ਪੰਨਾ:Alochana Magazine September 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' ਖੰਡਨ | ਵਖ ਵਖ ਥਾਵਾਂ ਉਤੇ ਉਪਰੋਕਤ ਬੋਧਿਕ ਕਠਿਨਾਈਆਂ ਤੋਂ ਉਪਰੰਤ ‘ਜਪ' ਦਾ ਸਮੁਚਾ ਭਾਵ ਕੀ ਹੈ ? ਇਹ ਕਹਿਣਾ ਵੀ ਬਹੁਤ ਔਖਾ ਹੈ । ਕਹਿਆ ਗਇਆ ਹੈ ਕਿ ਇਸ । ਕਾਵਿ ਰਚਨਾ ਵਿਚ ਮਨੁਖ ਆਤਮਾ ਲਈ ਕਲਿਆਣ ਪ੍ਰਾਪਤ ਕਰਨ ਦਾ ਮਾਰਗ ਦਰਸਾਇਆ ਗਇਆ ਹੈ । ਇਹ ਵੀ ਹੋ ਸਕਦਾ ਹੈ, ਪਰ ਨਾਲ ਨਾਲ ਪਰਮ ਤੇ ਦੀ ਵਿਆਖਿਆ ਤੇ ਇਸ ਸ੍ਰਿਸ਼ਟੀ ਦੇ ਮੁਲ ਕਰਮ ਭਾਵ ਨੂੰ ਜਾਨਣ ਦਾ ਬਧਿਕ ਪ੍ਰਯਤਨ ਵੀ ਇਸ ਵਿਚ ਦਿਖਾਈ ਦੇਂਦਾ ਹੈ । ਕਹਿਆ ਜਾ ਸਕਦਾ ਹੈ ਕਿ ਇਸ ਕਾਵਿ ਵਿਚ ਮਨੁਖ ਆਤਮਾ ਦਾ ! ਪਰਮ ਤੱਤ ਨਾਲ ਸੰਬੰਧ ਦਰਸਾਣ ਦਾ ਯਤਨ ਕੀਤਾ ਗਇਆ ਹੈ, ਤੇ ਇਸ ਨੂੰ ਪ੍ਰਕਰਣ ਵਿਚ ਸ਼ਿਸ਼ਟੀ ਦੇ ਮੁਲ ਕਰਮ ਸੁਭਾਵ ਆਦਿ ਉਤੇ ਵੀ ਚਾਨਣਾ ਪਾਵਾਂ ਯੋਗ ਸੀ । ਪਰ ਸਮੁਚੇ ਰੂਪ ਵਿਚ ਵੈਣਿਕ ਤੇ ਰਹਸਮਈ ਪ੍ਰਭਾਵਾਂ ਨੇ ਵਿਆ" ! ਨੂੰ ਸਪਸ਼ਟ ਨਹੀਂ ਹੋਣ ਦਿਤਾ । ਕੀ ਇਸ ਅਸਪਸ਼ਟਤਾ ਦਾ ਕੋਈ ਹੋਰ ਕਾਰਣ ਵੀ ਹੈ ? ਇਕ ਗੱਲ ਸਪਸ਼ਟ ਹੈ । ਗੁਰੂ ਸਾਹਿਬ ਨੇ ਪਰਮ ਤੱਤ ਤੇ ਸ਼ਿਸ਼ਟ ਸੰਸਾਰ ਬਾਰੇ ਪੁਰਾਣੇ ਗਿਆਨ ਦਾ ਬਹੁਤ ਕਰਕੇ ਖੰਡਨ ਕੀਤਾ ਹੈ ਜਾਂ ਇਸ ਵਿਚ ਆਪ ਵਲੋਂ ਸੰਸ਼ੋਧਕ ਵਾਧੇ ਕੀਤੇ ਹਨ । ਨਾਲ ਹੀ ਪੁਰਾਣੇ ਕਰਮ ਕਾਂਡ ਦਾ ਵੀ ਖ? ਹੈ । ਇਥੋਂ ਤਕ ਜਪੁ ਦਾ ਭਾਵ ਸਪਸ਼ਟ ਰਹਿੰਦਾ ਹੈ । ਪਰ ਇਸ ਤੋਂ ਉਪਰ ਜੋ ਪ੍ਰਯਤਨ ਹੈ, ਉਸ ਦਾ ਰੂਪ ਤੇ ਪਰਿਣਾਮ ਦੋਵੇਂ ਅਸਪਸ਼ਟ ਅਥਵਾ ਰਹ7 ਰਹਿਦੇ ਹਨ ! ਗੁਰੂ ਨਾਨਕ ਦੇ ਮਤ ਅਥਵਾ ਸਿਖ ਮਤ ਵਿਚ ਪਰਮ ਤੱਤ, ਗੁਰੂ ਹੈ। ਮਨੁਖ ਦੀ ਇਕ ਟੀ ਰੂਪਮਾਨ ਹੈ । ਸਾਰੰਸ਼ ਇਹ ਹੈ ਕਿ ਮਨੁੱਖ ਨੂੰ ਪਰਮ ਤੇ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ । ਮਨੁਖ ਕਰਮ ਕਰਦਾ ਹੈ ਤੇ ਗੁਰੂ ਰਾਹੀਂ ਨਾ ਪ੍ਰਾਪਤ ਹੁੰਦੀ ਹੈ । ਤਾਂ ਹੀ ਕਲਿਆਣ ਹੁੰਦਾ ਹੈ । | ਪਰ ਇਹ ਗੁਰੂ ਕੌਣ ਹੈ, ਕਿਹੜੀ ਸ਼ਕਤੀ ਹੈ ? ਕੀ ਇਹ ਕਲਪ ਵੀ " ਤਰਾਂ ਦੇ ਕਰਮ ਕਾਂਡ ਦਾ ਮੂਲ ਰੂਪ ਹੈ । ਕਹਿਆ ਜਾ ਸਕਦਾ ਹੈ ਕਿ ਸਿਖ ਮਤ ਦੇ ਕਰਮ ਕਾਂਡ ਨਾਲੋਂ ਵਧੇਰੇ ਭਗਤੀ ਮਾਰਗ ਉਤੇ ਜ਼ੋਰ ਦਿਤਾ ਗਇਆ ਹੈ। ਭਗਤਾਂ ਦਾ ਰੂਪ ਸਿਖ ਮਤ ਵਿਚ 'ਸੇਵਾ' ਦਾ ਹੈ । ਸੋ ਸਿਖ ਮਤ ਵਿਚ ਕਰਮ ਦੇ ਅਰਥ ਸੇਵਾ ਦੇ ਹਨ : ਜਿਨਿ ਸੇਵਿਆ ਤਿਨਿ ਪਾਇਆ ਮਾਨੁ । | ਇਹ ਸੇਵਾ ਅੱਗੇ ਚਲ ਕੇ ਸੰਗਤ ਰਾਹੀਂ ਗੁਰੂ ਦੀ ਸੇਵਾ ਹੈ । ਜਨ ਸੰਵ ਦਾ ਕਲਪ ਸਪਸ਼ਟ ਰੂਪ ਵਿਚ ਗੁਰਬਾਣੀ ਵਿਚ ਨਹੀਂ ਆਉਂਦਾ । ਗs A TJA 87