ਪੰਨਾ:Alochana Magazine September 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - -- ਜਬ ਉਦਕਰਖ ਕਰਾ ਕਰਤਾਰਾਂ | ਪਰਜਾ ਧਰਤ ਤਬ ਦੇਹ ਅਪਾਰਾ । ਜਬ ਆਕਰਖ ਕਰਤ ਹਉ ਕਬਹੂ ਤੁਮ ਮੈਂ ਮਿਲਤ ਦੇਹਧਰ ਸਬਹੂ । (ਚੌਪਈ ਸ੍ਰੀ ਮੁਖਵਾਕ ਪਾਤਸ਼ਾਹੀ ੧੦) | ਪਰ ਜਪੁ ਵਿਚ ਇਸ ਮੁਲ ਸਮਸਿਆ ਨੂੰ ਇਸ ਸੁਖੈਨ ਭਾਂਤ ਸੁਲਝਣ ਜੋਗੀ ਨਹੀਂ ਸਮਝਿਆ ਗਇਆ । ਸੰਸਾਰ ਨੂੰ ਛਿਆਂ ਦਿਨਾਂ ਵਿਚ ਜਾਂ ਇਕ ਪਲ ਵਿਚ, ਉਦਕਰਖ ਰਾਹੀਂ, ਰਚ ਦੇਣਾ ਤੇ ਫਿਰ ਪਰਲੈ ਜਾਂ ਆਕਰਖ ਰਾਹੀਂ ਇਸ ਨੂੰ ਸਮੇਟ ਲੈਣਾ, ਇਕ ਰਹਸਮਈ ਸ਼ਕਤੀ ਦਾ ਚਮਤਕਾਰ ਜ਼ਰੂਰ ਹੈ, ਪਰ ਇਹ ਉਸ ਰਹਸ ਨੂੰ ਚਿੰਤਨ ਸ਼ਕਤੀ ਰਾਹੀਂ ਸਮਝਣ ਦਾ ਯਤਨ ਨਹੀਂ ਆਖਿਆ ਜਾ ਸਕਦਾ । | ਕੀ ਗੁਰੂ ਨਾਨਕ ਨੇ ਜਪੁ ਵਿਚ ਜਾਂ ਆਪਣੀ ਹੋਰ ਰਚਨਾ ਵਿਚ ਵੀ, ਇਸ ਰਹਸ ਉਤੇ ਕੇਵਲ ਆਸਚਰਜ ਜਾਂ ਵਿਸਮਾਦ ਪ੍ਰਗਟ ਕਰਨ ਤੋਂ ਉਪਰੰਤ ਇਸ ਨੂੰ ਸਮਝਣ ਦਾ ਕੋਈ ਬੌਧਿਕ ਯਤਨ ਕੀਤਾ ਹੈ ? ਇਸ ਪ੍ਰਸ਼ਨ ਦੇ ਉੱਤਰ ਲਈ ਅਸਾਨੂੰ ਜਪੁ ਉਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ । ਜਪੁ ਦੇ ਮੁਢਲੇ ਸ਼ਬਦ ਹਨ : ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਪ੍ਰਸ਼ਨ ਉਠਦਾ ਹੈ, ਉਹ ਕਿਹੜੀ ਚੀਜ਼ ਜਾਂ ਸ਼ਕਤੀ ਹੈ ਜੋ ਆਦਿ ਸਚ ਹੈ ਤੇ ਸਚ ਹੀ ਰਹੇਗੀ ? ਇਕ ਤਰ੍ਹਾਂ ਨਾਲ ਗੁਰੂ ਨਾਨਕ ਜੀ ਨੇ ਇਸ ਚੀਜ਼ ਜਾਂ ਸ਼ਕਤੀ ਦਾ ਵਿਸ਼ੇਸ਼ ਨਾਮ ਰੂਪ ਵਿਚ ਵਰਣਨ ਨਾ ਕਰਾ ਕੇ ਇਕ ਬੌਧਿਕ ਰਹੱਸ ਉਤਪੰਨ ਕੀਤਾ ਹੈ । ਆਦਿ ਤੇ ਅਨੰਤ ਸਚ ਕਰਤਾਰੀ ਸ਼ਕਤੀ ਹੈ ਜਾਂ ਸੰਸਾਰੀ ? ਬੁਧੀ ਅਨੁਸਾਰ ਕਰਤਾਰੀ ਸ਼ਕਤੀ ਦਾ ਆਦਿ ਤੇ ਅਨੰਤ ਸਚ ਹੋਣਾ ਕੋਈ ਇਤਨੀ ਮਹੱਤਾ ਵਾਲੀ ਗੱਲ ਨਹੀਂ, ਜਿਤਨਾ ਸੰਸਾਰ ਦਾ ਆਦਿ ਤੇ ਅਨੰਤ ਸਚ ਹੋਣਾ । ਤੇ ਭਾਵੇਂ ਗੁਰੂ ਨਾਨਕ ਦਾ ਭਾਵ ਵੀ ਇਹ ਹੀ ਹੈ । ਅਸਲ ਵਿਚ ਦੋਹਾਂ ਕਥਨਾਂ ਦੇ ਅਰਥ ਇਕੇ ਹਨ : (੧) ਇਹ ਸੰਸਾਰ ਆਦਿ ਅਨੰਤ ਸਚ ਹੈ ਤੇ (੨) ਇਸ ਸੰਸਾਰ ਦੀ ਕਰਤਾਰੀ ਸ਼ਕਤੀ ਆਦਿ ਅਨੰਤ ਸਚ ਹੈ । ਦੂਜਾ ਕਥਨ ਪਹਿਲੇ ਤੋਂ ਵਖਰੇ ਅਰਥ ਉਸੇ ਸੂਰਤ ਵਿਚ ਰੱਖ ਸਕਦਾ ਹੈ, ਜੇ ਇਹ ਮੰਨ ਲਇਆ ਜਾਵੇ ਕਿ ਸੰਸਾਰ ਅਨਾਦਿ ਤੇ ਅਨੰਤ ਨਹੀਂ। ਉਸ ਸੂਰਤ ਵਿਚ ਇਸ ਨੂੰ ਰਚਣ ਵਾਲੀ ਸ਼ਕਤੀ ਦੇ ਅਨਾਦਿ ਤੇ ਅਨੰਤ ਹੋਣ ਦਾ ਕੋਈ ਯਥਾਰਥਕ ਭਾਵ ਨਹੀਂ ਬਣਦਾ। 34