ਪੰਨਾ:ਅੰਧੇਰੇ ਵਿਚ.pdf/72

ਵਿਕੀਸਰੋਤ ਤੋਂ
(ਪੰਨਾ:Andhere vich.pdf/72 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੭੪)

ਬਹਿ ਕੇ। ਭੁਖੀ ਮਰ ਜਾਵਾਂਗੀ, ਪਰ ਏਸ ਥਾਂ ਦਾ ਅੰਨ ਪਾਣੀ ਨਹੀਂ ਖਾਵਾਂਗੀ।

ਨਰਾਇਣੀ ਨੇ ਕਿਹਾ ਕਿਸਦੇ ਸਿਰ ਚੜ੍ਹ ਕੇ ਜਾ ਰਹੀ ਏਂ? ਮਾਂ ਜੇ ਕੋਈ ਕਸੂਰ ਹੋ ਗਿਆ ਹੋਵੇ ਤਾਂ ਦੱਸ?

ਦਿਗੰਬਰੀ ਹੋਰ ਵੀ ਫਿਸ ਪਈ। 'ਮੈਂ ਕੋਈ ਨਿੱਕੀ ਨਿਆਣੀ ਨਹੀਂ, ਧੀਏ, ਸਭ ਸਮਝਦੀ ਹਾਂ। ਬਿਨਾ ਤੇਰੀ ਸ਼ਹਿ ਦੇ ਉਹ ਛੋਕਰਾ ਕਿੱਦਾਂ ਵਧ ਘੱਟ ਬੋਲ ਸਕਦਾ ਹੈ, ਮੈਂ ਡਾਇਣ ਹਾਂ ਮੈਨੂੰ ਕੱਢ ਦਿਓ। ਚੰਗੀ ਗੱਲ ਹੈ, ਮੈਂ ਕਿਉਂ ਕਿਸੇ ਦੇ ਗਲ ਦਾ ਫਾਹ ਬਣਾਂ? ਮੈਂ ਫੇਰ ਆਖਦੀ ਹਾਂ ਅੱਗੋਂ ਹੱਟ ਜਾ ਤੇ ਮੈਨੂੰ ਚਲੀ ਜਾਣ ਦਿਹ।

ਨਰਾਇਣੀ ਨੇ ਮਾਂ ਦੇ ਦੋਵੇਂ ਪੈਰ ਫੜ ਲਏ, 'ਮਾਂ ਅਜ ਮਾਫੀ ਦੇ ਦਿਹ। ਚੰਗਾ ਉਹਨਾਂ ਨੂੰ ਆ ਲੈਣ ਦਿਹ ਫੇਰ ਜਿਦਾਂ ਮਰਜ਼ੀ ਹੋਊ ਕਰ ਲਈਂ। ਇਹ ਆਖ ਕੇ ਓਹ ਮਾਂ ਨੂੰ ਬਾਹੋਂ ਫੜ ਕੇ ਅੰਦਰ ਲੈ ਆਈ। ਦੋਹਾਂ ਪੈਰਾਂ ਨੂੰ ਧੋਤਾ ਕਪੜੇ ਨਾਲ ਸਾਫ ਕੀਤੇ ਤੇ ਹੱਥ ਵਿਚ ਪੱਖਾ ਫੜ ਕੇ ਝੱਲਣ ਲੱਗ ਪਈ।

ਇਸ ਵੇਲੇ ਤਾਂ ਉਹ ਕੁਝ ਠੰਢੀ ਹੋ ਗਈ, ਪਰ ਦੁਪਹਿਰ ਨੂੰ ਸ਼ਾਮ ਲਾਲ ਦੇ ਰੋਟੀ ਖਾਣ ਵੇਲੇ ਉਹ ਬੂਹੇ ਦੇ ਉਹਲੇ ਬਹਿਕੇ ਫੁੱਟ ਫੁੱਟ ਕੇ ਰੋਣ ਲੱਗ ਪਈ। ਪਹਿਲਾਂ ਤਾਂ ਸ਼ਾਮ ਲਾਲ ਕੁਝ ਨਾ ਸਮਝ ਸਕੇ ਕਿ ਕੀ ਗੱਲ ਹੈ, ਪਰ ਫੇਰ ਹੌਲੀ ਹੌਲੀ ਸਭ ਕੁਝ ਉਹਨਾਂ ਦੀ ਸਮਝ ਵਿਚ ਆ ਗਿਆ ਤੇ ਉਹ ਬਿਨਾਂ ਪੂਰੀ ਰੋਟੀ ਖਾਣੇ ਦੇ ਹੀ ਉਠ ਕੇ ਚਲੇ ਗਏ।

ਨਰਾਇਣੀ ਸਮਝ ਗਈ ਕਿ ਇਹ ਗੁੱਸਾ ਕਿਸ