ਪੰਨਾ:Angrezi Raj Vich Praja De Dukhan Di Kahani.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਮੁਤਾਬਕ ਖਾਂਦਾ ਜਾਂਦਾ ਹੈ, ਤਾਂ ਨਤੀਜਾ ਏਹ ਨਿਕਲਿਆ ਕੇ ਪੈਹਲੇ ਪ੍ਰਜਾ ਨੂੰ ਆਪਨੇ ਵਾਸਤੇ ਆਪਨੇ ਬਚਿੱਆਂ ਵਾਸਤੇ ਅਤੇ ਪਸ਼ੂਆਂ ਵਾਸਤੇ ਕਾਫੀ ਨਿਮਕ ਨਹੀਂ ਮਿਲਦਾ ਸੀ, ਅਤੇ ਜੇਕਰ ਹੁਨ ਭੀ ਨਿਮਕ ਦਾ ਟੈਕਸ ਹਟਾ ਦਿਤਾ ਜਾਵੇ, ਤਾਂ ਲੋਕ ਜ਼ਿਆਦਾ ਲੂੰਣ ਨੂੰ ਵਰਤੱਣ?

ਮਾਲੂਮ ਹੁੰਦਾ ਹੈ ਕਿ ਜਦ ਢਾਈ ਰੁਪੇਯਾ ਸਵਾ ਮਣ ਨੂੰ ਟੈਕਸ ਸੀ, ਤਾਂ ਤਿਨ ਕਰੋੜ ੬੬ ਲੱਖ ਮੰਣ ਲੂੰਣ ਸਾਰੇ ਹਿੰਦੋਸਤਾਨ ਵਿੱਚ ਵਰਤਿਆ ਗਿਆ, ਜਦ ਟੈਕਸ ਦੋ ਰੁਪੈਯਾ ਮੰਣ ਸੀ, ਤਾਂ ੪ ਕਰੋੜ ਦੋ ਲੱਖ ਮੰਣ, ਜਦ ਡੇੱੜ ਰੁਪੈਯਾ ਮੰਣ ਟੈਕਸ ਸੀ, ਤਾਂ ੪ ਕਰੋੜ ੩੧ ਲਖ ਮੰਣ, ਜਦ ਇਕ ਰੁਪੈਯਾ ਮੰਣ ਹੋ ਗਿਆ ਤਾਂ ਸਨ ੧੯੧੧ ਵਿੱਚ ੪ ਕਰੋੜ ੮੨ ਲਖ ਮੰਣ ਲੂਣ ਵਰਤਿਆ ਗਿਆ, ਯਾਨੀ ਟੈਕਸ ਦੇ ਘਟ ਕਰਨ ਨਾਲ ਦਸਾਂ ਸਾਲਾਂ ਵਿਚ ਲੁਣ ਦਾ ਖਰਚ ੩੩ ਫੀਸਦੀ ਵਧ ਗਿਆ, ਇਸ ਤੋਂ ਸਾਫ ਜ਼ਾਹਰ ਹੈ, ਕੇ ਅੰਗ੍ਰਜ਼ੀ ਰਾਜ ਵਿੱਚ ਪ੍ਰਜਾ ਬੌਹਤ ਚਿਰ ਤੋਂ ਪੂਰਾ ਲੂੰਣ ਭੀ ਨਹੀਂ ਖਾ ਸਕਦੀ?

ਟੈਕਸ ਦੇ ਘਾਟੇ ਨਾਲ ਲੂੰਣ ਦਾ ਮੁਲ ਭੀ ਘਟ ਗਿਆ ਹੈ ਜਿਓਂ ਜਿਓਂ ਟੈਕਸ ਘਟ ਹੁੰਦਾ ਗਿਆ, ਬਾਜ਼ਾਰ ਵਿੱਚ ਲੂੰਣ ਦਾ ਭਾ ਭੀ ਘਟ ਹੁੰਦਾ ਗਿਆ, ਪਿੰਡਾਂ ਵਾਲੇ ਲੋਕ ਅਕਸ੍ਰ ਦੁਕਾਂਨ ਵਾਲੇ ਨੂੰ ਬੁਰਾ ਭਲਾ ਆਖਦੇ ਹੰਨ, ਕੇ ਇਸ ਨੇ ਲੁੂੰਣ ਦੀ ਕੀਮਤ ਵਧਾ ਦਿੱਤੀ ਹੈ, ਅਸਲ ਵਿੱਚ ਦੁਕਾਨ ਵਾਲੇ ਦਾ ਇਤਨਾ ਕਸੂਰ ਨਹੀਂ ਹੁੰਦਾ ਹੈ, ਲੂਣ ਦੇ ਟੈਕਸ ਵਿੱਚ ਜਿਤਨੀ ਕਮੀ ਹੋੲੀ ਉਸਦਾ ਪੂਰਾ ਫਾਇਦਾ ਪ੍ਰਜਾ ਨੂੰ ਮਿਲ ਗਿਆ, ਕਿਓਂ ਕੇ ਜਦੋਂ ਟੈਕਸ ਢਾਈ ਰੁਪੈਯੇ ਮੰਣ ਸੀ, ਤਾਂ ਲੂੰਣ ਦੀ ਕੀਮਤ ਤਿੰਨ ਰੁਪੈਯਾ ਢਾਈ ਆਨੇ ਦੀ ਮੰਣ ਸੀ, ਜਦ ਟੈਕਸ ਦੋ ਰੁਪੈਯਾ ਸੀ, ਤਾਂ ਨਿਮਕ ਦਾ ਦਾਮ ਦੋ ਰੁਪਯਾ ਬਾਰਾਂ ਆਨੇ ਹੋ ਗਿਆ, ਜਦ ਟੈਕਸ ਡੇੜ ਰੁਪੈਯਾ ਮਣ ਹੂਆ, ਤਾਂ ਲੂੰਣ ਦਾ ਨਿਰਖ ਦੋ ਰੁਪੈਯਾ ਸਾੜੇ ਤੀਨ ਆਨਾ ਹੋ ਗਿਆ, ਜਦ ਟੈਕਸ ਇਕ ਰੁਪੈਯਾ ਮੰਣ ਕੀਤਾ