ਪੰਨਾ:Alochana Magazine October 1964.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਰ ਦੇ ਧਰਮਾਂ ਵਿਚ ਸਨਮਾਨ ਪ੍ਰਾਪਤ ਕਰਨ ਦੀ ਭਾਗੀ ਬਣੀ । ਸਾਰੇ ਆਸਤਿਕ ਧਰਮਾਂ ਦੇ ਵਿਚਾਰਾਂ ਦੀ ਨੀਂਹ ਕਿਸੇ ਅਦ੍ਰਿਸ਼ਟ ਸ਼ਕਤੀ ਵਿਚ ਵਿਸ਼ਵਾਸ਼ ਰਖਣ ਉੱਤੇ ਹੁੰਦੀ ਹੈ । ਇਹ ਅਜ਼ਟ ਸ਼ਕਤੀ ਨੂੰ ਪਰਮਾਤਮਾ, ਰੱਬ ਅੱਲ੍ਹਾ, ਈਸ਼ਵਰ, ਹੱਕ, ਪ੍ਰਭੁ ਆਦਿ ਕਈ ਨਾਵਾਂ ਨਾਲ ਸੰਬੋਧਨ ਕੰਤਾ ਗਇਆ ਹੈ । ਸਾਰੇ ਹੀ ਆਸਤਿਕ ਧਰਮ ਇਸ ਵਿਚਾਰ ਦੇ ਧਾਰਨ ਹਨ ਕਿ ਇਸ ਅਦ੍ਰਿਸ਼ਟ ਸ਼ਕਤੀ ਨੂੰ ਜਾਣਿਆ ਜ·ਏ, ਇਸ ਨਾਲ 6. ਕਮਿਕਤਾ ਪ੍ਰਾਪਤ ਕੀਤੀ ਜਾਏ ਕਿਉਂਜੋ ਮਨੁੱਖ ਦਾ ਕਲਿਆਣ ਹੀ ਇਸੇ ਵਿਚ ਹੈ । ਜਦ ਤਕ ਮਨੁੱਖ ਇਸ ਅਦਿਸ਼ਟ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਲਦਾ, ਉਸ ਨਾਲ ਅਭੇਦ ਨਹੀਂ ਹੋ ਜਾਂਦਾ , ਤਦ ਤਕ ਉਸ ਦੀ ਰੂਹ ਇਸ ਸੰਸਾਰ ਵਿਚ ਭੇਟਕ ਦੀ ਹੀ ਰਹਿੰਦੀ ਹੈ ਅਤੇ ਉਹ ਇਸ ਤਰ੍ਹਾਂ ਆਪਣਾ ਜੀਵਨ ਅਜਾਈਂ ਹੀ ਗਵਾ ਬੈਠਦਾ ਹੈ । ਮਨੁੱਖ ਅੰਦਰ ਇਸ ਅਦ੍ਰਿਸ਼ਟ ਸ਼ਕਤੀ ਨੂੰ ਜਾਣਨ ਦੀ ਲੋਚਾ ਸਦੀਆਂ ਤੋਂ ਬਲਕਿ ਅਜ਼ਲਾਂ ਤੋਂ ਚਲੀ ਆ ਰਹੀ ਹੈ । ਇਸ ਅਦ੍ਰਿਸ਼ਟ ਸ਼ਕਤੀ ਨੂੰ ਕਿਵੇਂ ਜਾਣਿਆ ਜਾਏ ਅਤੇ ਇਸ ਨਾਲ ਅਭੇਦਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ? ਇਹ ਇਕ ਅਜ਼ਹਾ ਪ੍ਰਸ਼ਨ ਹੈ ਜੋ ਸਮੇਂ ਸਮੇਂ ਉੱਤੇ ਵੱਖ ਵੱਖ ਧਾਰਮਿਕ ਆਗੂਆਂ ਦੇ ਵਿਚਾਰਾਂ ਦਾ ਕੇਂਦਰ ਬਣਿਆ ਹੈ । ਸਭਨਾਂ ਧਰਮਾਂ ਦਾ ਨਿਸ਼ਨਾ ਇਸ ਪ੍ਰਭੂ ਨੂੰ ਪਾਕੇ ਮੁਕਤੀ ਪ੍ਰਾਪਤ ਕਰਨਾ ਹੈ। ਪਰ ਇਸ ਤਕ ਕਿਵੇਂ ਪਹੁੰਚਿਆ ਜਾਵੇ ? ਇਸ ਬਾਰੇ ਸਾਧਨ ਸਭ ਦੇ ਵੱਖ ਵੱਖ ਹਨ ' ਇਥੇ ਮੈਂ ਕੇਵਲ ਭਾਰਤ ਵਿਚ ਮੁੱਢ ਤੋਂ ਪ੍ਰਚਲਿਤ ਪ੍ਰਭੂ ਪ੍ਰਾਪਤੀ ਦੇ ਸਾਧਨਾਂ ਦਾ ਵਰਣਨ ਕਰਾਂਗਾ । | ਭਾਰਤ ਵਿਚ ਸਭ ਤੋਂ ਪ੍ਰਾਚੀਨ ਧਰਮ-ਗ੍ਰੰਥ ਵੇਦਾਂ ਨੂੰ ਹੀ ਮੰਨਿਆ ਗਇਆ ਹੈ। ਰਿਗਵੇਦ, ਸਾਮਵੇਦ, ਯੁੱਜਰਵੇਦ ਅਤੇ ਅਥਰਵਵੇਦ ਇਹ ਚਾਰ ਪ੍ਰਸਿਧ ਵੇਦ ਹਨs ਤੋਂ ਇਲਾਵਾ ਬ੍ਰਾਹਮਣ ਗ੍ਰੰਥਾਂ ਅਤੇ ਉਪਨਿਸ਼ਦਾਂ ਨੂੰ ਵੀ ਵੇਦਾਂ ਦਾ ਭਾਰੀ ਮਨm ਗਇਆ ਹੈ । ਵੈਦਿਥ ਕਾਲ ਤੋਂ ਲੈ ਕੇ ਮੱਧ ਕਾਲ ਤਕ ਪ੍ਰਭੂ ਪਤੀ ਦੇ ਤਿੰਨ ਪ੍ਰਮੁੱਖ ਮਾਰਗ ਅਥਵਾ ਕਰਮ ਮਾਰਗ, ਗਿਆਨ ਮਾਰਗ ਅਤੇ ਭਗਤੀ ਮਾਰਗ ਦਾ ਭਾਰਤ ਵਿਚ ਬੜਾ ਜ਼ੋਰ ਰਿਹਾ ਹੈ । ਇਹ ਤਿੰਨੇ ਮਾਰਗ ਆਪੋ ਆਪਣੇ ਸਮੇਂ ਦੀਆਂ ਲੋੜਾਂ ਮੁਤਾਬਕ ਪ੍ਰਚਲਿਤ ਹੋਏ ਅਤੇ ਪ੍ਰਵਾਨ ਚੜੇ । ਸਭ ਤੋਂ ਪਹਲਾਂ ਵੇਦਾਂ ਦੇ ਸਮੇਂ ਵਿਚ ਕਰਮ ਮਾਰਗ ਵਧੇਰੇ ਪਚਲਿਤ ਰਹਿਆਂ ਹੈ । ਇਸ ਮਾਰਗ ਦੁਆਰਾ, ਯਸ, ਹੋਮ, ਕੁਰਬਾਨੀਆਂ ਆਦਿ ਗ ਰਸਮਾਂ ਕਰਕੇ ਹੀ ਮੁਕਤੀ ਦਾ ਰਾਹ ਲਭਿਆ ਜਾਂਦਾ ਸੀ । ਜੈਮਿਨੀ ਰਿਸ਼ੀ ਨੇ ‘‘ਪੂਰਵ ਮੀਮਾਂਸਾ ਵਿਚ ਇਹਨਾਂ ਕਰਮ ਕਾਂਡੀ ਰਸਮਾਂ ਉਤੇ ਵਿਸਥਾਰ ਨਾਲ ਚਰਚਾ ਕੀਤੀ ਹੈ । ਕਰਮ ਮਾਰਗ, ਜਿਸ ਨੂੰ ਕਿ ਪਰਿਵਤੀ ਮਾਰਗ ਵੀ ਕਿਹਾ ਗਇਆ ਹੈ ਬਹੁਤ ਸਮੇਂ ਤਕ ਲੋਕਾਂ ਵਿਚ ਪ੍ਰਚਲਿਤ ਰਹਿਆ ਹੈ ਪਰ ਸਮਾਂ ਪਾ ਕੇ ਜਦੋਂ ਲੋਕਾਂ ਦੀ ਚੇਤੰਨਤਾ ਵਿਚ ਵਾਧਾ ਹੋਇਆ ਤਾਂ ਕt ਵਿਚਾਰਵਾਨਾਂ ਦਾ ਵਿਸ਼ਵਾਸ਼ ਅਜੇਹੀਆਂ ਵਿਵਹਾਰਕ ਰੀਤਾਂ ਰਸਮਾਂ