ਪੰਨਾ:Alochana Magazine October 1964.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਠਾਇਆ ਹੈ । ਉਹ ਲਿਅਦੇ ਹਨ:- “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪ ਲ । | ਅਰਥਾਤ ਅਸੀਂ ਕਿਵੇਂ 'ਸਚਿਆਰ ਬਣ ਸਕਦੇ ਹਾਂ, ਅਤੇ ਸਾਡੇ ਅਤੇ ਪ੍ਰਭੂ ਦੇ ਦਰਮਿਆਨ ਇਹ ਕੂੜ ਦੀ ਦੀਵਾਰ ਕਿਵੇਂ ਟੁੱਟ ਸਕਦੀ ਹੈ ? ਗੁਰੂ ਸਾਹਿਬ ਇਹ ਮੰਨਦੇ ਹਨ ਕਿ ਜੀਵ ਅਤੇ ਪ੍ਰਭੂ ਦੇ ਵਿਚਕਾਰ ਦਵੈਤ ਦਾ ਕਾਰਨ ਜੀਵ ਦੀ ਹਉਮੈ ਹੈ ਜਿਸ ਕਰਕੇ ਉਹ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ । ਇਥੇ ਹਉਮੈ ਨੂੰ ਗੁਰੂ ਸਾਹਿਬ ਨੇ ਪ੍ਰਭੂ ਅਤੇ ਮਨੁੱਖ ਦੇ ਦਰਮਿਆਨ “ਕੂੜ ਦੀ ਪਾਲਿ’ ਕਹਿਆ ਹੈ । ਜਦ ਤਕ ਇਹ ਹਉਮੈ ਰਹੇਗੀ, ਪ੍ਰਭ ਦਾ ਮੇਲ ਨਹੀਂ ਪ੍ਰਾਪਤ ਹੋ ਸਕੇਗਾ। ਹਉਮੈ ਨੂੰ ਵਸ ਕਰਕੇ ਹੀ ਪ੍ਰਭੂ ਦਾ ਮੇਲ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸੇ ਹਉਮੈ ਨੂੰ ਸੂਫ਼ੀਆਂ ਨੇ ਖ਼ੁਦੀ' ਕਿਹਾ ਹੈ । ਸੂਫ਼ੀ ਵੀ ਰੱਬ ਤੋਂ ਵਿਛੜਨੇ ਦਾ ਕਾਰਨ, ਇਸੇ ਖੁਦੀ ਨੂੰ ਹੀ ਮੰਨਦੇ ਹਨ । ਜਦ ਜੀਵ ਅਤੇ ਪ੍ਰਭੂ ਦੇ ਦਰਮਿਆਨ ਇਹ ਉਮੈ, ਖ਼ੁਦੀ ਜਾਂ ਕੂੜ ਦੀ ਪਾਲਿ' ਮਿਟ ਜਾਂਦੀ ਹੈ ਤਾਂ ਫਿਰ ਜੀਵ ਅਤੇ ਪ੍ਰਭੂ ਬਿਲਕੁਲ ਇਕ ਮਿਕ ਹੋ ਜਾਂਦੇ ਹਨ ਫਿਰ ਹਰ ਪਾਸੇ ਪ੍ਰਭੁ ਹੀ ਪ੍ਰਭੂ ਨਜ਼ਰ ਆਉਂਦਾ ਹੈ ਉਸ ਤੋਂ ਸਿਵਾ ਹੋਰ ਕੁਝ ਨਹੀਂ ਭਾਸਦਾ । ਇਸੇ ਖ਼ਿਆਲ ਨੂੰ ਬਹਾਦਰਸ਼ਾਹ ਜ਼ਫ਼ਰ’ ਨੇ ਇਕ ਸ਼ਿਅਰ ਵਿਚ ਬਹੁਤ ਸੁਹਣੇ ਢੰਗ ਨਾਲ ਵਿਅਕਤ ਕੀ ਹੈ :- ‘ਦੀਆ ਅਪਨੀ ਖ਼ਦੀ ਕੇ ਜੋ ਹਮ ਨੇ ਮਿਟਾ, ਵੋ ਜੋ ਪਰਦਾ ਸ਼ਾ ਬੀਚ ਮੇਂ ਥਾ ਨਾ ਰਹਾ । ਰਹੇ ਪਰਦਾ ਮੈਂ ਅਬ ਨ ਵ ਪਰਦਾ ਨਸ਼ੀ, ਕੋਈ ਦੂਸਰਾ ਉਸ ਕੇ ਸਿਵਾ ਨਾ ਰਹਾ ।" ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਹਉਮੈ ਜਾਂ ਖ਼ੁਦੀ ਨੂੰ ਕਿਵੇਂ ਮਿਟਾਇਆ ਜਾਏ ਤਾਂ ਜੋ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਸਕੇ ? ਇਸ ਪ੍ਰਸ਼ਨ ਨੂੰ ਹਲ ਕਰਨ ਲਈ ਸਫ਼ੀਆਂ ਦਾ ਆਪਣਾ ਢੰਗ ਹੈ ਅਤੇ ਵੇਦਾਂਤੀਆਂ ਦਾ ਆਪਣਾ । ਪਰ ਗੁਰੂ ਸਾਹਿਬ ‘ਜਪਜੀ ਵਿਚ ਇਸ ਦਾ ਜੋ ਹਲ ਦਸਦੇ ਹਨ, ਉਹ ਹੈ 'ਹੁਕਮਿ' ਅਥਵਾ ਪ੍ਰਭੂ ਦੇ ਹੁਕਮਿ ਵਿਚ ਰਹ ਕੇ ਹੀ ਇਸ ਪ੍ਰਸ਼ਨ ਦਾ ਹਲ ਲਭਿਆ ਜਾ ਸਕਦਾ ਹੈ । ਗੁਰੂ ਸਾਹਿਬ ਲਿਖਦੇ ਹਨ:- 'ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ ਗੁਰੂ ਨਾਨਕ ਦੇਵ ਦੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੇ ਹੁਕਮ' ਅਤੇ ਰਜ਼ਾ ਵਿਚ ਚਲ ਕੇ ਹੀ ਇਸ “ਕੂੜ ਦੀ ਪਾਲਿ' ਜਾਂ ਹਉਮੈ ਨੂੰ ਮਿਟਾਇਆ ਜਾ ਸਕਦਾ ਹੈ । ਇਹ ਹੁਕਮ ਕੀ ਹੈ ? ਇਸ ਦੀ ਪਛਾਣ ਕਿਵੇਂ ਹੋ ਸਕਦੀ ਹੈ ? ਗੁਰੂ ਸਾਹਿਬ ਪਹਲੇ ਪ੍ਰਭੂ ਦੇ ਹੁਕਮਿ' ਦੀ ਮਹੱਤਤਾ ਦਰਸਾਉਂਦੇ ਹੋਏ ਉਸ ਦੀ ਸਰਵ ਵਿਆਪਕਤਾਂ ਨੂੰ ਸਿਧ ਕਰਦੇ ਹਨ ਅਤੇ ਫਿਰ ਇਸ ਦੀ ਪਛਾਣ ਦਾ ਸਾਧਨ ਦਸਦੇ ਹਨ । 'ਹੁਕਮਿ' ਦੀ ਸਰਵ ਵਿਆਪਕਤਾ ਬਾਰੇ ਗੁਰੂ ਸਾਹਿਬ ਲਿਖਦੇ ਹਨ ਕਿ ਸੰਸਾਰ ਦੇ ਸਾਰੇ ਕਾਰਜ ਹੁਕਮਿ ਤੋਂ