ਪੰਨਾ:ਅੰਧੇਰੇ ਵਿਚ.pdf/98

ਵਿਕੀਸਰੋਤ ਤੋਂ
(ਪੰਨਾ:Andhere vich.pdf/98 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਘਰ ਨੂੰ ਕੰਬਾਉਂਦਾ ਹੋਇਆ ਆਪਣੇ ਘਰ ਚਲਿਆ ਗਿਆ ਤੇ ਜਾਕੇ ਮੰਜੀ ਤੇ ਲੰਮਾ ਪੈ ਕੇ ਭੁਖਾ ਹੀ ਸੌੌਂ ਗਿਆ। ਟਹਿਲਣ ਥੋੜਾ ਜਿਹਾ ਖਾਣਾ ਲਿਆਈ ਤੇ ਕਹਿਣ ਲੱਗੀ, 'ਛੋਟੇ ਬਾਬੂ ਉਠੋ ਰੋਟੀ ਖਾ ਲਓ।'

ਰਾਮ ਸੜਿਆ ਭੁੁਜਿਆ, ਕਹਿਣ ਲੱਗਾ, 'ਚਲੀ ਜਾਹ' ਏਥੋਂ ਸੜੇ ਹੋਏ ਬੂੂਥੇ ਵਾਲੀਏ। ਟਹਿਲਣ ਰੋਟੀ ਰੱਖਕੇ ਚਲੀ ਗਈ। ਰਾਮ ਨੇ ਭਾਂਡੇ ਵਿਹੜੇ ਵਿਚ ਸੁਟ ਦਿੱਤੇ।

ਸਵੇਰੇ ਜਦ ਸ਼ਾਮ ਲਾਲ ਆਪਣੇ ਕੰਮ ਤੇ ਚਲਿਆ ਗਿਆ ਤਾਂ ਰਾਮ ਆਪਣੇ ਵਿਹੜੇ ਵਿਚ ਟਹਿਲਦਾ ਹੋਇਆ ਏਦਾਂ ਗੱਜਣ ਲੱਗਾ, 'ਕਸਮ ਕੁੁਸਮ ਮੈਂ ਨਹੀਂ ਜਾਣਦਾ, ਕੌਣ ਹੁੰਦੇ ਨੇ ਸੌਹਾਂ ਦੇਣ ਵਾਲੇ। ਉਹ ਕਿਤੇ ਮੇਰੇ ਸਕੇ ਭਰਾ ਥੋੜੇ ਹਨ? ਉਹ ਮੇਰੇ ਕੁਝ ਨਹੀਂ ਲਗਦੇ। ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ। ਮੈਂ ਭਾਬੀ ਜੀ ਨੂੰ ਥੋੜਾ ਮਾਰਿਆ ਸੀ, ਮਾਰਿਆ ਤਾਂ ਬੁਢੀ ਡਾਇਣ ਨੂੰ ਸੀ, ਪਰ ਨਿਸ਼ਾਨਾ ਖੁੰਝ ਕੇ ਭਾਬੀ ਜੀ ਨੂੰ ਜਾ ਲੱਗਾ, ਫੇਰ ਉਹ ਸੌਂਂਹ ਦੇਣ ਕਿਉਂ ਆਏ।'

ਇਹਨਾਂ ਸਾਰੀਆਂ ਗੱਲਾਂ ਦਾ ਉਹਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਹ ਰਸੋਈ ਵਿਚ ਜਾਕੇ ਥਾਲੀ, ਕੌਲ, ਗਲਾਸ ਆਦਿ ਚੀਜ਼ਾਂ ਨੂੰ ਥਾਂ ਸਿਰ ਰਖਕੇ ਕੰਮ ਕਰਨ ਲਗ ਪਿਆ। ਖੱਪ ਖੁਪ ਪਾਕੇ ਭੋਲੇ ਨੂੰ ਦਾਲ ਚੋਲ ਧੋਣ ਤੇ ਨਾਲ ਨੂੰ ਸਬਜ਼ੀ ਭਾਜੀ ਰਿੰਨ੍ਹਣ ਦਾ ਹੁਕਮ ਦੇ ਦਿਤਾ। ਨ੍ਰਿਤਕਾਲੀ ਸਭ ਚੀਜ਼ਾਂ ਰਸੋਈ ਵਿਚ ਰਖ ਗਈ ਸੀ। ਭੋਲੇ ਨੂੰ ਹੁਕਮ ਮਿਲਿਆ, 'ਤੂੰ ਮੇਰਾ ਨੌਕਰ ਏਂ, ਵੇਖੀਂਂ ਉਸ ਪਾਸੇ ਨਾ