ਪੰਨਾ:Book of Genesis in Punjabi.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩ ਪਰਬ

ਉਤਪੱਤ

੧੧

੧੫ ਮਿੱਟੀ ਖਾਏਂਗਾ। ਅਤੇ ਮੈਂ ਤੇਰੇ ਅਰ ਤ੍ਰੀਮਤ ਦੇ,ਅਤੇ ਤੇਰੀ ਨਸਲ ਦੇ ਵਿਚ ਵੈਰ ਪਾਵਾਂਗਾ; ਉਹ ਤੇਰੇ ਸਿਰ ਨੂੰ ਕੁਚਲੇਗੀ, ਅਤੇ ਤੂੰ ਉਹ ਦੀ ਅੱਡੀ ਨੂੰ ੧੩ ਕਟੇਂਗਾ। ਓਨ ਤ੍ਰੀਮਤ ਨੂੰ ਕਿਹਾ, ਜੋ ਮੈਂ ਤੇਰੇ ਗਰਭ ਵਿਚ ਪੀੜ ਵਧਾਵਾਂਗਾ, ਤੂੰ ਪੀੜ ਨਾਲ ਬੱਚੇ ਜਣੇਂਗੀ, ਅਤੇ ਤੇਰੀ ਚਾਹ ਆਪਣੇ ਭਰਤਾ ਵਲ ਹੋਵੇਗੀ, ਅਤੇ ਉਹ ਤੇਰੇ ੧੭ ਉੱਤੇ ਹੁਕਮ ਕਰੇਗਾ। ਅਤੇ ਓਨ ਆਦਮ ਨੂੰ ਕਿਹਾ, ਇਸ ਕਰਕੇ ਜੋ ਤੈਂ ਆਪਣੀ ਇਸਤ੍ਰੀ ਦਾ ਸਬਦ ਸੁਣਿਆ, ਅਤੇ ਉਸ ਬਿਰਛ ਥੀਂ ਖਾਹਦਾ, ਜਿਸ ਤੇਂ ਮੈਂ ਤੈ ਨੂੰ ਬਰਜਿਆ ਸੀ, ਜਮੀਨ ਤੇਰੇ ਕਾਰਣ ਸਰਾਪਤ ਹੋਈ; ਤੂੰ ਆਪਣੀ ਉਮਰ ੧੮ ਭਰ ਕਸਟ ਨਾਲ ਉਸ ਥੀਂ ਖਾਵੇਂਗਾ। ਅਤੇ ਉਹ ਤੇਰੇ ਲਈ ਕੰਡੇ ਅਰ ਕੰਡਿਆਲੇ ਉਗਾਊ, ਅਤੇ ਤੂੰ ਖੇਤ ਦਾ ੧੯ ਸਾਗਪੱਤ ਖਾਵੇਂਗਾ; ਤੂੰ ਆਪਣੇ ਮੂਹੁੰ ਦੇ ਪਰਸੇਓ ਦੀ ਰੋਟੀ ਖਾਵੇਂਗਾ, ਜਦ ਤੀਕੁਰ ਤੂੰ ਫੇਰ ਜਮੀਨ ਵਿਚ ਨਾ ਜਾਵੇਂ, ਕਿੰਉ ਜੋ ਉਸੀ ਤੇ ਤੂੰ ਕੱਢਿਆ ਗਿਆ ਹੈ; ਕਿਉਂਕਿ ਤੂੰ ਮਿੱਟੀ ਹੈਂ, ੨੦ ਅਰ ਫੇਰ ਮਿੱਟੀ ਹੀ ਵਿਚ ਜਾਏਂਗਾ। ਅਤੇ ਆਦਮ ਨੈਂ ਆਪਣੀ ਇਸਤ੍ਰੀ ਦਾ ਨਾਉ ਹਵਾ ਰੱਖਿਆ; ਇਸ ਲਈ ੨੧ ਜੋ ਉਹ ਸਰਬੱਤ ਜੀਉਂਦਿਆ ਦੀ ਮਾਤਾ ਹੈ। ਅਤੇ ਪਰਮੇਸੁਰ ਪ੍ਰਭ ਨੇ ਆਦਮ ਅਤੇ ਉਹ ਦੀ ਇਸਤ੍ਰੀ ਦੇ ਲਈ ਚਮੜੇ ਦੇ ਬਸਤਰ ਬਣਾਕੇ ਤਿਨਾਂ ਨੂੰ ਭਨਾਏ॥ ੨੨ ਤਦ ਪਰਮੇਸੁਰ ਪ੍ਰਭੁ ਨੇ ਕਿਹਾ, ਦੇਖੋ, ਆਦਮ ਭਲੇ ਖੁਰੇ ਦੀ ਪਛਾਣ ਵਿਚ ਸਾਡੇ ਵਿਚੋਂ ਇਕ ਵਰਗਾ ਹੋ ਗਿਆ; ਹੁਣ ਅਜਿਹਾ ਨਾ ਹੋਵੇ, ਜੋ ਆਪਣਾ ਹੱਥ ਪਸਾਰਕੇ ਜੀਉਣ ਦੇ ਬਿਰਛ ਦਾ ਬੀ ਫਲ ਲੇਕੇ ਖਾਵੇ, ਅਤੇ ਅਮਰ ਹੋ ਜਾਵੇ:- ੨੩ ਇਸ ਕਾਰਣ ਪਰਮੇਸੁਰ ਪ੍ਰਭੁ ਨੇ ਉਹ ਨੂੰ ਅਦਨ ਦੇ ਬਾਗ