ਪੰਨਾ:Alochana Magazine September 1960.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾਂ ਸੁਚੈ ਆਪਿ ਹੋਇ ਸੁਚੈ ਬੈਠੇ ਆਇ । ਸੁਚੈ ਅਗੈ ਰਖਿਓਨੁ, ਕੋਈ ਨ ਭਿਟਿਓ ਜਾਇ ॥ ਸੂਚਾ ਹੋਇ ਕੈ ਜੀਵਿਆ ਲੱਗਾ ਪੜ੍ਹਣ ਸਲੋਕ । ਕੁਹਥੀ ਜਾਈ ਸਟਿਆ ਕਿਸ ਇਹ ਲੱਗਾ ਦੋਖ ॥ ਤਾਂ ਕਬੀਰ ਵੀ ਪੰਡਤ ਨੂੰ ਪੁਛਦੇ ਹਨ ਕਿ ਜਿਸ ਤਰ੍ਹਾਂ ਤੂੰ ਕਹਿੰਦਾ ਹੈਂ, ਇਸ ਤਰ੍ਹਾਂ ਤਾਂ ਸਭ ਕੁਝ ਜੂਠਾ ਹੈ ਮਾਤਾ ਪਿਤਾ ਵੀ ਜੂਠੇ ਹਨ । ਜੰਮਣਾ ਮਰਣਾ ਵੀ ਜੂਠਾ ਹੈ । ਤੂੰ ਦਸ ਕਿਹੜਾ ਥਾਂ ਜੂਠਾ ਨਹੀਂ : ਮਾਤਾ ਵੀ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ । ਆਵਹਿ ਭੀ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ । ਕਹੁ ਪੰਡਤਿ ਸੂਚਾ ਕਵਨ ਵਾਉ, ਜਹਾਂ ਬੈਸਿ ਹਉ ਭੋਜਨ ਖਾਉ । ਹਰ ਅੱਖਾਂ ਮੀਟੀ ਬੈਠਾ ਪੰਡਿਤ, ਜੋ ਤੈ-ਲੋਕ ਨੂੰ ਵੇਖ ਸਕਣ ਦੀ ਸ਼ਕਤੀ ਦਸਦਾ ਸੀ, ਦੋ ਵਟੇ ਲਕੋ ਕੇ ਗੁਰੂ ਸਾਹਿਬ ਉਸ ਦੇ ਪਖੰਡ ਦਾ ਪੋਲ ਖੋਦੇ ਹਨ : ਕਾਲ ਨਾਹੀਂ, ਜੋਗ ਨਾਹੀਂ, ਸਤ ਕਾ ਢਬ । ਬਾਸਤ ਜਗ, ਭਰਿਸਟ ਹੋਇ, ਡੂਬਤਾ ਇਵ ਜਸ । Aਲ ਹੀ ਵੀ ਮੰਹ ਸਿਰ ਮੁਨਾ ਕੇ ਪ੍ਰਮਾਤਮਾ ਪ੍ਰਾਪਤ ਕਰਨ ਵਾਲਿਆਂ ਨੂੰ ਖਰੀ ਖਰਾ ਸੁਣਾਉਂਦੇ ਹਨ : ਮੁੰਡ ਮੁੰਡਾਏ ਹਰ ਮਿਲੇ, ਸਬ ਕੋਈ ਲੇ ਮੁੰਡਾਇ । ਬਾਰ ਬਾਰ ਕੇ ਮੁੰਡਤੇ, ਨ ਭੇਡ ਬੈਠੇ ਜਾਇ । ਗੁਰੂ ਜੀ ਬਿਨਾਂ ਵਾਹਿਗੁਰੂ ਦੇ ਨਾਮ ਜਪਣ ਤੋਂ ਅਨੇਕਾਂ ਪੜੇ ਵੇਦ ਕਤੇਬ ਗਰੰਥਾਂ ਨੂੰ Rਰਬ ਦਸਦੇ ਹਨ । ਭਾਵੇਂ ਉਹ ਪੁਸਤਕਾਂ ਏਨੀਆਂ ਕਿਉਂ ਨਾ ਹੋਣ, ਜਿਨ੍ਹਾਂ ਨਾਲੋਂ ਜੇ ਜਾਣ। ਜਦ ਕਿਧਰੇ ਜਾਣਾ ਹੋਵੇ ਤਾਂ ਖਾਤਿਆਂ ਵਿਚ ਸਿਟੇ ਤੋਂ ਵੀ ਨਾ ਮਕਣ । ਇਹ ਸਾਰੀ ਉਮਰ ਹਰ ਸਾਲ ਨਾਲ ਪੜੀਆਂ ਜਾਣ ਤਾਂ ਵੀ ਭਜਨ ਬਿਨਾ ਬਿਅਰਥ ਹਨ : ਪੜਿ ਪੜਿ ਗੱਡੀ ਲਦਿਅਹਿ, ਪੜਿ ਪੜਿ ਭਰੀਅਹਿ ਸਾਥ । ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ .. ਨਾਨਕ ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ । ਅਜਿਹੇ ਵਿਖਾਵੇ ਦੇ ਪਾਠ ਕਰਨ ਨੂੰ ਕਬੀਰ ਜੀ ਵੀ ਸਾਫ ਸ਼ਬਦਾਂ ਵਿਚ ਵਿਅਰਥ ਦਸਦੇ ਹਨ । ਪ੍ਰੇਮ ਦੇ ਤਾਂ ਢਾਈ ਅੱਖਰ ਹੀ ਬਹੁਤ ਹੁੰਦੇ ਹਨ : 8t