ਪੰਨਾ:Book of Genesis in Punjabi.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨੦

ਉਤਪੱਤ

[੩੭ਪਰਬ

ਅਤੇ ਓਨ ਇਹ ਆਪਣੇ ਪਿਉ ਅਰ ਭਰਾਵਾਂ ਪਾਹ ਦੱਸਿਆ;ਤਦ ਉਹ ਦੇ ਪਿਤਾ ਨੈ ਉਹ ਨੂੰ ਘੁਰਕਿਆ, ਅਤੇ ਉਸ ਤਾਈਂ ਕਿਹਾ, ਜੋ ਇਹ ਸੁਫਨਾ ਜੋ ਤੈਂ ਡਿੱਠਾ, ਸੋ ਕੀ ਹੈ?ਕੀ ਮੈਂ ਅਤੇ ਤੇਰੀ ਮਾਤਾ ਅਤੇ ਤੇਰੇ ਭਰਾਉ, ਤੇਰੇ ਅਗੇ ਧਰਤੀ ਉੱਤੇ ਝੁਕਕੇ ਤੈ ਨੂੰ ਮੱਥਾ ਟੇਕਣ ਆਵਾਂਗੇ?ਅਤੇ ਉਹ ਦੇ ਭਰਾਵਾਂ ਨੂੰ ਖੁਣਸ ਆਈ, ਪਰ ਉਹ ਦੇ ਪਿਉ ਨੈ ਉਸ ਗੱਲ ਨੂੰ ਚੇਤੇ ਰੱਖਿਆ।ਅਤੇ ਉਹ ਦੇ ਭਾਈ ਆਪਣੇ ਪਿਉ ਦੇ ਅੱਯੜ ਚਾਰਨ ਸਿਕਮ ਨੂੰ ਗਏ।ਤਦ ਇਸਰਾਏਲ ਨੈ ਯੂਸੁਫ਼ ਨੂੰ ਕਿਹਾ, ਕੀ ਤੇਰੇ ਭਾਈ ਸਿਕਮ ਵਿਚ ਨਹੀਂ ਚਾਰਦੇ ਹਨ?ਆਉ,ਮੈਂ ਤੈ ਨੂੰ ਤਿਨਾਂ ਦੇ ਪਾਹ ਘੱਲਾਂ; ਓਨ ਉਸ ਨੂੰ ਕਿਹਾ, ਮੈਂ ਹਾਜਰ ਹਾਂ।ਅਤੇ ਓਨ ਕਿਹਾ, ਜਾਹ, ਆਪਣੇ ਭਰਾਵਾਂ ਅਤੇ ਅੱਯੜਾਂ ਨੂੰ ਦੇਖਕੇ, ਤਿਨਾਂ ਦੀ ਖੈਰਸੱਲਾ ਦੀ ਖਬਰ ਮੇਰੇ ਪਾਸ ਲਿਆਉ।ਸੋ ਓਨ ਉਸ ਨੂੰ ਹਿਬਰੋਨ ਦੇ ਨਿਚਾਣ ਤੇ ਤੋਰਿਆ, ਅਤੇ ਉਹ ਸਿਕਮ ਵਿਚ ਆਇਆ।ਅਤੇ ਕੋਈ ਮਨੁੱਖ ਉਹ ਨੂੰ ਮਿਲਿਆ, ਅਤੇ ਡਿੱਠਾ, ਜੋ ਉਹ ਮਦਾਨ ਵਿਚ ਭਟਕਿਆ ਫਿਰਦਾ ਹੈ, ਤਦ ਉਸ ਮਨੁੱਖ ਨੈ ਉਸ ਥੀਂ ਪੁਛਿਆ, ਜੋ ਤੂੰ ਕੀ ਭਾਲਦਾ ਹੈਂ?ਉਹ ਬੋਲਿਆ, ਮੈਂ ਆਪਣੇ ਭਰਾਵਾਂ ਨੂੰ ਭਾਲਦਾ ਹਾਂ; ਮੈ ਨੂੰ ਦੱਸ, ਜੋ ਓਹ ਕਿਥੇ ਚਾਰਦੇ ਹਨ।ਉਹ ਜਣਾ ਬੋਲਿਆ, ਓਹ ਇਥੋਂ ਚਲੇ ਗਏ; ਕਿੰਉਕਿ ਮੈਂ ਉਨਾਂ ਨੂੰ ਇਹ ਆਖਦੇ ਸੁਣਿਆ, ਆਓ, ਦੋਤਾਨ ਨੂੰ ਜਾਯੇ।ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਗਿਆ, ਅਤੇ ਉਨਾਂ ਨੂੰ ਦੋਤਾਨ ਵਿਚ ਲੱਭਿਆ।

ਅਤੇ ਉਨੀਂ ਤਿਸ ਨੂੰ ਦੂਰੋਂ ਡਿੱਠਾ; ਅਰ ਉਹ ਦੇ ਨੇੜੇ ਪਹੁਤਣ ਤੇ ਅਗੇ ਹੀ ਉਹ ਦੇ ਮਾਰ ਸਿੱਟਣ ਦਾ ਮਨਸੂਬਾ