ਪੰਨਾ:Alochana Magazine September 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਇਸੀ ਦਾ ਮੈਂ ਪਿੱਛੇ ਇਕ ਦੋ ਥਾਈਂ ਜ਼ਿਕਰ ਕਰ ਚੁੱਕਾ ਹਾਂ । ਉਸ ਦੇ ਮਹਾ ਕਾਵ ‘ਪਦਮਾਵਤ’’ ਦਾ ਨਾਇਕ ਵੀ ਰਾਂਝੇ ਦੀ ਤਰ੍ਹਾਂ ਜਦ ਜੋਗੀ ਬਣ ਕੇ ਆਪਣੀ ਨਾਇਕਾ ਪਾਸ ਜਾਂਦਾ ਹੈ ਤਾਂ ਉਸ ਨੂੰ ਜੋਗੀ ਪਾਸੋਂ ਇਸੇ ਬਿਖ ਬੂਟੀ ਦੀ ਬੂ ਆਉਂਦੀ ਹੈ ਤੇ ਉਹ ਜੱਗੀ ਨੂੰ ਕਹਿੰਦੀ ਹੈ : (ਪਦਮਾਵਤੀ ਰਤਨ ਸੇਨ ਭੇਟ ਖੰਡ) ਓਹਟ ਹਥਿ, ਜਗਿ ! ਤੋਰਿ ਚੇਰੀ । ਆਂਵੈ ਬਾਸ ਕੁਰਕਟਾ ਕੇਰੀ !! ਦੇਖਿ ਭਭੂਤ ਛੂਤ ਮੋਹ ਲਾਗੇ !! ੧੫ ॥ ਅਰਥਾਤ ਹੇ ਜੋਗੀ ! ਮੇਰੇ ਤੋਂ ਪਰੇ ਹੋ ਬੈਠ ! ਤੇਰੇ ਕੋਲੋਂ ਇਕ ਤਾਂ ਕੁਰਕਟਾ (ਤਮਾਕੂ) ਦੀ ਬੂ ਆਉਂਦੀ ਹੈ ਅਤੇ ਦੂਜਾ ਤੇਰੇ ਨਾਲ ਛੁਹ ਕੇ ਤੇਰੇ ਪਿੰਡ ਦੀ ਬਿਭੂਤ (ਸੁਆਹ) ਮੈਨੂੰ ਲਗਦੀ ਹੈ । | ਇਹ ਲਿਖਤ ਤਾਂ ਬਾਬਰ ਦੇ ਸਮੇਂ ਦੀ ਹੈ, ਪਰ ਜੇ ਇਸ ਤੋਂ ਵੀ ਇੱਕ · ਸਦੀ ਪਿੱਛੇ ਵਲ ਖੋਜ ਕਰਦੇ ਜਾਈਏ ਤਾਂ ਕਬੀਰ ਜੀ ਦਾ ਸਮਾਂ ਸਾਹਮਣੇ ਆ ਜਾਂਦਾ ਹੈ । ਰਾਂਝੇ ਦੀ ਤਰ੍ਹਾਂ ਰੰਨਾਂ ਉਧਾਲਣ ਵਾਲੇ ਜੋਗੀਆ ਸੰਬੰਧੀ ਅਲੰਕਾਰਕ ਚ ਨਾਲ ਕਬੀਰ ਜੀ ਨੇ ਹੇਠ ਲਿਖੀਆਂ ਤੁਕਾਂ ਵਿਚ ਇਸੇ ਕਰਕਟਾ ਸ਼ਬਦ ਨੂੰ ਵਿੱਚ ਪ੍ਰਯੋਗ ਕੀਤਾ ਹੈ :- ਇਕਤੁ ਪਤਰ ਭਰਿ ਉਰਕਟ ਕੁਰਕਟ, ਇਕਤੁ ਪਤਰ ਭਰਿ ਪਾਨੀ ॥ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ॥ (ਆਦਿ ਬੀਤੇ ਅਰਥਾਤ ਚਿਲਮ ਦੇ ਇਕ ਭਾਂਡੇ (ਟੋਪੀ) ਵਿਚ ਉਹ (ਗਲ) ਨਾਲ ਜਾ ਕ0 (ਲਕ) ਨਾਲ ਬੱਧੀ ਥੈਲੀ ਵਿਚੋਂ ਕੁਰਕਟ ਕਰਕਟਾਂ ਜਾ ਤਮਾਕ) ਭਰ ਲੈਂਦੇ ਹਨ ਅਤੇ ਦੂਜੇ ਭਾਡੇ ਵਿਚ ਪਾਣੀ ਭਰ ਕੇ ਆਲੇ ਦੁਆਲੇ ਇਹ ਪੰਜ ਫੱਕੜ ਜੋਗੀ ਬਠ ਜਾਂਦੇ ਹਨ ਅਤੇ ਵਿਚਾਲੇ ਉਨ੍ਹਾਂ ਨੂੰ ਸੂਟੇ ਲੁਆਣ ਵਾਲੀ, ਖਾਨਦਾਨ ਦਾ ਤੇ ਆਪਣੇ ਨੱਕ ਕਟ ਕਟਾ ਕੇ ਉਧਲੀ ਹੋਈ ਰੰਨ ਬਹਿ ਜਾਂਦੀ ਹੈ । ਇਸ ਉਧਲੀ ਹੋਈ ਰੰਨ ਨੂੰ ਕਈਆਂ ਦੀ ਹੋ ਕੇ ਰਹਿਣਾ ਪੈਂਦਾ ਹੈ, ਇ ਲਈ ਅਗਲੀ ਕਿਸੇ ਤੁਕ ਵਿਚ “ਜਿਨਹਿ ਬਰੀ ਤਿਨ ਚੇਰੀ’’ ਵਿਚ ਉਧਾਲੂ ਜਰਾ ਲਈ 'ਜਿਨਹਿ ਅਤੇ ਤਨ’ ਬਹੁ-ਵਚਨ ਆਇਆ ਹੈ ਅਤੇ ਉਧਲੀ ਹੋਈ ਰੰਨ ਦਾ ‘ਚੇਰੀ’ ਇਕ-ਵਚਨ ਵਰਤਿਆ ਗਇਆ ਹੈ । ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਵਿਚ ਵਰਤੇ ਗਏ ‘ਤਮਾਲ ਪਤ' ਨੂੰ ਤਮਾਕੂ ਨਾ ਮੰਨਿਆ ਜਾਵੇ ਅਤੇ ਇਸ ਨੂੰ ਭਾਵੇਂ ਆਲੂ ਟਮਾਟਰਾਂ ਦੀ ਤਰਾਂ ਬਿਦੇਸ਼ਾਂ ਤੋਂ ਹੀ ਆਇਆ ਮੰਨਿਆ ਜਾਵੇ ਤਾਂ ਵੀ ਮੇਰਾ ਪੱਖ ਇਥੇ ਹੇਠ ਲਿਖੇ ਸਬਤ ਨਾਲ ਹੀ ਸਿੱਖ RÉ