ਪੰਨਾ:Alochana Magazine September 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਇਸ ਤੋਂ ਉਪਰੰਤ ਵੀ ਆਵਣ ਜਾਣ, ਜੰਮਣ ਮਰਨ, ਹੁਕਮ ਦੇ ਅਨੁਸਾਰ ਹੀ ਹੁੰਦਾ ਹੈ । ਇਕੀਵੀਂ ਪਉੜੀ ਵੀਹਵੀਂ ਦੇ ਪ੍ਰਸੰਗ ਵਿਚ ਹੀ ਚਲਦੀ ਪ੍ਰਤੀਤ ਹੁੰਦੀ ਹੈ, ਤੇ ਦਸਦੀ ਹੈ ਕਿ ਮਨੁੱਖ ਦੇ ਅੰਤਰਗਤ ਹੀ ਸੁਣਨ ਮੰਨਣ ਤੇ ਭਾਉ ਤੋਂ ਬਣਿਆ ਤੀਰਥ ਹੈ । ਪਰ ਝਟ ਹੀ ਸੁਰ ਬਦਲ ਕੇ ਪਰਮ ਤੱਤ ਦੇ ਸਰਵਗੁਣ ਭੰਡਾਰ ਰਟ ਉਤੇ ਚਲੀ ਜਾਂਦੀ ਹੈ ਤੇ ਇਸ ਤੋਂ ਪਿਛੋਂ ਝਟ ਹੀ ਸਿਟੀ ਦੇ ਸਮੇਂ ਕਾਲ ਦਾ ਪ੍ਰਸ਼ਨ ਉਠਾ ਦਿਤਾ ਗਇਆ ਹੈ ਤੇ ਸਿੱਟਾ ਕਢਿਆ ਗਇਆ ਹੈ : ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ । ਅਜੇਹੇ ਕਰਤਾ ਪੁਰਖ ਨੂੰ ਵਰਣਨ ਕਰਨ ਦਾ ਸ਼ਾਹਬ ਅਯੋਗ ਕਰਾਰ ਦਿੱਤੇ ਹੈ, ਤੇ ਅਜਿਹਾ ਸਾਹਸ ਕਰਨ ਵਾਲੇ ਨੂੰ ਅੱਗੇ ਦਾ ਡਰ ਪਾਇਆ ਹੈ । ਉਹ ਪਰ ਤੱਤ ਅਜਿਹੇ ਅਧੂਰੇ ਵਰਣਨ ਤੇ ਸਾਹਸ ਤੋਂ ਕਿਉਂ ਇਤਨਾ ਖ਼ਫ਼ਾ ਹੋ ਜਾਂਦਾ ਇਸ ਦਾ ਕਾਰਣ ਕੋਈ ਨਹੀਂ ਦੱਸਿਆ । ਅਸਲ ਵਿਚ ਇਹ ਗੁਰਬਾਣੀ ਦਾ ਰਾਹ ਕਥਨ ਢੰਗ ਹੈ, ਜਿਸ ਅਨੁਸਾਰ ਅਜਿਹੇ ਸਾਹਸ ਨੂੰ ਭੈੜਾ, ਤੇ ਭੈੜਾ ਵੀ ਹੈ ਦੰਡ-ਮਈ ਸੁਰ ਵਿਚ ਆਖਿਆ ਗਇਆ ਹੈ । ਜਪ ਵਿਚ ਹੀ ਕਈ ਥਾਈਂ ਆ ਕਥਨ ਆਉਂਦੇ ਹਨ : ਮੰਨੇ ਕੀ ਗਤਿ ਕਹੀ ਨ ਜਾਇ । ਜੇ ਕੋ ਕਹੇfਪਿਛੇ ਪਛਤਾਇ ॥ ਕਿਉਂ ? ਪਛਤਾਣ ਦਾ ਭਾਵ ਇਥੇ ਕੀ ਹੈ ? ਇਸੇ ਤਰ੍ਹਾਂ ੨੪ਵੀਂ ਪਉੜੀ ਵਿਚ : ਜੇ ਕੋ ਖਾਇਕੁ ਆਖਣਿ ਪਾਇ । ਓਹੁ ਜਾਣੈ ਜੇਤੀਆ ਮੁਹਿ ਖਾਇ ॥ ਤੇ ੨੫ਵੀਂ ਵਿਚ : ਜੇ ਕੋ ਆਖੈ ਬੋਲ ਵਿਗਾਤੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥ ੨੨ਵੀਂ ਪਉੜੀ ਵਿਚ ਫਿਰ ਸ਼ਿਸ਼ਟੀ ਦੇ ਵਿਵਰਣ ਬਾਰੇ ਬੇੜੇ ਦੀ ਵਿਚਾਰ ਪ੍ਰਗਟ ਕੀਤੇ ਹਨ : ਪਾਤਾਲਾ ਪਾਤਾਲ ਲਖ ਆਗਾਸਾ ਆਕਾਸ । ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ । ਸਹਸ ਅਠਾਰਹ ਕਹਨਿ ਕਤੇਬਾ ਅਸਲੂ ਇਕੁ ਧਾਤੁ । 3t. ਬਾਰੇ ਬੜੇ ਬੁਧਸ਼ੀਲ