ਪੰਨਾ:Alochana Magazine September 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਹੈ । ਅੱਜ ਸਾਡੇ ਸਮਾਜ ਦੇ ਚੇਤੰਨ ਮਨੁਖ ਦੀ ਨਿਰਦੈਤਾ ਕੀੜਿਆਂ-ਮਕੌੜਿਆਂ ਦੀ ਬੇਰਹਿਮੀ ਤੋਂ ਵੀ ਭੈੜੀ ਹੈ, ਜਿਹੜੇ ਕਿ ਆਪਣੀ ਮੂਰਖਤਾ ਦੇ ਆਸਰੇ ਧਰਮ ਦੀ ਆੜ ਵਿਚ ਇਕ ਮੁਸਲਮਾਨ ਇਸਤਰੀ ਨੂੰ ਬੇਪਤ ਕਰਨ ਲਈ ਗਲਾਂ ਘੜਦੇ ਹਨ “ਵਾਹਿਗੁਰੂ ਨੇ ਮੌਕਾ ਲਾਇਐ, ਗੁਰੂ ਦੇ ਪੁਤਰਾਂ ਦਾ ਬਦਲਾ ਲੈਣ ਦਾ । ਪਰ ਇਸ ਵਿਚ ਵੀ ਮਿਹਰ ਸਿੰਘ ਵਰਗੇ ਸਾਮਾਜਵਾਦੀ ਦਾ ਆਦਰਸ਼ ਰਖ ਕੇ ਸਾਮਾਜਵਾਦ ਦੀ ਪ੍ਰੇਸ਼ਟਤਾ ਦਰਸਾਈ ਗਈ ਹੈ । | ਸੁਜਾਨ ਸਿੰਘ ਦੇ ਸਾਮਾਜਵਾਦ ਉਤੇ ਆਪਣਾ ਅਧਿਯਨ ਬੰਦ ਕਰਨ ਤੋਂ ਪੂਰਬ ਇਕ ਗਲ ਤੇ ਵੀਚਾਰ ਕਰ ਲੈਣਾ ਅਤ ਜ਼ਰੂਰੀ ਹੈ । ਉਹ ਗਲ ਏ ਇਨ੍ਹਾਂ ਉਪਰ ਲਾਇਆ ਜਾਂਦਾ ਆਮ ਇਲਜ਼ਾਮ ਕਿ ਸੁਜਾਨ ਸਿੰਘ ਦੀ ਕਲਾ ਹੁਣ ਗਿਰਾਵਟ ਵਲ ਜਾ ਰਹੀ ਹੈ, ਕਿਉਂਕਿ ਉਹ ਅਜ ਕਲ ਨਿਰਾ ਪ੍ਰਚਾਰਵਾਦੀ ਜਾ ਖੁਲਾ ਪ੍ਰਾਪੇਗੰਡਾ ਕਰਨ ਵਾਲਾ ਬਣ ਗਇਆ ਹੈ | ਸ੍ਰੀ ਹਰਬੰਸ ਬਰਾੜ ਨੇ 'ਆਲੋਚਨਾ' ਦੇ ਅਪ੍ਰੈਲ ਅੰਕ ਵਿਚ ਸੁਜਾਨ ਸਿੰਘ ਬਾਰੇ ਆਪਣਾ ਮਤ ਪਰਗਟ ਕੀਤਾ ਹੈ -- ਪਰ ਕਦੀ ਕਦੀ ਉਹ ਅਪਣੀਆਂ ਕਹਾਣੀਆਂ ਵਿਚ ਬਹੁਤਾ ਹੀ ਸਿਧਾਂਤਕ ਉਪਦੇਸ਼ ਦੇਣ ਲਗ ਜਾਂਦਾ ਹੈ ਜਿਸ ਕਰਕੇ ਕਿ ਉਹ ਕਹਾਣੀ-ਕਲਾ ਦੀਆਂ ਸੀਮਾਂ ਨੂੰ "ਉਲੰਘ ਕੇ ਪ੍ਰਚਾਰਵਾਦੀ ਭਾਸ਼ਣ ਲਗ ਜਾਂਦਾ ਹੈ । ‘ਨਰਕਾਂ ਦੇ ਦੇਵਤੇ' ਉਸ ਦੇ ਇਸ ਕਹਾਣੀ ਸੰਗ੍ਰਹਿ ਬਾਰੇ ਇਹ ਆਮ ਸ਼ਕਾਇਤ ਹੈ । ਮੈਂ ਨਹੀਂ ਸਮਝ ਸਕਦਾ ਕਿ ਬਰਾੜ ਜੀ ਦਾ ਇਹ ਇਲਜ਼ਾਮ ਕਿਥੋਂ ਤੀਕ ਵਾਸਤਵ ਖੋਜ ਤੇ ਆਧਾਰਤ ਹੈ । ਲਗਦਾ ਇਉਂ ਹੈ ਕਿ ਇਹ ਕੁਝ ਪ੍ਰਗਤੀ-ਰਬ ਦੇ ਵਿਰੋਧੀਆਂ ਦੀ ਸੁਣੀ-ਸੁਣਾਈ ਤੇ ਮਿਥੀ-ਕਥੀ ਗਲ ਹੈ । ‘ਨਰਕਾਂ ਦੇ ਦੇਵਤੇ ਦੀ ਕਿਹੜੀ ਅਜਿਹੀ ਕਹਾਣੀ ਜਾਂ ਪਾਤਰ ਹੈ ਜਿਸ ਰਾਹੀਂ ਲੇਖਕ ਨੇ ਕਿਸੇ ਸਿਧਾਂਤ ਸੰਬੰਧੀ ਭਾਸ਼ਣ ਝੜਵਾਇਆ ਹੈ, ਜੇ ਇਹ ਦਸ ਦਿਤਾ ਜਾਂਦਾ ਤਾਂ ਠੀਕ ਸੀ, ਬਿਨਾਂ ਦ੍ਰਿਸ਼ਟਾਂਤ ਦਿਤੇ ਇਲਜ਼ਾਮ ਘੜ ਲੈਣਾ ਚੰਗੀ ਆਲੋਚਨਾ ਦਾ ਕੰਮ ਨਹੀਂ । ਅਜਿਹਾ ਹੀ ਇਲਜ਼ਾਮ ਅਪੈਲ ਮਾਸ ਦੇ ਸਾਹਿਤ ਸਮਾਚਾਰ ਵਿਚ ਸ੍ਰੀ ਅਮਰਜੀਤ ਸਿੰਘ ਜੀ ਨੇ ਲਾਇਆ ਹੈ । ਜਿਸ ਦਾ ਜਵਾਬ ‘ਨਰਕਾਂ ਦੇ ਦੇਵਤੇ` ਦੀ ਭੂਮਿਕਾ ਵਿਚ ਲਿਖਾਰੀ ਆਪ ਦਿੰਦਾ ਹੈ-“ਮੇਰੀ ਰਚਨਾ ਦਾ ਉਹ ਨਾ ਹੋਣਾ ਜੋ ਇਹ ਪਹਿਲੋਂ ਸੀ, ਦਸਦਾ ਹੈ ਕਿ ਮੈਂ ਜੀਉਂਦਾ ਹਾਂ । ਬੂਟਾ ਉੱਗਦਾ ਹੈ, ਵਧਦਾ ਹੈ, ਦਰਖਤ ਬਣਦਾ... ... i ਬਦਲਣਾ ਹੀ ਤਾਂ ਜੀਵਨ ਹੈ, ਜਿਹੜਾ ਬੰਦਾ ਸਮੇਂ ਅਤੇ ਪਰਿਸਥਿਤੀ ਅਨੁਸਾਰ ਬਦਲ ਨਹੀਂ ਸਕਦਾ, ਉਹ ਬੰਦਾ ਨਾ ਹੋਇਆ, ਜੜ ਵਸਤੂ ਹੋਇਆ ਜਿਸ ਨੂੰ ਨਵੇਂ ਵਲਵਲੇ ਜਾਂ ਮਨੋਵੇਗ ਬਿਲਕੁਲ ਟੁੰਬ ਹੀ ਨਾ ਸਕੇ । ਜਿਸ ਆਦਮੀ ਨੂੰ ਲੋਕਾਂ ਲਈ ਦਰਦ ਹੈ, ਉਹ ਆਪਣੀ ਕਿਰਤ ਲੋਕਾਂ ਲਈ ਹੀ ਲਿਖੇਗ : ਜੀਵਨ ਦੀਆਂ ਅਸਲੀ ਸਮਸਿਆਵਾਂ