ਪੰਨਾ:Book of Genesis in Punjabi.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੮ਪਰਬ]

ਉਤਪੱਤ

੧੨੩

ਤੀਫਾਰ ਦੇ ਹੱਥ, ਜੋ ਫਿਰਊਨ ਦਾ ਇਕ ਕਾਮਦਾਰ ਅਤੇ ਜਲੌਦਾਰਾਂ ਦਾ ਸਰਦਾਰ ਹੈਸੀ, ਬੇਚਿਆ।

ਤਦੋਂ ਅਜਿਹਾ ਹੋਇਆ, ਜੋ ਯੁਹੂਦਾ ਆਪਣੇ ਭਰਾਵਾਂ ਤੇ ਅੱਡ ਹੋਕੇ ਕੀਰਾ ਨਾਮੇ ਇਕ ਅਦੂਲਾਮੀ ਮਨੁਖ ਦੇ ਪਾਹ ਗਿਆ।ਅਤੇ ਯੁਹੂਦਾ ਨੈ ਉਥੇ ਸੂਆ ਨਾਮੇ ਇਕ ਕਨਾਨੀ ਮਨੁਖ ਦੀ ਧੀ ਨੂੰ ਡਿੱਠਾ, ਅਤੇ ਉਹ ਨੂੰ ਲੈਕੇ ਉਸ ਨਾਲ ਮਿਲ ਗਿਆ।ਸੋ ਤਿਸ ਤੇ ਗਰਭਣੀ ਹੋਈ, ਅਤੇ ਪੁੱਤ ਜਣਿਆ, ਅਤੇ ਉਹ ਦਾ ਨਾਉਂ ਈਰ ਧਰਿਆ।ਅਤੇ ਉਹ ਨੂੰ ਫੇਰ ਪੇਟ ਹੋਇਆ, ਅਤੇ ਪੁੱਤ ਜਣਿਆ, ਅਤੇ ਉਹ ਦਾ ਨਾਉਂ ਓਨਾਨ ਰੱਖਿਆ।ਅਤੇ ਉਹ ਨੈ ਫੇਰ ਹੋਰ ਇਕ ਪੁੱਤ ਜਣਿਆ, ਅਤੇ ਤਿਸ ਦਾ ਨਾਉਂ ਸੇਲਾ ਧਰਿਆ; ਅਤੇ ਜਦ ਉਹ ਜੰਮਿਆ, ਤਦ ਯੁਹੂਦਾ ਕਜੀਬ ਵਿਖੇ ਸਾ।ਅਤੇ ਯੁਹੂਦਾ ਨੈ ਆਪਣੇ ਜੇਠੇ ਪੁੱਤ ਈਰ ਦੇ ਲਈ ਇਕ ਤੀਵੀਂ, ਜਿਹ ਦਾ ਨਾਉਂ ਤਮਰ ਸੀ, ਵਿਆਹ ਆਂਦੀ।ਅਤੇ ਯੁਹੂਦਾ ਦਾ ਜੇਠਾ ਪੁੱਤ ਈਰ ਪ੍ਰਭੁ ਦੀ ਨਿਗਾ ਵਿਚ ਬੁਰਿਆਰ ਸੀ; ਇਸੇ ਕਾਰਨ ਪ੍ਰਭੁ ਨੈ ਉਹ ਨੂੰ ਮਾਰ ਸਿੱਟਿਆ।ਤਦ ਯੁਹੂਦਾ ਨੈ ਓਨਾਨ ਤਾਈਂ ਕਿਹਾ, ਜੋ ਆਪਣੇ ਭਰਾਉ ਦੀ ਇਸਤ੍ਰੀ ਪਾਹ ਜਾਹ, ਅਤੇ ਆਪਣੀ ਭਰਜਾਈ ਦਾ ਹੱਕ ਅਦਾ ਕਰ, ਅਤੇ ਭਰਾਉ ਦੀ ਲਈ ਨਸਲ ਚਲਾਉ।ਪਰ ਓਨਾਨ ਨੈ ਜਾਣਿਆ, ਜੋ ਇਹ ਨਸਮੇਰੀ ਨਹੀਂ ਅਖਾਵੇਗੀ; ਅਤੇ ਐਉਂ ਹੋਇਆ, ਕਿ ਜਦ ਕਦੇ ਉਹ ਆਪਣੇ ਭਰਾਉ ਦੀ ਤ੍ਰੀਮਤ ਕੋਲ ਜਾਂਦਾ ਸਾ, ਤਾਂ ਆਪਣੀ ਬਿੰਦ ਧਰਤੀ ਪੁਰ ਸਿੱਟ ਪਾਉਂਦਾ ਸਾ, ਇਸ ਲਈ ਜੋ ਆਪਣੇ ਭਾਈ ਨੂੰ ਨਸਲ ਨਾ ਦੇਵੇ।ਉਹ ਦਾ ਇਹ ਕਰਮ ਪ੍ਰਭੁ ਦੀ ਨਿਗਾ ਵਿਚ ਅੱਤ ਬੁਰਾ ਹੈ-