ਪੰਨਾ:Angrezi Raj Vich Praja De Dukhan Di Kahani.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨

ਨੇ ਬਖਸ਼ੇ ਹਨ, ਬਸ ਜੰਗਲਾਂ ਤੋਂ ਆਮਦਨੀ ਵਸੂਲ ਕਰਨਾ ਇੱਕ ਨਹੈਤ ਕਮੀਨਾ ਅਤੇ ਜ਼ਾਲਮਾਨਾਂ ਕੰਮ ਹੈ,

ਹਿੰਦੋਸਤਾਨ ਵਿੱਚ ਸ੍ਰਕਾਰੀ ਜੰਗਲਾਤ ਦਾ ਰਕਬਾ ਪਿਛਲੇ ਦਸ ਸਾਲ ਵਿੱਚ ੧੨ ਫੀਸਦੀ ਤੋਂ ਜ਼ਿਆਦਾ ਵਧ ਗਿਆ ਹੈ, ਸਨ ੧੯੦੧ ਵਿੱਚ ਦੋ ਲੱਖ ੬ ਹਜ਼ਾਰ ੮ ਸੌ ਉਨਾਸੀ ਮੁਰੱਬਾ ਮੀਲ ਸੀ, ਅਤੇ ਸਨ ੧੯੧੦ ਵਿੱਚ ਦੋ ਲੱਖ ੪੨ ਹਜ਼ਾਰ ੯੩੫ ਮੁਰੱਬਾ ਮੀਲ ਹੋ ਗਿਆ ਹੈ, ਇਸ ਤੋਂ ਮਾਲੂਮ ਹੁੰਦਾ ਹੈ, ਕਿ ਸ੍ਰਕਾਰਾ ਦੀ ਦਿਲ ਖੁਲਵੀਂ ਲੁੱਟ ਬ੍ਰਾਬ੍ਰ ਜਾਰੀ ਹੈ, ਕਿਉਂਕਿ ਜਿੱਥੇ ਕਿੱਥੇ ਜ਼ਮੀਨ ਦਾ ਟੋਟਾ ਮਿਲ ਜਾਂਦਾ ਹੈ, ਉਸ ਨੂੰ ਘੇਰ ਕੇ ਸ੍ਰਕਾਰ ਜ਼ਮੀਨ ਬਨਾ ਦੇਂਦੇ ਹਨ!

ਜੇਕਰ ਕੋਈ ਗ਼ਰੀਬ ਆਦਮੀ ਜੰਂਗਲ ਵਿਚੋਂ ਲਕੜੀ ਲੈ ਲਵੇ, ਯਾ ਪਸ਼ੂ ਚਰਨੇ ਛਡ ਦੇਵੇ, ਤਾਂ ਉਸ ਤੇ ਮੁਕਦਮਾ ਬਨਾਇਆ ਜਾਂਦਾ ਹੈ, ਕਿੳਂਕਿ ਸ੍ਰਕਾਰ ਨੇ ਆਪਨੇ ਫਾਇਦੇ ਵਾਸਤੇ ਸਾਰੇ ਜੰਗਲ ਅਲਗ ਰੱਖੇ ਹਨ, ਸਨ ੧੯੦੧ ਵਿੱਚ ਗ਼ਰੀਬਾਂ ਤੇ ਸ੍ਰਕਾਰ ਨੇ ਕੁਲ ਮੁਕਦਮੇ ੨੧ ਹਜਾਰ ੧੮੧ ਕੀਤੇ ਸਨ, ਅਤੇ ਸਨ ੧੯੧੨ ਵਿੱਚ ਕੁਲ ਮੁਕਦਮੇ ੯੬ ਹਜਾਰ ੪੩੮ ਹੋਏ, ਗ਼ੌਰ ਕਰੋ! ਕਿ ਇਤਨੇ ਗ਼ਰੀਬ ਆਦਮੀਆਂ ਨੂੰ ਸ੍ਰਕਾਰ ਨੇ ਏਸ ਵਜਾ ਕਰਕੇ ਤਕਲੀਫ ਦਿੱਤੀ, ਕਿ ਇਹਨਾਂ ਨੇ ਜੰਗਲ ਵਿਚੋਂ ਲਕੜੀ ਲਈ ਸੀ! ਜਾਂ ਕਿਸੇ ਹੋਰ ਤ੍ਰਾਂ ਕੁਦਰਤੀ ਹਕੁਕ ਪਾਸੋਂ ਲਾਭ ਉਠਾਇਆ ਸੀ!

ਜੰਗਲਾਂ ਦੀ ਆਮਦਨੀ ਦਾ ਨਕਸ਼ਾ ਹੇਠ ਹੈ,

ਸਨ ੧੯੦੧ ਵਿੱਚ ੧ ਕਰੋੜ ੭੩ ਲੱਖ ੬੦ ਹਜ਼ਾਰ ੩੨੫ ਰੁਪੈਏ

" ੧੯੦੨ " ੧ " ੯੪ " ੭੧ " ੫੪੫ "

" ੧੯੦੩ " ੨ " ੨੩ " ੧੬ " ੭੪੦ "

" ੧੯੦੪ " ੨ " ੪੦ " ੨੯ " ੪੯੦ "

" ੧੯੦੫ " ੨ " ੬੬ " ੩ " ੯੨੫ "