ਪੰਨਾ:Alochana Magazine September 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਨ੍ਹਾਂ ਨੂੰ ਆਗਿਆ ਨਹੀਂ ਦੇਂਦੀ, ਖਾਸ ਕਰ ਮਹੀਨੇ ਦੀ ਆਖਰੀ ਤਾਰੀਖ ਨੂੰ । ਉਨ੍ਹਾਂ ਦੇ ਇਹ ਸਾਰੇ ਉਪਰੋਕਤ ਵਿਚਾਰ ਸਮਾਜਵਾਦੀ ਪ੍ਰਗਤੀ-ਸ਼ੀਲ ਵਿਚਾਰ ਹਨ, ਇਨ੍ਹਾਂ ਨੂੰ ਸਮਾਜਿਕ-ਚੇਤਨਾ ਤੋਂ ਵਿਹੂਣੇ ਨਹੀਂ ਕਹਿਆ ਜਾ ਸਕਦਾ । ‘ਮਨੁਖ ਤੇ ਪਸ਼ੂ' ਸੰਗ੍ਰਹਿ ਵਿਚ ਸੁਜਾਨ ਸਿੰਘ ਹੋਰ ਵੀ ਚੇਤਨ ਹੋ ਉਠਿਆ ਹੈ ਅਤੇ ਉਹ ਹੁਣ ਸਿੱਧੇ ਰਾਹ ਮਜ਼ਦੂਰ-ਕਿਸਾਨ ਦੀ ਹਕੂਮਤ ਲਈ ਮੰਗ ਪੇਸ਼ ਕਰਦਾ ਹੈ । ਇਸ ਵਿਚ ਉਸ ਦਾ ਸਮਾਜਵਾਦ ਪਿੰਡਾਂ ਦੀ ਏਕਤਾ, ਪ੍ਰਾਂਤਾਂ ਦੀ ਏਕਤਾ ਤੇ ਦੇਸ਼ ਪ੍ਰੇਮ ਤੋਂ ਅਗਾਂਹ ਵਧ ਕੇ ਸੰਸਾਰ-ਅਮਨ ਤੇ ਸੰਸਾਰ-ਸਾਂਝੀਵਾਲਤਾ ਨੂੰ ਸਪਰਸ਼ ਕਰਦਾ ਹੈ । ਉਹ ਹੁਣ ਸ਼ਹਿਰਾਂ ਦੀਆਂ ਫੈਕਟਰੀਆਂ ਦੇ ਕਾਲੇ ਧੂਏਂ ਵਿਚ ਮਜ਼ਦੂਰ-ਕਿਸਾਨਾਂ ਦਾ ਸਰੀਰ ਜਲਦਾ ਵੇਖਦਾ ਹੈ, ਮਸ਼ੀਨਾਂ ਦੇ ਤੇਲ ਵਿਚ ਮਜ਼ਦੂਰ ਦੀ ਰਤ ਮਿਲੀ ਵੇਖਦਾ ਹੈ ਅਤੇ ਕਾਰਖਾਨੇਦਾਰ ਪੂੰਜੀਪਤੀਆਂ ਦੀਆਂ ਬੰਦ-ਤਿਜਉਰੀਆਂ ਵਿਚ ਦੇਸ਼ ਦੇ ਅਸਲੀ ਕਿਰਤੀਆਂ ਦੀ ਮਾਇਆ ਦੇ ਦਰਸ਼ਨ ਕਰਦਾ ਹੈ । ਕਹਾਣੀ 'ਮਨੁਖ ਤੇ ਪਸ਼ੂ' ਵਿਚ ਉਸ ਦੇਖਿਆ, ਦਯਾ, ਦਾਨ, ਸੰਤੋਖ ਸਭ ਰਾਜਨੀਤੀ ਹੈ, ਗਰੀਬ ਨੂੰ ਗੁਮਰਾਹ ਕਰਨ ਲਈ. ..... ਤੇ ਫਿਰ ਉਹ ਵੇਖਦਾ ਹੈ ਕਿ ਫੈਕਟਰੀਆਂ ਵਿਚ ਦਾਨ-ਪਾਤਰ ਮਜ਼ਦੂਰਾਂ ਦੀ ਮਜ਼ਦੂਰੀ ਤੋਂ ਭਰਦੇ ਹਨ ਤੇ ਮਿਲਾਂ ਤੇ ਨਾਂ ਸੇਠਾਂ ਦੇ ਲਿਖੇ ਜਾਂਦੇ ਹਨ । ਵਿਚਾਰ ਗਰੀਬ ਨੂੰ ਸੰਤੋਖ ਕਰਨ ਲਈ ਕਹਿਆ ਜਾਂਦਾ ਹੈ, ਪਰ ਕਿਉਂ ਨਹੀਂ ਧਨੀ ਸੰਤੋਖ ਕਰਦਾ ? ਕਿਉਂ ਨਹੀਂ ਉਸ ਦਾ ਢਿੱਡ ਭਰਦਾ ਲੁਟ-ਖਸੁਟ ਕੇ ? 'ਹੱਲ' ਕਹਾਣੀ ਵਿਚ ਉਹ ਰੋਟੀ, ਕਪੜੇ ਤੇ ਘਰ ਦਾ ਸਾਰਿਆਂ ਲਈ ਪੱਕਾ ਹੱਲ ਚਾਹੁੰਦਾ ਸੀ । ਇਸ ਕਹਾਣੀ ਵਿਚ ਉਹ ਇਕ ਸਹੀ ਹੱਲ ਦਸਦਾ ਹੋਇਆ ਕਹਿੰਦਾ ਹੈ ਕਿ ਮਜ਼ਦੂਰ-ਕਿਸਾਨ ਜਾਂ ਪੂੰਜੀਪਤੀਗਰੀਬ ਦੀ ਸਮਸਿਆ ਤਾਹੀਓਂ ਨਜਿੱਠੀ ਜਾ ਸਕਦੀ ਹੈ ਜੇ ਮਜ਼ਦੂਰ ਨੂੰ ਰਾਜ-ਪ੍ਰਬੰਧ ਵਿਚ ਹਿੱਸਾ ਦਿਤਾ ਜਾਵੇ । ਉਹ ਵਿਚਾਰ ਪੇਸ਼ ਕਰਦਾ ਹੈ-“ਜਦ ਤਕ ਮਜ਼ਦੂਰ ਕਿਸਾਨ ਦੀ ਸੋਸ਼ਲਿਸਟ ਹਕੂਮਤ ਬਣਾਉਣ ਲਈ ਚੇਤੰਨ ਅਮਲ ਨਹੀਂ ਕਰੇਗਾ, ਉਹ ਭੁਖਾ ਮਰਦਾ ਹੀ ਰਹੇਗਾ ।" ਇਕੋ ਰਸਤਾ' ਵਿਚ ਉਹ ਫਿਰ ਕਿਰਤ ਦੀ ਮਹਤਤਾ ਦਸਦਾ ਹੈ ਅਤੇ ਇਸਤਰੀ-ਪੁਰਸ਼ ਦੀ ਆਰਥਕ-ਸਮਾਨਤਾ ਵਲ ਇਸ਼ਾਰਾ ਕਰਦਾ ਹੈ । ‘ਕੁੱਤਾ' ਵਿਚ ਵੀ ਮਰੀਅਮ ਨੂੰ ਸਭ ਤੋਂ ਉੱਚੀ-ਜ਼ਾਤ ਮਜ਼ਦੂਰ ਦੀ ਜਾਪੀ । ਬਹਾਦਰ' ਦਾ ਜਗਦੀਪ ਇਸੇ ਸਮਾਜਵਾਦੀ ਪ੍ਰਬੰਧ ਨੂੰ ਲਿਆਉਣ ਦੇ ਹਕ ਵਿਚ ਬੋਲਣ ਕਰਕੇ ਇਨਾਮੀ ਭਗੌੜਾ ਬਣਿਆ, “ਸੁਤੰਤਰ ਗੁਪਤਵਾਸ ਕਰਦਾ ਹੈ । 'ਮਜ਼ਦੂਰੀ ਵਿਚ ਨਿਮਨ ਮੱਧ-ਵਰਗ ਦੀ ਸੁੰਦਰ ਵਿਆਖਿਆ ਹੈ । ‘ਕਪੂਰ ਤੇ ਮਜ਼ਦੂਰ' ਵਿਚ ਇਸ ਗਲ ਨੂੰ ਭੰਡਿਆ ਗਇਆ ਹੈ ਕਿ ਫੈਕਟਰੀਆਂ ਧੁਨੀ-ਸਮਾਜ ਦੇ ਇਖਲਾਕ, ਧਰਮ, ਕਾਨੂੰਨ, ਸਾਹਿੱਤ, ਆਚਾਰ ਆਦਿ ਨਾਲ ਬਣਦੀਆਂ ਹਨ ।