਵੀ ਮਿਲਦੇ ਹਨ, ਪਰੰਤ ਅੰਤਿਮ ਪੁਸਤਕ (ਸੂਫ਼ੀਖ਼ਾਨਾ) ਵਿਚ ਉਹ ਫੇਰ ਪਰੰਪਰਾਗਤ ਸੁਰਾਂ (ਸੂਫ਼ੀ ਦਿਲ, ਸੂਫ਼ਆਨਾ ਜੀਵਨ, ਅੱਡਾ ਸੂਫ਼ੀਖਾਨਾ, ਸਾਕੀ ਦੇ ਦਰ ਖੜਾ ਸਵਾਲੀ ਹੱਥ ਖਾਲੀ ਪੈਮਾਨਾ) ਦਾ ਕਾਇਲ ਹੋ ਕੇ ਰਹ ਗਇਆ ਹੈ । 2. ਫ਼ਾਰਸੀ ਤੇ ਪੰਜਾਬੀ ਦਾ ਸੰਬੰਧ ਅਤਿਅੰਤ ਪੁਰਾਣਾ ਹੈ, ਫ਼ਾਰਸੀ ਅਜਿਹੀ ਭਾਸ਼ਾ ਹੈ, ਜਿਹੜੀ ਵੱਖ ਵੱਖ ਇਤਿਹਾਸਕ ਪਰਿਸਥਿਤੀਆਂ ਦੇ ਪਰਿਵਰਤਨ ਦੇ ਅਸਰ ਤੋਂ ਬਿਲਕੁਲ ਅਭਿੱਜ, ਲਗਾਤਾਰ ਪੰਜਾਬ ਦੀ ਰਾਜ-ਭਾਸ਼ਾ ਰਹੀ ਹੈ । ਵਿਸ਼ਵ ਦੀਆਂ ਸਰਵ-ਵਿਦਿਤ ਭਾਸ਼ਾਵਾਂ ਦੇ ਸਾਹਿਤ ਵਿਚ ਫ਼ਾਰਸੀ ਦੀਆਂ ਪ੍ਰਾਚੀਨ ਕਲਾ-ਕ੍ਰਿਤੀਆਂ ਦਾ ਇਕ ਮਹੱਤੂਪੂਰਣ ਅਸਥਾਨ ਹੈ ਤੇ ਇਨ੍ਹਾਂ ਵਿਚੋਂ ਸੂਫ਼ੀ ਰਹੱਸਵਾਦੀ ਕਵੀਆਂ ਦੀਆਂ ਰਚਨਾਵਾਂ ਸਭ ਤੌਂ ਵਧੀਆ ਸੀਕਾਰ ਕੀਤੀਆਂ ਜਾ ਸਕਦੀਆਂ ਹਨ । ਪ੍ਰਸਤੁ ਤ ਨਿਬੰਧ ਦੇ ਮੁੱਖ ਹਮ ਨੂੰ ਆਰੰਭ ਕਰਨ ਤੋਂ ਪਹਿਲਾਂ ਇਹ ਦੇਖਣਾ ਉਚਿਤ ਹੋਵੇਗਾ ਕਿ ( ਸੂਫ਼ੀ ਰਹੱਸਵਾ ਹੈ ਕੀ ? ਅਤੇ (2) ਪੰਜਾਬੀ ਸੂਫ਼ੀ ਕਵਿਤਾ ਦਾ ਸੋਮਾ ਕੀ ਹੈ ? ਪਹਲੇ ਸਵਾਲ ਦਾ ਜਦ ਅਸੀਂ ਸਾਧਾਰਣ ਸ਼ਬਦਾਂ ਵਿਚ ਇੰਜ ਹੀ ਦੇ ਸਕਦੇ ਹਾਂ ਕਿ ਵਿਸ਼ਵ ਦੇ ਪ੍ਰਮੁਖ ੫ ਵਾਂਗ ਇਹ ਕੋਈ fਸਿਧਾਂਤਕ, ਸਾਮਾਜਿਕ, ਸਦਾਚਾਰਿਕ ਜਾਂ ਸ਼ਰੀਅਤ ਦਾ ਗੁਲਾਮ . ਨਹੀਂ, ਸਗੋਂ ਇਸਲਾਮ ਦੀ ਵਲਗਣ ਦੇ ਅੰਤਰਗਤ ਹੀ ਇਕ ਮਹਾਨ ਰਹੱਸਵਾਦੀ ” ਦੀ ਹੈਸੀਅਤ ਰਖਦਾ ਹੈ ਜੋ ਇਸਲਾਮ ਵਿਚ ਸ਼ੀਤ ਕਰਮ-ਕਾਂਡ ਨੂੰ ਆਪਣਾ ' 1. Indian Heritage by Hamayun Kabir. ਨੂੰ ਅਪਣਾ ਆਧਾਰ 52 - . .- - --