ਪੰਨਾ:Book of Genesis in Punjabi.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੬

ਉਤਪੱਤ

[੩੩ ਪਰਬ

ਡਿੱਠਾ, ਜੋ ਏਸੌ ਚਾਰ ਸੈ ਮਨੁੱਖ ਨਾਲ ਆਉਂਦਾ ਹੈ।ਤਦ ਓਨ ਲੀਆ ਅਤੇ ਰਾਹੇਲ ਨੂੰ ਅਤੇ ਦੁਹੁੰ ਦਾਸੀਆਂ ਨੂੰ ਤਿਨਾਂ ਦੇ ਪੁੱਤ ਬੰਡ ਦਿੱਤੇ;ਅਤੇ ਦਾਸੀਆਂ ਨੂੰ ਅਤੇ ਉਨਾਂ ਦਿਆਂ ਪੁਤ੍ਰਾਂ ਨੂੰ ਸਭ ਤੇ ਮੁਹਰੇ ਧਰਿਆ, ਅਤੇ ਲੀਆ ਅਰ ਉਹ ਦੇ ਬਾਲਕਾਂ ਨੂੰ ਉਨਾਂ ਤੇ ਪਿੱਛੇ, ਅਤੇ ਰਾਹੇਲ ਅਰ ਯੂਸੁਫ਼ ਨੂੰ ਤਿਨਾਂ ਤੇ ਪਿੱਛੇ।ਅਤੇ ਉਹ ਆਪ ਉਨਾਂ ਦੇ ਅੱਗੇ ਤੁਰਿਆ, ਅਤੇ ਆਪਣੇ ਭਰਾਉ ਕੋਲ ਅੱਪੁੜਦੇ ਅੱਪੁੜਦੇ ਸੱਤ ਬਾਰ ਧਰਤੀ ਪੁਰ ਝੁਕਿਆ।ਅਤੇ ਏਸੌ ਉਹ ਦੇ ਮਿਲਨੇ ਲਈ ਦੌੜਿਆ, ਅਤੇ ਉਹ ਨੂੰ ਜੱਫੀ ਪਾਕੇ, ਅਤੇ ਉਹ ਦੇ ਗਲੇ ਚਿੰਬੜਕੇ ਉਹ ਨੂੰ ਚੁੰਮਿਆ, ਅਤੇ ਦੋਵੇਂ ਹੋਏ।ਫੇਰ ਓਨ ਅੱਖਾਂ ਉਘਾੜੀਆਂ, ਅਤੇ ਤ੍ਰੀਮਤਾਂ ਅਤੇ ਬਾਲਕਾਂ ਨੂੰ ਡਿੱਠਾ, ਅਤੇ ਕਿਹਾ, ਜੋ ਏਹ ਤੇਰੇ ਨਾਲ ਕੌਣ ਹਨ?ਉਹ ਕੂਇਆ, ਏਹ ਓਹ ਬਾਲਕ ਹਨ, ਜੋ ਪਰਮੇਸੁਰ ਨੈ ਦਯਾ ਕਰਕੇ ਤੇਰੇ ਦਾਸ ਨੂੰ ਦਿੱਤੇ।ਤਦ ਦਾਸੀਆਂ ਅਤੇ ਉਨਾਂ ਦੇ ਪੁੱਤ੍ਰਾਂ ਨੈ ਨੇੜੇ ਆਕੇ ਮੱਥਾ ਟੇਕਿਆ।ਫੇਰ ਲੀਆ ਨੈ ਆਪਣੇ ਪੁੱਤ੍ਰਾਂ ਸਣੇ ਕੋਲ ਆਕੇ, ਮੱਥਾ ਟੇਕਿਆ; ਓੜੁਕ ਨੂੰ ਯੂਸੁਫ਼ ਅਤੇ ਰਾਹੇਲ ਨੈ ਬੀ ਤਿਸ ਪਾਹ ਆਕੇ ਮੱਥਾ ਟੇਕਿਆ।ਉਹ ਕੂਇਆ, ਉਸ ਵਡੇ ਮਹਾਇਣ ਤੇ, ਜੋ ਮੈ ਨੂੰ ਮਿਲਿਆ, ਤੇਰਾ ਕੀ ਅਰਥ ਹੈ?ਓਨ ਕਿਹਾ, ਜੋ ਮੇਰੇ ਪ੍ਰਭੁ ਦੀ ਨਜਰ ਵਿਚ ਕਬੂਲ ਪਵੇ।ਤਾਂ ਏਸੌ ਬੋਲਿਆ, ਮੇਰੇ ਪਾਹ ਬਹੁਤ ਕੁਛ ਹੈ, ਮੇਰੇ ਭਾਈ, ਜੋ ਤੇਰਾ ਹੈ, ਸੋ ਤੂੰ ਆਪਣੇ ਹੀ ਕੋਲ ਰੱਖ।ਯਾਕੂਬ ਨੈ ਕਿਹਾ, ਐਉਂ ਨਾ ਹੋਵੇ; ਜੇ ਮੈਂ ਤੇਰੀ ਨਜਰ ਵਿਚ ਪਸਿੰਦ ਹਾਂ, ਤਾਂ ਮੇਰਾ ਨਜਰਾਨਾ ਮੇਰੇ ਹੱਥੋਂ ਕਬੂਲ ਕਰ; ਕਿੰਉਕਿ ਮੈਂ ਤਾ ਤੇਰਾ ਮੁਖ ਡਿੱਠਾ, ਜਿਹਾ ਕਿ