ਪੰਨਾ:Book of Genesis in Punjabi.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੦ਪਰਬ]

ਉਤਪਤ

੧੭੧

ਠੀਕ ਵੱਟਾ ਲਵੇਗਾ।ਤਦ ਉਨੀਂ ਯੂਸੁਫ਼ ਨੂੰ ਐਉਂ ਕਹਾ ਘੱਲਿਆ, ਜੋ ਤੇਰੇ ਪਿਉ ਨੈ, ਆਪਣੇ ਮਰਨੇ ਥੀਂ ਅਗੇ ਹੁਕਮ ਕੀਤਾ ਹੈ;ਜੋ ਤੁਸੀਂ ਯੂਸੁਫ਼ ਨੂੰ ਐਉਂ ਕਹਿਣਾ, ਜੋ ਦਯਾ ਕਰਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨਾਂ ਦੇ ਔਗੁਣਾਂ ਤੇ ਹੁਣ ਖਿਮਾ ਕਰੀਂ; ਇਸ ਕਰਕੇ ਜੋ ਉਨੀਂ ਤੇਰੇ ਸੰਗ ਬੁਰਾ ਕੀਤਾ; ਪਰ ਹੁਣ ਆਪਣੇ ਪਿਤਾ ਦੇ ਪਰਮੇਸੁਰ ਦੇ ਦਾਸਾਂ ਦੇ ਅਪਰਾਧ ਤੇ ਖਿਮਾ ਕਰੀਂ।ਅਤੇ ਯੂਸੁਫ਼, ਜਾਂ ਉਨੀਂ ਤਿਸ ਨੂੰ ਇਹ ਕਿਹਾ, ਤਾਂ ਰੁੰਨਾ।ਅਤੇ ਤਿਸ ਦੇ ਭਰਾਉ ਬੀ ਗਏ, ਅਤੇ ਉਸ ਦੇ ਅਗੇ ਡਿਗ ਪਏ,ਅਤੇ ਉਨੀਂ ਕਿਹਾ, ਦੇਖ, ਅਸੀਂ ਤੇਰੇ ਚਾਕਰ ਹਾਂ।ਯੂਸੁਫ਼ ਨੈ ਉਨਾਂ ਨੂੰ ਕਿਹਾ, ਤੂਸੀ ਨਾ ਡਰੋ; ਕੀ ਮੈਂ ਪਰਮੇਸੁਰ ਦੀ ਜਾਗਾ ਵਿਚ ਹਾਂ?ਤੁਸੀਂ ਜੋ ਹੋ, ਸੋ ਤੁਸੀਂ ਮੇਰੇ ਨਾਲ ਬੁਰਿਆਈ ਕਰਨ ਦਾ ਦਾਯਾ ਕੀਤਾ; ਅਪਰ ਪਰਮੇਸੁਰ ਨੈ ਉਸ ਤੇ ਭਲਿਆਈ ਦਾ ਦਾਯਾ ਕੀਤਾ, ਜੋ ਬਾਹਲਿਆਂ ਲੋਕਾਂ ਦੀ ਜਿੰਦ ਬਚ ਜਾਵੇ, ਜਿਹਾਕੁ ਅੱਜ ਹੋਇਆ; ਇਸ ਲਈ ਤੁਸੀਂ ਮਤ ਡਰੋ, ਮੈਂ ਤੁਹਾਡੀ ਅਤੇ ਤੁਹਾਡੇ ਨੀਂਗਰਾਂ ਦੀ ਪਾਲਣਾ ਕਰਾਂਗਾ; ਸੋ ਓਨ ਤਿਨਾ ਨੂੰ ਸਾਂਤ ਕੀਤਾ, ਅਤੇ ਤਿਨਾਂ ਦਾ ਮਨ ਠਰਾਇਆ।

ਅਤੇ ਯੂਸੁਫ ਅਰ ਉਹ ਦੇ ਪਿਤਾ ਦੇ ਘਰਾਣੇ ਨੈ ਮਿਸਰ ਵਿਖੇ ਰਹਾਇਸ ਕੀਤੀ; ਅਤੇ ਯੂਸੁਫ਼ ਇਕ ਸਉ ਦਸ ਵਰਿਹਾਂ ਜੀਵਿਆ।ਅਤੇ ਯੂਸੁਫ਼ ਨੈ ਇਫਰਾਈਮ ਦੇ ਪੁੱਤ, ਜੋ ਤੀਜੀ ਪੀਹੜੀ ਸੇ, ਡਿਠੇ।ਅਤੇ ਮਨੱਸੀ ਦੇ ਪੁੱਤ ਮਕੀਰ ਦੇ ਨੀਂਗਰ ਬੀ ਯੂਸੁਫ਼ ਦੇ ਗੋਡਿਆਂ ਉੱਤੇ ਜਣਾਏ ਗਏ।ਫੇਰ ਯੂਸੁਫ਼ ਨੈ ਆਪਣੇ ਭਰਾਵਾਂ ਨੂੰ ਕਿਹਾ, ਮੈਂ ਮਰਦਾ ਹਾਂ; ਅਤੇ ਪਰਮੇਸੁਰ ਤੁਸਾ ਨੂੰ ਜਰੂਰ ਚੇਤੇ ਕਰੇਗਾ, ਅਤੇ ਤੁਸਾ ਨੂੰ