ਪੰਨਾ:Alochana Magazine September 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਅਜੇ ਤਕ ਸ਼ਾਂਤੀ ਨਹੀਂ ਆਈ । ਆਪ ਮਨ ਨੂੰ ਸ਼ਾਂਤੀ ਦਾ ਕੋਈ ਉਪਦੇਸ਼ ਬਖਸ਼ੋ । ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿਤਾ, ੫੬॥ ਇਸ ਲਿਖਤ ਤੋਂ ਸਾਡੇ ਵਿਸ਼ੇ ਨਾਲ ਸੰਬੰਧ ਰੱਖਣ ਵਾਲੇ ਹੇਠ ਲਿਖੇ ਚਾਰ ਨੁਕਤੇ ਵਿਚਾਰ ਚਰ ਹਨ :- ੧. ਭਾ: ਗੁਰਦਾਸ ਅਤੇ ਭਾ: ਮਨੀ ਸਿੰਘ ਜਿਸ ਦਮੋਦਰ ਦਾ ਜ਼ਿਕਰ ਕਰਦੇ ਹਨ । ਉਸ ਦੀ ਉਮਰ ਕਾਫੀ ਵੱਡੀ ਹੋਣੀ ਚਾਹੀਦੀ ਹੈ । ਕਿਉਂਕਿ ਉਸ ਨੇ ਤੀਜੇ ਅਤੇ ਪੰਜਵੇਂ ਸਤਗੁਰਾਂ ਦੇ ਦਰਸ਼ਨ ਕੀਤੇ ਸਨ । ਖਾਸ ਕਰਕੇ ਤੀਜੇ ਗੁਰੂ ਜੀ ਦੇ ਦਰਸ਼ਨ ਵੇਲੇ ਅਤੇ ਪੰਜਵੇਂ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਦ ਤਕ ਉਸ ਦੀ ਉਮਰ ਦੇ ਅਰਸੇ ਦਾ ਕਿਆਸ ਤਾਂ ਨਿਰਸੰਦੇਹ ਦਮੋਦਰ ਨੂੰ ਵਡੀ ਉਮਰ ਦਾ ਠਹਿਰਾਂਦਾ ਹੈ । | ਦੂਜੇ ਪਾਸੇ ‘ਹੀਰ` ਦੇ ਲੇਖਕ ਦਮੋਦਰ ਗੁਲਾਟੀ ਬਾਰੇ ਵੀ ਲਗ ਭਗ ਸਾਰੇ ਖੋਜੀਆਂ ਦਾ ਇਹੋ ਖਿਆਲ ਹੈ ਕਿ ਇਸ ਨੇ ਹੀ ਰਾਂਝੇ ਦੀ ਪ੍ਰੇਮ ਘਟਨਾ ਨੂੰ ਚੜ੍ਹਦੀ ਜਵਾਨੀ ਵੇਲੇ ਵੇਖਿਆ ਹੋਣਾ ਹੈ ਅਤੇ ਮਗਰੋਂ ਵਡੇਰੀ ਉਮਰ ਵਿਚ ਜਾ ਕੇ ਇਸ ਨੂੰ ਕਿਸੇ ਦਾ ਰੂਪ ਦਿਤਾ ਹੋਣਾ ਹੈ । ਇਸ ਕਿਆਸ ਮੂਜਬ ਦਮੋਦਰ ਗੁਲਾਟੀ ਵੀ ਨਿਰਸੰਦੇਹ ਵੱਡੀ ਉਮਰ ਦਾ ਠਹਿਰਦਾ ਹੈ । ੨. ਭਾ: ਗੁਰਦਾਸ ਅਤੇ ਭਾ: ਮਨੀ ਸਿੰਘ ਦਮੋਦਰ ਦਾ ਜ਼ਿਕਰ ਤੀਜੇ ਅਤੇ ਪੰਜਵੇਂ ਸਤਿਗੁਰਾਂ ਨਾਲ ਸੰਬੰਧਤ ਕਰਕੇ ਕਰਦੇ ਹਨ । ਉਹ ਸਮਾਂ ਅਕਬਰ ਦੇ ਰਾਜ ਦਾ ਸੀ । | ਦੂਜੇ ਪਾਸੇ ਦਮੋਦਰ ਗੁਲਾਟੀ ਵੀ ਆਪਣੇ ਨੂੰ ਅਕਬਰ ਦਾ ਸਮਕਾਲੀ ਲਿਖਦਾ ਹੈ । ੩. ਜਿਸ ਦਮੋਦਰ ਦਾ ਜ਼ਿਕਰ ਉਪਰੋਕਤ ਦੇ ਮਹਾਨ ਵਿਅਕਤੀਆਂ ਹਨ ਉਹ ਆਪਣੇ ਜ਼ਮਾਨੇ ਦੇ ਮੁਖੀ ਸਿਖਾਂ ਦੀ ਸੂਚੀ ਵਿਚ ਆਉਣ ਦੇ ਨਾਤੇ ਗੁਰਬਾਣੀ ਦਾ ਅਭਿਆਸੀ ਅਤੇ ਪ੍ਰੇਮੀ ਹੋਣਾ ਤਾਂ ਸੁੱਤੇ ਸਿੱਧ ਹੋ ਜਾਂਦਾ ਹੈ । ਦੂਜੇ ਪਾਸੇ ਦਮੋਦਰ ਗੁਲਾਟੀ ਦੀ ਹੀਰ ਵਿਚ ਗੁਰਬਾਣੀ ਦੀਆਂ ਉਪਰੋਕਤ ਸਮੂਲਚੀਆਂ ਤੁਕਾਂ, ਵਾਕੰਸ਼ਾਂ ਅਤੇ ਸ਼ਬਦਾਵਲੀ ਦੀ ਵਰਤੋਂ ਉਸ ਨੂੰ ਗੁਰਬਾਣੀ ਤੋਂ ਜਾਣੂ ਸਿੱਧ ਕਰਦੀ ਹੈ । ੪. ਦਮੋਦਰ ਪੰਜਵੇਂ ਗੁਰੂ ਜੀ ਪਾਸ ਆਪਣੇ ਮਨ ਦੀ ਅਸ਼ਾਂਤੀ ਅਤੇ ਭਟਕਣ ਦਾ ਜ਼ਿਕਰ ਕਰਦਾ ਹੈ । ਜੋ ਭਟਕਣ ਉਸ ਦੇ ਮਨ ਵਿਚ ਤੀਜੇ ਤੋਂ ਪੰਜਵੇਂ ਸਤਿਗੁਰਾਂ ਤਕ ਰਹੀ ਹੈ ।