ਪੰਨਾ:Book of Genesis in Punjabi.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭ਪਰਬ]

ਜਾਤ੍ਰਾ

੧੯੩

ਆਸਿਆਂ ਨੂੰ ਭੱਛ ਗਿਆ।ਅਤੇ ਫਿਰਊਨ ਦਾ ਮਨ ਕਠਣ ਹੋ ਗਿਆ, ਜੋ ਉਨ, ਪ੍ਰਭੁ ਦੇ ਕਹਿਣੇ ਅਨੁਸਾਰ,ਉਨਾਂ ਦੀ ਨਾ ਸੁਣੀ।

ਤਦ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਫਿਰਊਨ ਦਾ ਮਨ ਕਠਨ ਹੈ, ਉਹ ਲੋਕਾਂ ਤਾਈਂ ਜਾਣ ਨਹੀਂ ਦਿੰਦਾ।ਤੂੰ ਤੜਕੇ ਨੂੰ ਫਿਰਊਨ ਪਾਹ ਜਾਹ; ਦੇਖ ਜੋ ਉਹ ਦਰਿਆਉ ਉਤੇ ਜਾਵੇਗਾ; ਤੂੰ ਦਰਿਆਉ ਦੇ ਕੰਢੇ, ਉਸ ਦੇ ਮਿਲਣੇ ਨੂੰ ਖੜਾ ਹੋਵੀਂ; ਅਤੇ ਉਹ ਆਸਾ ਜੋ ਸਰਪ ਹੋ ਗਿਆ ਸਾ, ਆਪਣੇ ਹੱਥ ਵਿਚ ਲਵੀਂ।ਅਤੇ ਉਹ ਨੂੰ ਕਹੀਂ, ਜੋ ਪ੍ਰਭੁ, ਇਬਰਾਨੀਆਂ ਦੇ ਪਰਮੇਸੁਰ ਨੈ ਮੈ ਨੂੰ ਤੇਰੇ ਪਾਹ ਇਹ ਕਹਿੰਦੇ ਘੱਲਿਆ ਹੈ, ਜੋ ਮੇਰੇ ਲੋਕਾਂ ਨੂੰ ਜਾਣ ਦਿਹ, ਤਾਂ ਜੰਗਲ ਵਿਚ ਓਹ ਮੇਰਾ ਭੋਜਨ ਕਰਨ; ਅਤੇ ਦੇਖ, ਤੈਂ ਹੁਣ ਤੀਕੁਰ ਮੇਰੀ ਨਾ ਸੁਣੀ।ਪ੍ਰਭੁ ਨੈ ਐਉਂ ਕਿਹਾ, ਜੋ ਤੂੰ ਇਸੇ ਤੇ ਜਾਣੇਂਗਾ, ਜੋ ਮੈਂ ਹੀ ਪ੍ਰਭੁ ਹਾਂ; ਦੇਖ, ਮੈਂ ਇਹ ਆਸਾ ਜੋ ਮੇਰੇ ਹੱਥ ਵਿਚ ਹੈ, ਦਰਿਆਉ ਦੇ ਜਲ ਵਿਚ ਮਾਰਾਂਗਾ, ਅਤੇ ਉਹ ਰੱਤ ਹੋ ਜਾਵੇਗਾ।ਅਤੇ ਮਛੀਆਂ ਜੋ ਦਰਿਆਉ ਵਿਚ ਹਨ, ਮਰ ਜਾਣਗੀਆਂ, ਅਤੇ ਦਰਿਆਉ ਸੜ ਜਾਵੇਗਾ; ਅਤੇ ਮਿਸਰ ਦੇ ਲੋਕ ਦਰਿਆਉ ਦਾ ਜਲ ਪੀਣ ਵਿਚ ਔਖੇ ਹੋਣਗੇ।ਫੇਰ ਪ੍ਰਭੁ ਨੈ ਮੂਸਾ ਨੂੰ ਕਿਹਾ, ਹਾਰੂਨ ਨੂੰ ਆਖ, ਜੋ ਆਪਣਾ ਆਸਾ ਲੈ, ਅਤੇ ਆਪਣਾ ਹੱਥ ਮਿਸਰ ਦੇ ਪਾਣੀਆਂ ਉਤੇ, ਅਰਥਾਤ ਉਨਾਂ ਦੀਆਂ ਨਹਿਰਾਂ, ਅਤੇ ਉਨਾਂ ਦੀਆਂ ਨਦੀਆਂ, ਅਤੇ ਤਿਨਾਂ ਦੇ ਤਲਾਵਾਂ, ਅਤੇ ਉਨਾਂ ਦਿਆਂ ਸਰਬੱਤ ਪਾਣੀਆਂ ਉਤੇ ਲੰਬਾ ਕਰ, ਤਾਂ ਓਹ ਸਾਰੇ ਮਿਸਰ ਦੇਸ ਵਿਚ, ਬਲਕ ਪੱਥਰ ਅਤੇ ਲਕੜੀ ਦੇ ਬਾਸਣਾਂ ਵਿਚ ਬੀ, ਰੱਤ ਬਣ ਜਾਣ।