ਪੰਨਾ:Alochana Magazine September 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਉਚੇਰਾ ਹੈ । ਪਰਜਾ ਨੂੰ ਦੇਣ ਵਾਲਾ ਰਾਜਾ ਨਹੀਂ, ਕਰਤਾਰ ਹੈ । ਉਹ ਸੰਸਕਾਰ ਜਿਹੜੇ ਪੁਰਾਤਨ ਭੂਪਵਾਦੀ ਕਾਲ ਵਿਚ ਰਾਜਾ ਨੂੰ ਕਰਤਾਰ ਦਾ ਰੂਪ ਬਣਾ ਦੇਂਦੇ ਸਨ, ਗੁਰੂ ਨਾਨਕ ਦੇ ਸਮੇਂ ਟੁੱਟ ਚੁਕੇ ਹਨ ਜਾਂ ਟੁੱਟ ਰਹੇ ਹਨ । ‘ਰਾਜਾ’ ਬਾਹਰੋਂ ਆਇਆ ਹੋਇਆ ਧਾਵਾਕਾਰ ਹੈ । ਅੰਦਰਲੀ ਦੇਸੀ ਰਾਜਾ ਸ਼ੇਣੀ ਉਸ ਦੀ ਦਬੇਲ ਹੈ । ਉਹ ਕਰਤਾਰੀ ਸ਼ਕਤੀ ਦਾ ਦਾਵਾ ਹੀ ਨਹੀ ਕਰ ਸਕਦੀ । ਭਾਰਤ ਉਤੇ ਪਰਦੇਸੀ ਧਾਵੇਕਾਰਾਂ ਦਾ ਆ ਕੇ ਜਨਤਾ ਨਾਲੋਂ ਵਖਰੇ ਸਭਿਆਚਾਰ ਦੇ ਧਾਰਨੀ ਰਹਿੰਦੇ ਹੋਣ ਹਕੂਮਤ ਕਰਨ ਦਾ ਕਾਰਜ ਗੁਰੂ ਨਾਨਕ ਦੀ ਪ੍ਰਤਿਭਾ ਨੂੰ ਪ੍ਰਵਾਨ ਨਹੀਂ। ਉਹ ਉਸ ਭੂਪਵਾਦੀ ਸੀਮਾ ਨੂੰ ਜਿਸ ਦੇ ਅੰਦਰ ਰਾਜਾ ਤੇ ਕਰਤਾਰ ਏਕ-ਰੂਪ ਹਨ, ਤੇੜੇ ਦੇਂਦਾ ਹੈ ਤੇ ਉਸ ਦੇ ਚਿੰਤਨ ਦੀ ਸ਼ਬਦਾਵਲੀ ਤੇ ਸਾਧਾਰਣ ਵਿਧੀ ਭੂਪਵਾਦੀ ਹੁੰਦੇ ਹੋਏ ਵੀ ਉਸ ਦੀ ਬਾਣੀ ਦਾ ਵਾਸਤਵਿਕ ਅਰਥ ਭੂਪਵਾਦੀ ਸੀਮਾ ਨੂੰ ਤੋੜਨ ਵਾਲਾ ਹੈ । ਇਸ ਮੁਕਤ ਭਾਵ ਨਾਲ ਅਗਲੀ ਹੀ ਪਉੜੀ ਵਿਚ ਫਿਰ ਇਹ ਕਾਰ ਦਿਤਾ ਹੋਇਆ ਹੈ : ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰ ॥ ਪਰ ਇਹ ਸਾਚਾ ਸਾਹਿਬ ਕਿਸੇ ਪਰਿਭਾਸ਼ਾ ਵਿਚ ਨਹੀਂ ਆ ਸਕਦਾ : ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ | ਹੌ ਕਿ ਬੋਲਣ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ਤੇ ਉੱਤਰ ਵਿਚ ਫਿਰ ਵਿਸਮਾਦ ਵਿਚ ਆ ਕੇ ਕੇਵਲ ਇਸ਼ਾਰੇ ਮਾਤਰ ਉਚਾਰਣ ਹੋਇਆ ਹੈ : ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਪੁਰਾਣੀਆਂ ਭੂਪਵਾਦੀ ਸਮਾਂ ਟੁੱਟ ਚੁਕੀਆਂ ਹਨ, ਤੇ ਇਹਨਾਂ ਸੀਮਾਂ ਤੋਂ ਮੁਕਤ ਬੁਪਾ ਹੈਰਾਨੀ ਦੇ ਸੁਰ ਵਿਚ ਹੀ ਸੰਕੇਤ ਮਾਤਰ ਬੋਲ ਸਕਦੀ ਹੈ । ਉਪਰੰਤ ਮੁਕਤ ਫਿਰ ਉਡਾਰੀ ਮਾਰਦੀ ਹੈ । ਉਹ ਥਾਪਿਆ ਹੋਇਆ ਨਹੀਂ, ਆਪੇ ਆਪ ਨਿਰੰਜਣ ਹੈ । | ਪਰ ਇਉਂ ਆਖਿਆਂ ਤਾਂ ਗੱਲ ਪੂਰੀ ਨਹੀਂ ਹੁੰਦੀ । ਜੇ ਉਹ ਨਿਰੰਜਣ ? ਤਾਂ ਉਹ ਵਾਸਤਵਿਕ ਜੀਵਨ ਵਿਚ ਕਿਸ ਰੂਪ ਵਿਚ ਵਿਸ਼ਟ ਹੋ ਸਕਦਾ ਹੈ ? ਇਹ ਸਿਖ ਮਤ ਦਾ ਵੀ ਪ੍ਰਸ਼ਨ ਹੈ ਤੇ ਸਿਖ ਮਤ ਅਨੁਸਾਰ ਉਹ ਨਿਰੰਜਨ ਤੱਤ ਗੁਰੂ ਰਾਹੀਂ ਜੀਵਨ ਵਿਚ ਵਿਸ਼ਟ ਹੋ ਸਕਦਾ ਹੈ : ਗੁਰਮੁਖਿ ਨਾਦੰ ਗੁਰਮੁਖਿ ਵੇਦ ਗੁਰਮੁਖਿ ਰਹਿਆ ਸਮਾਈ । 38