ਪੰਨਾ:Alochana Magazine October 1964.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਪਣੀ ਕਹਾਣੀ ਵਿਚ ਹੁੰਦਾ ਹੋਇਆ ਵੀ ਕਿਧਰੇ ਵਿਖਾਈ ਨਹੀਂ ਦਿੰਦਾ । ਇਕ ਛਟ ਚਾਨਣ ਦੀ ਦਾ ਆਰੰਭ ਦੁੱਗਲ ਆਪਣੀ ਕਹਣੀ ਨਾਲ ਕਰਦਾ ਹੈ, ਬਾਕੀ ਕਹਾਣੀਆਂ ਵਾਂਝ ਉਸ ਦੀ ਆਪਣੀ ਕਹਾਣੀ ਕੋਈ ਘਟ ਸੁਆਦੀ ਨਹੀਂ । ਇਕ ਛਿੱਟ ਚਾਨਣ ਦੀ ਜਿਸ ਤੇ ਪੁਸਤਕ ਦਾ ਨਾਂ ਰਖਿਆ ਗਿਆ ਹੈ, ਇਕ ਗਰੀਬ ਮਾਸਟਰ ਦੀਆਂ ਅਪੂਰਣ ਖਾਹਿਸ਼ਾਂ ਦਾ ਕਰੁਣਾਮਈ ਬਿਆਨ ਹੈ, ਜਿਸ ਦੀ ਸਾਰੀ ਉਮਰ ਅਨੇਰੇ ਵਿਚ ਹੀ ਬੀਤ ਜਾਂਦੀ ਹੈ ਅਤੇ ਚਾਨਣ ਦੀ ਇਕ ਛਿੱਟ ਲਈ ਤਰਸਦਾ ਉਹ ਆਪਣੀ ਜ ਨ ਦੇ ਦਿੰਦਾ ਹੈ । ਮਾਸਟਰ ਸੁੱਖਾ ਸਾਰੀ ਉਮਰ ਹੈਡਮਾਸਟਰ ਨਾ ਬਣ ਸਕਿਆ, ਉਸ ਨੂੰ ਹਮੇਸ਼ਾ ਹੀ ਇਹ ਦੁੱਖ ਰਹਿਆ । ਮਾਸਟਰ ਮੁਖੇ ਦਾ ਕੋਈ ਮੁੰਡਾ ਵੀ ਹੈਡਮਾਸਟਰ ਨਾ ਬਣ ਸਕਿਆ, ਹਮੇਸ਼ਾ ਉਸ ਨੂੰ ਨਿਰਾਸ਼ਾ ਰਹੀ । ਹੈਡਮਾਸਟਰ ਨਾਲ ਉਸ ਸਾਕ ਜੋੜਨਾ ਚਾਹਿਆ ਪਰ ਇੰਜ ਵੀ ਨਾ ਹੋਇਆ ਅਤੇ ਇੰਜ ਮੁੱਖਾ ਸਾਰੀ ਉਮਰ ਕੁੜਦਾ ਰਹਿਆ । ਮਾਸਟ ਤੋਂ ਮੁਖੇ ਨੂੰ ਪਿਆਰ ਨਾ ਮਿਲਿਆ, ਪੈਸਾ ਨਸੀਬ ਨਾ ਹੋਇਆ, ਸ਼ੁਹਰਤ ਤੋਂ ਵਾਂਝਿਆ ਰਹਿਆ ਅਤੇ ਤੁਰ ਗਇਆ ਜਿਵੇਂ ਕੋਈ ਸੁੱਕਾ ਪੱਤਰ ਹਵਾ ਦੇ ਥਪੇੜਿਆਂ ਨਾਲ ਝੜ ਜਾਂਦਾ ਹੈ ! ਜੀਵਨ ਦਾ ਇਹ ਅਸੂਲ ਹੈ ਕਿ ਸਾਰੀਆਂ ਖਾਹਿਸ਼ਾਂ ਕਿਸੇ ਦੀਆਂ ਕਦੀ ਪੂਰੀਆਂ ਨਹੀਂ. ਹੋਈਆਂ ਪਰ ਕੁਝ ਸਰਾਪੇ ਹੋਏ ਜੀਵਨ ਅਜਿਹੇ ਵੀ ਹੁੰਦੇ ਹਨ ਜਿਥੇ ਇਕ ਖਾਹਿਸ਼ ਵੀ ਸਿਰ ਨਹੀਂ ਚੁੱਕ ਸਕਦੀ ਅਤੇ ਸੁਪਨਾ ਬਣ ਅੱਖਾਂ ਅਗੇ ਲਟਕਦੀ ਜਾਂਦੀ ਹੈ ਜਾਂ ਫਿਰ ਮਨ ਦੀਆਂ ਘੋਰ ਡੂੰਘਾਣਾਂ ਵਿਚ ਦਬੀ ਮਾਨਸਿਕ ਦੁਨੀਆ ਵਿਚ ਹਲਚਲ ਲਿਆਈ ਰਖਦੀ ਹੈ, ਪਰ ਇਕ ਸਮਾਂ ਅਜਿਹਾ ਆ ਜਾਂਦਾ ਹੈ ਜਦੋਂ ਇਸ ਨੂੰ ਘੁੱਟ ਕੇ ਰਖਣਾ ਮੁਸ਼ਕਲ ਹੋ ਜਾਂਦਾ ਹੈ । ਇਸ ਪੀੜ ਨੂੰ ਛੁਪਾਣਾ ਵੱਲੋਂ ਬਾਹਰ ਹੋ ਜਾਂਦਾ ਹੈ । ਉਦੋਂ ਆਪ-ਮੁਹਾਰੇ ਕੁਝ ਹੋਣ ਲਗਦਾ ਹੈ ਅਤੇ ਨਾ ਨਾਂ ਕਰਦਿਆਂ ਵੀ ਹਾਂ ਹੀ ਹੇਂ ਨਿਕਲਦੀ ਹੈ ਪਰ ਇਸ ਲਈ ਜੋ ਕੀਮਤ ਅਦਾ ਕਰਨੀ ਪੈਂਦੀ ਹੈ ਉਸ ਦਾ ਪਹਿਲਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਹੁੰਦਾ । ‘ਚਾਨਣੀ ਰਾਤ ਦਾ ਇਕ ਦੁਖਾਂਤ' ਅਤੇ 'ਅੱਧੀ ਰਾਤ ਦਾ ਕਤਲ ਦੋ ਅਜਿਹੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਦੁੱਗਲ ਦਾ ਇਸਤ-ਮਨ ਦਾ ਬਿਆਨ ਸਿਖਰ ਤੇ ਪਹੁੰਚਿਆਂ ਪ੍ਰਗਟ ਹੁੰਦਾ ਹੈ । ਪਹਿਲੀ ਕਹਾਣੀ ਵਿਚ ਮਾਲਣ ਪੂਰੇ ਵੀਹ ਸਾਲ ਆਪਣੀ ਸੱਧਰ ਨੂੰ ਦਿਲ ਵਿਚ ਛੁਪਾਈ ਰਖਦੀ ਹੈ ਪਰ ਜਦੋਂ ਧੀ ਦਾ ਵਿਆਹ ਨੇੜੇ ਆਉਂਦਾ ਹੈ ਤਾਂ ਉਸ ਦੀ ਆਪਣੀ ਜਵਾਨੀ ਦੀ ਸੱਧਰ ਫਿਰ ਜਾਗ ਪੈਂਦੀ ਹੈ । ਉਸ ਦਾ ਅਪਣੇ ਆਪੇ ਤੇ ਕਾਬੂ ਨਹੀਂ ਰਹਿੰਦਾ । ਆਪਣੇ ਮਹਿਬੂਬ ਨੂੰ ਰੱਜ ਕੇ ਪਿਆਰ ਕਰਨ ਦੀ ਖ਼ਾਹਿਸ਼ ਨੂੰ ਉਹ ਪੂਰਾ ਕਰਦੀ ਹੈ ਪਰ ਇਸ ਦੀ ਕੀਮਤ ਉਸ ਦੀ ਧੀ ਮਿੱ5 ਨੂੰ ਅਦਾ ਕਰਨੀ ਪੈਂਦੀ ਹੈ । ਅਧੀ ਰਾਤ ਦਾ ਕਤਲ ਇਕ ਗਲੋਂ ਹੋਰ ਵੀ ਸਵਾਦਲੀ ਹੈ ਕਿ ਇਸ ਵੇਰ ਤਾਈ 39