ਪੰਨਾ:Alochana Magazine September 1960.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪ ਸਮੇਂ ਦੀ ਹਕੂਮਤ ਵਿਰੁਧ ਨਿਡਰ ਹੋ ਕੇ ਆਵਾਜ ਚੁਕਦੇ ਹੋਏ ਕਹਿੰਦੇ ਨੇ :- ਰਾਜੇ ਸ਼ੀਹ ਮੁਕੱਦਮ ਕੁਤੇ, ਜਾਇ ਜਗਾਇਣ ਬੈਠੇ ਸੁਤੇ ॥ ਕਹਿੰਦੇ ਨੇ ਕਬੀਰ ਜੀ ਨੂੰ ਸਿਕੰਦਰ ਲੋਧੀ. ਨੇ ਸਮਾਜ ਦੇ ਭੈੜਾਂ ਵਿਰੁਧ ਪਰਚਾਰ ਕਾਰਨ ਮਸਤ ਹਾਥੀ ਅਗੇ ਬੰਨ ਕੇ() ਸੁਟਵਾਇਆ ਤੇ ਇਕ ਵਾਰ ਗੰਗਾ ਵਿਚ ਸਿਟਿਆ । ਇਹ ਵਰਤਾਉ ਕਬੀਰ ਜੀ ਵਰਗੀ ਮਹਾਨ ਸਖਸ਼ੀਅਤ ਨਾਲ ਹੁੰਦਾ ਸੀ ਤਾਂ ਆਮ ਸਧਾਰਨ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ ? ਪਰ ਕਬੀਰ ਜੀ ਨੇ ਇਸ ਜ਼ੁਲਮ ਵਿਰੁਧ ਇਕ ਅੱਖਰ ਤਕ ਨਹੀਂ ਕਹਿਆ । ਇਉਂ ਜਾਪਦਾ ਹੈ ਜਿਵੇਂ ਕਬੀਰ ਜੀ ਸਮੇਂ ਦੀ ਸਰਕਾਰ ਤੇ ਉਸ ਦੇ ਕਰਤਵ ਆਪਦੀ ਚੇਤਨਾ ਤੋਂ ਬਾਹਰ ਹੀ ਰਹੇ ਹਨ | ਇਸ ਦੇ ਉਲਟ ਗੁਰੂ ਨਾਨਕ ਨੇ ਉਪਰ ਦਸੇ ਅਨੁਸਾਰ ਆਵਾਜ ਉਠਾਈ ਤੇ ਜਬਰ ਜ਼ਾਲਮ ਹੁਕਮਰਾਨ ਨੂੰ ਸੀਂਹ ਕਿਹਾ । ਉਨਾਂ ਇਸ ਗੁਲਾਮੀ ਦੇ ਕਾਰਨ ਵੀ ਲਭੇ ਤੇ ਚੰਗੀ ਤਰ੍ਹਾਂ ਪੁਣਛਾਣ ਕਰਕੇ ਤੁਰਟੀਆਂ ਦਸੀਆਂ :- ਘਰਿ ਘਰਿ ਮੀਆਂ, ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ । ਜਿਥੇ ਉਨ੍ਹਾਂ ਲੋਕਾਂ ਨੂੰ ਉਪ੍ਰੋਕਤ ਸਤਰਾਂ ਰਾਹੀਂ ਘਾਟਾਂ ਤੋਂ ਸੁਚੇਤ - 8 ਵਾਹਿਗੁਰੂ ਨੂੰ ਵੀ ਪੁਕਾਰਿਆ :-- ਏਤੀ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨਾ ਆਇਆ । ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨਾ ਹੋਇ ॥ ਇਸ ਤਰਾਂ ਗੁਰੂ ਨਾਨਕ ਜੀ ਨੇ ਜੋ ਜੋ ਘਾਟਾਂ ਉਸ ਵੇਲੇ ਸਮਾਜ ਵਿਚ ਵੇਖੀਆਂ ਉਨਾਂ ਦੀ ਤਹਿ ਤਕ ਜਾ ਕੇ ਬੜੀ ਨਿਡਰਤਾ ਨਾਲ ਬਿਆਨ ਕੀਤਾ ਅਤੇ ਆਵਾਜ਼ ਉਠਾਈ । ਜਦ ਕਿ ਕਬੀਰ ਜੀ ਇਸਤ੍ਰੀ ਨੂੰ ਆਪਣੇ ਰਾਹ ਦਾ ਰੋੜਾ ਦਸਦੇ ਨਿੰਦਦੇ ਹਨ ਤੇ ) ਹਮੇਂ ਦੀ ਸਰਕਾਰ ਬਾਰੇ ਚੁਪ ਹਨ । ਗੁਰ ਨਾਨਕ ਕਬੀਰ ਜੀ ਵਾਂਗ ਸਮਾਜ ਸੁਧਾਰਕ ਤਾਂ ਸਨ ਹੀ, ਸਗੋਂ ਉਹ ਵਿਚ ਸਮਾਜਵਾਦੀ ਕਵੀ ਦੇ ਰੂਪ ਵਿਚ ਵੀ ਸਾਡੇ ਸਾਹਮਣੇ ਆਏ । ਇਹੋ ਆਪ ਦੀ ਮਹਾਨਤਾ ਹੈ ਤੇ ਕਬੀਰ ਜੀ ਨਾਲੋਂ ਆਪ ਇਸੇ ਕਰਕੇ ਢੇਰ ਅਗੇ ਹਨ । ਇਸ ਕਥਨ ਬਾਰੇ ਮੈਕਾਲਫ਼ ਲਿਖਤ ਦੀ ਸਿੱਖ ਰਿਲਿਜਨ' ਦੀ ਛੇਵੀਂ : ਰ na h। ਪੰਡਿਤ ਤਾਰਾ ਸਿੰਘ ਨਰੋਤਮ ‘ਗੁਰਮਤ ਤੀਰਥ ਸੰਨ੍ਹ’ ਵਿਚ ਵੀ ਇਸ ਤਰਾਂ 4 ਜੀ. ਸਿੰਘ ਇਸ ਨਾਲ ਸਹਿਮਤ ਨਹੀਂ। ਉਹ ਇਕ ਕਹਾਣੀ ਕਿਸੇ ਹੋਰ ਕਬੀਰ ਪੰਥੀਏ ਜਿਸ ਦਾ ਨਾਂ ਬੁਢਣ ਸੀ, ਦੀ ਦਸਦਾ ਹੈ । 43