ਪੰਨਾ:Alochana Magazine September 1960.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ore - - - ਸਰਮ ਖੰਡ ਕੀ ਹੈ ? ਕੀ ਇਸ ‘ਸਰਮ’ ਦੇ ਅਰਥ ਸੰਸਕ੍ਰਿਤ 'ਮ’ ਵਾਲੇ ਹਨ ? ਰੂਪ ਸ਼ਮ ਅਥਵਾ ਕਿਰਤ ਦਾ ਹੀ ਪਰਿਣਾਮ ਹੈ । ਕਿਰਤ ਰਾਹੀਂ ਹੀ ਸੂਰਤ ਮਤ ਮਨ ਬੁਧ ਦਾ ਵਿਕਾਸ ਹੁੰਦਾ ਹੈ, ਤੇ ਲੋਕ ਪਰਲੋਕ ਆਦਿ ਦੀ ਸੁਧ ਹੁੰਦੀ ਹੈ । ਇਹ ਕਲਪ ਬੜਾ ਆਧੁਨਿਕ ਹੈ : ਚਿੰਤਨ ਦਾ ਕਿਰਤ ਤੋਂ ਉਪਜਣਾ ਜਾਂ ਵਿਕਾਸ ਪਾਣਾ ( ਕੀ ਇਸ ਕਲਪ ਦਾ ਪ੍ਰਕ-ਕਥਨ ਕੋਈ ਵੇਦਾਂਤ ਜਾਂ ਉਪਨਿਸ਼ਦ ਵਿਚ ਮਿਲਦਾ ਹੈ ? ਜਾਂ ਕੀ ਇਹ ਨਿਰੋਲ ਗੁਰੂ ਨਾਨਕ ਦਾ ਆਪਣਾ ਕਲਪ ਹੈ ? ਜਾਂ ਕੀ ‘ਸਰਮ' ਦਾ ਅਰਥ ‘ਸ਼ਾਂਤੀ ਹੈ ? ਪਰ ਸ਼ਾਂਤੀ ਖੰਡ ਵਿਚ ਤਿਥੇ ਘਾੜਤ ਘੜੀਐ ਬਹੁਤ ਅਨੂਪ’ ਵਾਲੀ ਕਰਮਸ਼ੀਲਤਾ ਹੋ ਸਕਦੀ ਹੈ ? ਅੱਗੇ ‘ਕਰਮ ਖੰਡ ਕੀ ਬਾਣੀ ਜੋਰ’ ਕਿਸ ਪਰਕਾਰ ਦਾ ਕਲਪ ਹੈ ? ਕੀ ਇਥੇ “ਕਰਮ” ਸ਼ਬਦ ਅਰਬੀ ਦਾ ਹੈ, ਜਿਸ ਦਾ ਭਾਵ ਦਇਆ, ਬਖਸ਼ਿਸ਼ ਹੈ ? ਉਸ ਹਾਲਤ ਵਿਚ 'ਕਰਮ ਖੰਡ' ਭਾਰਤੀ ਪਰੰਪਰਾ ਨਾਲ ਸੰਬੰਧਿਤ ਨਹੀਂ ਕੀਤਾ ਜਾ ਸਕਦਾ ! ਜੇ ਇਹ ਭਾਰਤੀ ਪਰੰਪਰਾ ਵਾਲਾ ਕਰਮ ਕਾਂਡ ਹੈ, ਤਾਂ ਇਥੇ 'ਜ਼ੋਰ’ ਸ਼ਬਦ ਦਾ ਕੀ ਭਾਵ ਹੈ ? ਸੂਫ਼ੀ ਮਤ ਵਿਚ ਕਰਮ' ਤੇ ਜ਼ੋਰ’ ਦਾ ਸੰਬੰਧ ਆਉਂਦਾ ਹੈ । ਜਿਨ੍ਹਾਂ ਉਤੇ ਅੱਲਾ ਦਾ ਕਰਮ, ਬਖਸ਼ਿਸ਼ ਹੋਈ ਹੁੰਦੀ ਹੈ, ਉਹਨਾਂ ਦਾ ਜ਼ੋਰ ਵੀ ਚਲ ਜਾਂਦਾ ਹੈ, ਉਹ ਸੰਸਾਰ ਦੇ ਸਾਧਾਰਣ ਕਾਨੂੰਨ ਨੂੰ ਤੋੜ ਕੇ ਕਰਾਮਾਤ ਕਰ ਸਕਦੇ ਹਨ। ਪਰ ਫਿਰ ਜੋਧੇ ਮਹਾਬਲੀ ਸੂਰ ਇਸ ਖੰਡ ਵਿਚ ਕਿਵੇਂ ਆ ਗਏ ? ‘ਤਿਥੈ ਸੀਤੋ ਸੀਤਾ ਮਹਿਮਾ ਮਾਹਿ' ਦੇ ਕੀ ਅਰਥ ਹਨ ? ‘ਰਾਮ’ ਤੋਂ ਪਿਛੋਂ 'ਸੀਤਾ' ਸ਼ਬਦ ਦਾ ਆਉਣਾ ਸੀਤਾ ਮਾਤਾ ਵਲ ਧਿਆਨ ਨੂੰ ਖਿਚਦਾ ਹੈ । ਪਰ ‘ਸੀਤੋ ਸੀਤਾ ਉਕਤੀ ਦੇ ਅਰਥ 'ਸੀਤ ਅਸੀਤ’ ਵੀ ਹੋ ਸਕਦੇ ਹਨ । ਕੀ ਇਹ ਜੀਵ ਆਤਮਾ ਦੇ ਦੋ ਰੂਪ ਹਨ, ਜਿਹੜੇ ਕਥੇ ਨਹੀਂ ਜਾ ਸਕਦੇ ? ਅੰਤਮ ਪਉੜੀ ਵਿਚ ਚਿੰਤਨ ਦੀਆਂ ਇਹਨਾਂ ਉਚੀਆਂ ਉਡਾਰੀਆਂ ਤੋਂ ਉੱਤਰ ਕੇ ਕਥਨ ਸਾਧਾਰਣ ਸੰਸਾਰਕ ਆਚਾਰ ਵਲ ਮੁੜਦਾ ਹੈ । ਤੇ ਇਹ ਕਥਨ ਜਾਣੋ ਜੀਵਨ ਜਾਚ ਦੀ ਅੰਤਮ ਵਿਆਖਿਆ ਹੈ । ਇਸ ਵਿਚ ਜਤ ਅਥਵਾ ਯਤਨ, ਧੀਰਜ, ਮਤ, ਵਿਦਿਆ, ਭੈ, ਭਾਉ ਦੇ ਪ੍ਰਬੰਧ ਵਿਚ ਮਨੁਖੀ ਆਚਰਣ ਬਣਦਾ ਦੱਸਿਆ ਗਇਆ ਹੈ । ਪਰ ਇਹਨਾਂ ਤਥਾਂ ਦੇ ਅਧੀਨ ਵੀ ਕਿਰਤ ਉਹਨਾਂ ਦੀ ਪ੍ਰਵਾਨ ਹੁੰਦੀ ਹੈ ਜਿਨ੍ਹਾਂ ਉਤੇ ਪਰਮ ਤੱਤ ਦੀ ਦਇਆ ਦ੍ਰਿਸ਼ਟੀ, ਨਦਰ, ਹੋਵੇ । ਇਸ ਪਉੜੀ ਵਿਚ ਵੀ 'ਘੜੀਐ ਸਬਦੁ ਸਚੀ ਟਕਸਾਲ’ ਵਿਚ 'ਸਬਦ' ਦੇ ਅਰਥ ਉਪਰਲੀ , ਵਿਆਖਿਆ ਵਿਚ ਨਹੀਂ ਜੁੜਦੇ । ਕੀ ਸਚੀ ਟਕਸਾਲ ਵਿਚ ੧੧ਚ ਘੜਿਆ ਜਾਂਦਾ ਹੈ, ਜਾਂ ਮਨੁੱਖ ਆਤਮਾ ਦਾ ਕਲਿਆਣ-ਮਈ ਆਚਰਣ ਆ ਕਰਮ ? ਇਥੇ ਸ਼ਬਦ ਦੇ ਅਰਥ ਮੰਤਰ ਕਰ ਕੇ ਪ੍ਰਸੰਗ ਜੁੜ ਜਾਂਦਾ ਹੈ । 89