ਪੰਨਾ:Alochana Magazine September 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੇਠਾਂ ਗੁਰਬਾਣੀ ਦੀ ਉਹ ਸ਼ਬਦਾਵਲੀ ਹੈ, ਜੋ ਇਸ ਕਿੱਸੇ ਵਿਚ ਜਿਉਂ ਦੀ ਤਿਉਂ ਵਰਤੀ ਗਈ ਹੈ : ਉਮਕ, ਗੁਣ ਗੁਣ, ਅਵਸਰ, ਸਉਂਪਾਏ, ਸੰਜਮ, ਵੇਲ, ਮੁਣਸ, ਪਜੂਤੀ, ਸਿਕਦਾਰ, ਹਾਠ, ਇਤਭਤ, ਕਾਗਲ, ਜੀਵੰਦਿਆਂ, ਖਿਜਮਤ, ਖਤ, ਕਿਤੀ, ਦਾਈ ਆਇਆ, ਜਰਵਾਣੇ, ਤਜ, ਖੇਪ, ਨਉਤਨ, ਤਿਥੈ, ਕਿਰਪਾ ਤੁਮਾਰੀ, ਪਲਰ, ਵਿਗੁੱਤੇ, ਕੇਡੀ, ਰੈਬਾਰੀ, ਸਬਾਹੀ, ਉਸਾਸ, ਕੁਦਰਤ, ਰੁੱਧੇ, ਸੰਦੀਆਂ, ਕਰਿਹੋ, ਸਰਪਰ, ਹੁਕਮੀ, ਵੈਰਾਗੀ, ਸੁਆਉ, ਆਦਿਕ । ਇਹ ਵਰਤੋਂ ਗੁਰਬਾਣੀ ਦੀ ਟਕਸਾਲ ਵਿਚੋਂ ਨਿਕਲੇ ਹੋਏ ਸ਼ੁਧ ਸਿੱਕੇ ਹਨ। ਮੇਰੇ ਖਿਆਲ ਵਿਚ ਇਹ ਨਾਪਵੀਂ ਅਤੇ ਤੋਲਵੀਂ ਸਿੱਕੇ-ਬੰਦ ਬੋਲੀ ਗੁਰਬਾਣੀ ਤੋਂ ਕੋਈ ਨਾਵਾਕਿਫ਼ ਵਿਅਕਤੀ ਕਦਾਚਿਤ ਨਹੀਂ ਵਰਤ ਸਕਦਾ । ਇਸ ਨਿਰੋਲ ਸਾਹਿਤਕ ਸ਼ਬਦਾਵਲੀ ਤੇ ਵਾਕੰਸ਼ਾਂ ਨੂੰ ਝੰਗ ਦੀ ਬੋਲੀ ਕਿਵੇਂ ਕਹਿਆ ਜਾ ਸਕਦਾ ਹੈ ? ਕੀ ਉਪਰੋਕਤ ਸ਼ਬਦਾਵਲੀ ਵਿਚ ਪਜੂਤੀ, ਵਿਗੁੱਤੇ, ਸੁਆਉ, ਉਲਾਸ, ਜਰਵਾਣੇ, ਕਿਰਪਾ, ਤੁਮਾਰੀ ਇਹ ਬਿਧਿ ਜਾਣੀ, ਜਾਨਤ ਹੈ ਤੇ ਲੋਈ, ਰਜ ਅਘਾਇਆ, ਪਰਚਾ ਲਾਇਆ, ਆਦਿ ਅਨੇਕਾਂ ਸ਼ਬਦ ਝੰਗ ਦੀ ਬੋਲੀ ਵਿਚ ਆਮ ਬੋਲ ਚਾਲ ਦੇ ਸ਼ਬਦ ਕਹੇ ਜਾ ਸਕਦੇ ਹਨ ? ਇਨ੍ਹਾਂ ਵਿਚੋਂ ਅਨੇਕਾਂ ਸ਼ਬਦ ਐਸੇ ਵੀ ਹਨ, ਜਿਨ੍ਹਾਂ ਦੀ ਵਰਤੋਂ ਗੁਰਬਾਣੀ ਵਿਚ ਵਿਸ਼ੇਸ਼ ਅਰਥਾਂ ਲਈ ਹੋਈ ਹੈ ਅਤੇ ਦਮੋਦਰ ਨੇ ਵੀ ਐਸੇ ਸ਼ਬਦਾਂ ਨੂੰ ਉਨ੍ਹਾਂ ਹੀ ਵਿਸ਼ੇਸ਼ ਅਰਥਾਂ ਵਿਚ ਵਰਤਿਆ ਹੈ । ਮੈਨੂੰ ਤਾਂ ਅਕਬਰ ਕਾਲੀਨ ਪੰਜਾਬੀ ਸਾਹਿਤ ਵਿਚ ਕੇਵਲ ਦੋ ਹੀ ਐਸੀਆਂ ਉੱਚ ਕੋਟੀ ਦੀਆਂ ਸਾਹਿਤਕ ਰਚਨਾਵਾਂ ਜਾਪੀਆਂ ਹਨ, ਜੋ ਗੁਰਬਾਣੀ ਤੋਂ ਬਹੁਤੀਆਂ ਪ੍ਰਭਾਵਿਤ ਹਨ । ਇਨ੍ਹਾਂ ਵਿਚੋਂ ਪਹਿਲੀ ਰਚਨਾ ਭਾਈ ਗੁਰਦਾਸ ਜੀ ਦੀਆਂ ‘ਵਾਰਾਂ ਹਨ ਅਤੇ ਦੂਜੀ ਦਮੋਦਰ ਲਿਖਤ “ਹੀਰ” । | ‘ਵਾਰਾਂ’ ਉਤੇ ਬਹੁਤਾ ਪ੍ਰਭਾਵ ਗੁਰਬਾਣੀ ਦੇ ਵਿਚਾਰਾਂ ਦਾ ਹੈ । ਪਰ ਸ਼ਬਦਾਵਲੀ ਉਨ੍ਹਾਂ ਦੀ ਆਪਣੀ ਹੈ । ਇਧਰ ਦਮੋਦਰ ਉਤੇ ਬਹੁਤਾ ਪ੍ਰਭਾਵ ਗੁਰਬਾਣੀ ਦੀ ਬੋਲੀ ਦਾ ਹੈ ਵਿਚਾਰਾਂ ਦਾ ਨਹੀਂ। ਪਹਿਲੀ ਰਚਨਾ ਗੁਰਬਾਣੀ ਦੇ ਭਾਵ ਪੱਖ ਤੋਂ ਪ੍ਰਭਾਵਿਤ ਹੈ ਅਤੇ ਦੂਜੀ ਗੁਰਬਾਣੀ ਦੇ ਕਲਾ-ਪੱਖ ਤੋਂ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਹੋਈ ਹੈ । ਖਜੇ ਦੇ ਕਦਮ ਜਦ ਇਥੋਂ ਤਕ ਪਹੁੰਚ ਜਾਂਦੇ ਹਨ ਤਾਂ ਕੁਦਰਤੀ ਤੌਰ ਤੇ ਦਮੋਦਰ ਸੀ ਸ਼ਖਸੀਅਤ ਇਕ ਸਿੱਖ ਸ਼ਖਸੀਅਤ ਜਾਪਣ ਲਗ ਜਾਂਦੀ ਹੈ । ਵਰਨਾ ਦੁਨਿਆਵੀ ਇਸ਼ਕ ਦੀ ਕਹਾਣੀ ਵਿਚ ਗੁਰਬਾਣੀ ਦੀ ਐਸੀ ਰਸੀ 98