ਪੰਨਾ:Alochana Magazine September 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਤ ਸਿੰਘ ਸੇਖੋਂ - ਗੁਰੂ ਨਾਨਕ ਦੇ ਜਪੁ ਦਾ ਬੋਧਿਕ ਰਹਸ ਜਪੁ ਨੂੰ ਇਕ ਗੁੜ, ਬੌਧਿਕ ਰਹੱਸ ਵਾਲੀ ਰਚਨਾ ਆਖਿਆ ਗਇਆ ਹੈ । ਆਦਿ ਗ੍ਰੰਥ ਵਿਚ ਸੰਕਲਿਤ ਬਾਣੀਆਂ ਵਿਚੋਂ ਇਹ ਇਕ ਬਹੁਤ ਔਖੀ ਸਮਝ ਵਿਚ ਆਉਣ ਵਾਲੀ ਰਚਨਾ ਹੈ । ਪਰ ਇਹ ਕੋਈ ਅਸਚਰਜ ਦੀ ਗੱਲ ਨਹੀਂ। ਜੀਵਨ ਦੇ ਪਰਮ ਤੱਤ, ਇਸ ਦੀ ਮੂਲ-ਰੂਪ ਸਚਾਈ ਨੂੰ ਲੱਭਣਾ ਤੇ ਸਮਝਣਾ ਕੋਈ ਸੌਖਾ ਕੰਮ ਨਹੀਂ ਹੋ ਸਕਦਾ । ਮਨਖੀ ਇਤਿਹਾਸ ਦੇ ਮੁਢਲੇ ਚਿੰਤਨ ਨੇ ਇਸ ਤੱਤ ਨੂੰ ਮਿਥਿਆਕਾਰੀ ਕਲਪਨਾ ਅਥਵਾ ਮਿਥਨ ਸ਼ਕਤੀ ਨਾਲ ਸਮਝਣ ਦੇ ਯਤਨ ਕੀਤੇ ਹਨ । ਉਸ ਕਲਪਨਾ ਅਨੁਸਾਰ ਸੰਸਾਰ ਦੇ ਮੂਲ ਤੇ ਆਰੰਭ, ਆਦ, ਪ੍ਰਸ਼ਨਾਂ ਨੂੰ ਮਨੁਖੀ ਅਨੁਭਵ ਦੀਆਂ ਸਾਧਾਰਣ ਘਟਨਾਵਾਂ ਨੂੰ ਵਡਾਕਾਰ ਰੂਪ ਵਿਚ ਪੇਸ਼ ਕਰਕੇ ਸੁਲਝਾਣ ਦਾ ਯਤਨ ਕੀਤਾ ਗਇਆ ਹੈ । ਪੁਰਾਤਨ ਬ੍ਰਾਹਮਣੀ ਮਤ ਅਨੁਸਾਰ ਇਹ ਸ੍ਰਿਸ਼ਟੀ ਬਹਮਾ ਤੋਂ ਉਪਜੀ ਹੈ । ਇਹ ਧਰਤੀ ਧੌਲ ਬਲਦ ਦੇ ਸਿੰਗ ਉਤੇ ਟਿਕੀ ਹੋਈ ਹੈ, ਪੌਲ ਅਗੋਂ ਮੱਛ ਉਤੇ ਖੜਾ ਹੈ, ਇਤ ਆਦਿ । ਪਛਮੀ ਮਤਾਂ ਅਨੁਸਾਰ ਪਰਮ ਕਰਤਾਰੀ-ਸ਼ਕਤੀ ਨੇ ਛੇ ਦਿਨਾਂ ਵਿਚ ਇਸ ਸੰਸਾਰ ਦੀ ਰਚਨਾ ਕਰ ਦਿਤੀ ਤੇ ਸਤਵੇਂ ਦਿਨ ਆਰਾਮ ਕੀਤਾ, ਜਾਂ ਫਿਰ ਇਹ ਵੀ ਆਖਿਆ ਗਇਆ ਹੈ ਕਿ ਕੇਵਲ ਇਕ ਧੁਨੀ ਦੇ ਉਚਾਰਣ ਨਾਲ ਉਸ ਨੇ ਇਸ ਸੰਸਾਰ ਨੂੰ ਉਤਪੰਨ ਕਰ ਦਿਤਾ । ਇਹ ਵੀ ਆਖਿਆ ਗਇਆ ਹੈ ਕਿ ਕਰਤਾਰ ਜਦੋਂ ਉਦਕਰਖ ਕਰਦਾ ਹੈ। ਤਾਂ ਇਹ ਸਿਟੀ ਹੋਂਦ ਵਿਚ ਆ ਜਾਂਦੀ ਹੈ ਤੇ ਫਿਰ ਉਹ ਆਪ ਹੀ ਇਸ ਨੂੰ ਆਕਰਖ ਕਰਕੇ ਸਮੇਟ ਲੈਂਦਾ ਹੈ। ਇਹ ਵਿਚਾਰ ਗੁਰਮਤ ਦਾ ਪ੍ਰਧਾਨ ਵਿਚਾਰ ਹੈ, ਜਿਵੇਂ:- ਤੁਧੁ ਆਪੇ ਸ਼ਿਸ਼ਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ । (ਆਸਾ ਮਹਲਾ ੪ ਸੋ ਪੁਰਖ 30