ਪੰਨਾ:ਅੰਧੇਰੇ ਵਿਚ.pdf/28

ਵਿਕੀਸਰੋਤ ਤੋਂ
(ਪੰਨਾ:Andhere vich.pdf/28 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੨੮)

ਪਤਾ ਨਹੀਂ ਕੀ ਸਮਝ ਰਿਹਾ ਸੀ, ਇਹ ਦੱਸ ਨਹੀਂ ਸੀ ਸਕਦਾ ਤੇ ਜੇ ਦੱਸ ਵੀ ਦੇਂਦਾ ਤਾਂ ਕੌਣ ਮੰਨਦਾ? ਖੈਰ ਇਹਨਾਂ ਗੱਲਾਂ ਵਿਚ ਕੀ ਪਿਆ ਹੈ।

ਬਿਜਲੀ ਇਕ ਵਾਰ ਹੀ ਹੈਰਾਨ ਜਹੀ ਹੋਕੇ ਉਠ ਬੈਠੀ। ਕਹਿਣ ਲੱਗੀ, 'ਵਾਹ ਮੈਂ ਵੀ ਤਾਂ ਬੜੀ ਵੱਧ ਹਾਂ। ਜਾਹ ਨੀ ਸ਼ਾਮਾ ਬਾਬੂ ਹੋਰਾਂ ਵਾਸਤੇ ਕੋਈ ਜਲ ਪਾਣੀ ਤਾਂ ਲਿਆ। ਵਿਚਾਰੇ ਇਸ਼ਨਾਨ ਕਰਕੇ ਆਏ ਹਨ ਤੇ ਮੈਂ ਹੁਣ ਤਕ ਸਿਰਫ ਮਖੌਲ ਹੀ ਕਰ ਰਹੀ ਹਾਂ।'

ਬੋਲਦਿਆਂ ੨ ਉਸਦੀ ਹਾਸੇ ਭਰੀ ਤੇ ਮਖੌਲ ਭਰੀਂ ਅਵਾਜ਼ ਸੱਚ ਮੁਚ ਹੀ ਮਧਮ ਪੈ ਗਈ ਤੇ ਬੜੀ ਮਿੱਠੀ ਜਹੀ ਤੇ ਕੋਮਲ ਹੋ ਗਈ।

ਥੋੜੇ ਹੀ ਚਿਰ ਵਿਚ ਨੌਕਰਿਆਣੀ ਨੇ ਇਕ ਥਾਲੀ ਵਿਚ ਜਲ ਪਾਣੀ ਤੇ ਹੋਰ ਛੱਕਣ ਛਕਾਉਣ ਦਾ ਸਾਮਾਨ ਲਿਆ ਕੇ ਸਾਹਮਣੇ ਧਰ ਦਿੱਤਾ। ਬਿਜਲੀ ਇਹ ਚੀਜ਼ਾਂ ਲੈਕੇ ਗੋਡਿਆਂ ਭਾਰ ਉਸਦੇ ਸਾਹਮਣੇ ਬਹਿ ਗਈ ਤੇ ਕਹਿਣ ਲੱਗੀ, 'ਚੰਗਾ ਹੁਣ ਮੂੰਹ ਉਤਾਂਹ ਕਰਕੇ ਕੁਝ ਖਾ ਤਾਂ ਲਓ।'

ਸਤੇਂਦ੍ਰ ਹੁਣ ਤਕ ਆਪਣੀ ਸਾਰੀ ਸ਼ਕਤੀ ਇਕੱਠੀ ਕਰਕੇ ਆਪਣੇ ਆਪ ਨੂੰ ਸੰਭਾਲ ਰਿਹਾ ਸੀ। ਉਸਨੇ ਸਾਨਤੀ ਨਾਲ ਜੁਵਾਬ ਦਿੱਤਾ, 'ਮੈਂ ਨਹੀਂ ਖਾਵਾਂਗਾ।'

'ਕਿਉਂ ਤੁਹਾਡੀ ਜ਼ਾਤ ਨੀਵੀ ਹੋ ਜਾਇਗੀ? ਮੈਂ ਕੋਈ ਮੋਚਣ ਜਾਂ ਭੰਗਣ ਥੋੜੀ ਹਾਂ?'

ਸਤੇਂਦ੍ਰ ਨੇ ਉਦਾਂ ਹੀ ਸ਼ਾਨਤੀ ਨਾਲ ਆਖਿਆ, 'ਜੇ ਤੁਸੀਂ ਉਹ ਹੁੰਦੇ ਤਾਂ ਮੈਂ ਜ਼ਰੂਰ ਖਾ ਲੈਂਦਾ, ਪਰ ਜੋ