ਪੰਨਾ:Book of Genesis in Punjabi.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੪

ਉਤਪੱਤ

[੩੨ ਪਰਬ

ਬਲਦ, ਬੀਹ ਗਧੀਆਂ ਅਤੇ ਦਸ ਗਧੇ।ਅਤੇ ਓਨ ਤਿਨਾਂ ਦੇ ਅੱਡ ਅੱਡ ਗੋਲ ਕਰਕੇ ਆਪਣੇ ਚਾਕਰਾਂ ਦੇ ਹੱਥ ਸੌਂਪੇ, ਅਤੇ ਉਨਾਂ ਨੂੰ ਕਿਹਾ, ਜੋ ਤੁਸੀਂ ਮੇਰੇ ਸਾਹਮਣੇ ਪਾਰ ਉੱਤਰ ਜਾਓ, ਅਤੇ ਗੋਲਾਂ ਨੂੰ ਅੱਡ ਕਰਕੇ ਰੱਖੋ।ਅਤੇ ਮੁਹਰੇ ਜਾਣਵਾਲੇ ਨੂੰ ਓਨ ਇਹ ਆਖ ਦਿੱਤਾ, ਕਿ ਜਾਂ ਮੇਰਾ ਭਰਾਉ ਏਸੌ ਤੈ ਨੂੰ ਮਿਲੇ, ਅਤੇ ਪੁੱਛੇ, ਜੋ ਤੂੰ ਕਿਹ ਦਾ ਆਦਮੀ ਹੈਂ, ਅਤੇ ਕਿੱਥੇ ਨੂੰ ਜਾਂਦਾ ਹੈਂ, ਅਤੇ ਏਹ ਜੋ ਤੇਰੇ ਅਗੇ ਹਨ, ਸੋ ਕਿਹ ਦੇ ਹਨ?ਤਾਂ ਕਹੀਂ, ਜੋ ਤੇਰੇ ਚਾਕਰ ਯਾਕੂਬ ਦੇ ਹਨ; ਓਨ ਇਹ ਆਪਣੇ ਪ੍ਰਭੁ ਏਸੋ ਦੀ ਦੀ ਲਈ ਨਜਰਾਨਾ ਘੱਲਿਆ ਹੈ;ਅਤੇ ਦੇਖ, ਉਹ ਬੀ ਸਾਡੇ ਪਿੱਛੇ ਆਉਂਦਾ ਹੈ।ਅਤੇ ਓਨ ਦੂਜੇ ਅਤੇ ਤੀਜੇ ਨੂੰ ਅਤੇ ਤਿਨਾਂ ਸਭਨਾਂ ਨੂੰ, ਜੋ ਗੋਲਾਂ ਦੇ ਮਗਰ ਚਲੇ ਜਾਂਦੇ ਸਨ, ਇਹ ਕਹਿਕੇ ਹੁਕਮ ਦਿੱਤਾ, ਕਿ ਜਦ ਤੁਸੀਂ ਏਸੌ ਨੂੰ ਮਿਲੋ, ਤਾਂ ਉਹ ਨੂੰ ਇਸੇ ਪਰਕਾਰ ਕਹਿਣਾ; ਅਤੇ ਹੋਰ ਇਹ ਕਹਿਓ, ਦੇਖ, ਤੇਰਾ ਦਾਸ ਯਾਕੂਬ ਸਾਡੇ ਪਿੱਛੇ ਆਉਂਦਾ ਹੈ; ਕਿੰਉਕਿ ਓਨ ਆਖਿਆ, ਜੋ ਮੈਂ ਉਸ ਨਜਰਾਨੇ ਪੁਰ, ਜੋ ਮੈ ਤੇ ਅੱਗੇ ਅੱਗੇ ਜਾਂਦਾ ਹੈ, ਉਸ ਨਾਲ ਮਿਲਾਪ ਕਰਾਂਗਾ, ਤਦ ਮਗਰੋਂ ਉਹ ਦਾ ਮੁਖ ਦੇਖਾਂਗਾ, ਸਾਇਤ ਜੋ ਉਹ ਮੈ ਨੂੰ ਕਬੂਲੇ।ਸੋ ਉਹ ਨਜਰਾਨਾ ਉਹ ਦੇ ਸਾਹਮਣੇ ਪਾਰ ਗਿਆ; ਪਰ ਉਹ ਆਪ ਉਸ ਰਾਤੇ ਆਪਣੇ ਮਹਾਇਣ ਦੇ ਸੰਗ ਰਿਹਾ।ਉਪਰੰਦ ਉਹ ਉਸੇ ਰਾਤ ਉਠਿਆ, ਅਤੇ ਆਪਣੀਆਂ ਦੁਹਾਂ ਤ੍ਰੀਮਤਾਂ, ਅਤੇ ਦੁਹਾਂ ਦਾਸੀਆਂ ਅਤੇ ਗਿਆਰਾਂ ਪੁੱਤਾਂ ਨੂੰ ਲੈਕੇ ਯਬਕ ਦੇ ਪੱਤਣ ਪਾਰ ਲੰਘ ਗਿਆ; ਅਤੇ ਤਿਨਾਂ ਨੂੰ ਲੈਕੇ ਦਰਿਆਓਂ ਪਾਰ ਕੀਤਾ, ਅਤੇ ਆਪਣਾ ਸਭ ਕੁਛ ਪਾਰ ਭੇਜਿਆ।ਅਤੇ ਯਾਕੂਬ ਕੱਲਾ