ਪੰਨਾ:Book of Genesis in Punjabi.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨ਪਰਬ]

ਜਾਤ੍ਰਾ

੨੦੯

ਵਿਚ ਹਨ,ਤਿਨਾਂ ਸਭਨਾਂ ਨੂੰ ਮਾਰ ਸਿੱਟਾਂਗਾ; ਅਤੇ ਮਿਸਰ ਦੇ ਸਾਰੇ ਦੇਵਤਿਆਂ ਉੱਤੇ ਨਿਆਉ ਕਰਾਂਗਾ; ਮੈਂ ਹੀ ਪ੍ਰਭੁ ਹਾਂ।ਅਤੇ ਉਹ ਲੋਹੂ, ਜਿਥੇ ਜਿਥੇ ਤੁਸੀਂ ਹੋਵੋ, ਉਨਾਂ ਘਰਾਂ ਉੱਤੇ ਤੁਸਾਡੇ ਲਈ ਪਤਾ ਹੋਵੇਗਾ; ਅਤੇ ਮੈਂ ਉਹ ਲੋਹੂ ਦੇਖਕੇ ਤੁਸਾਂ ਤੇ ਟਲ ਜਾਵਾਂਗਾ; ਅਤੇ ਜਦ ਮੈਂ ਮਿਸਰ ਦੀ ਧਰਤੀ ਨੂੰ ਮਾਰਾਂਗਾ, ਤਾਂ ਮਰੀ ਤੁਸਾਂ ਉੱਤੇ ਨਾ ਆਵੇਗੀ, ਜੋ ਤੁਸਾਂ ਨੂੰ ਨਾਸ ਕਰੇ।ਅਤੇ ਇਹ ਦਿਹਾੜਾ ਤੁਸਾਂ ਲਈ ਇਕ ਯਾਦਗਾਰੀ ਹੋਊ;ਅਤੇ ਤੁਸੀਂ ਪ੍ਰਭੁ ਦੀ ਲਈ ਇਸ ਦਿਹਾੜੇ ਈਦ ਕਰਿਆ ਕਰਨੀ;ਆਪਣੀ ਪੀੜੀਓਪੀੜੀ ਇਸ ਪਰਬ ਨੂੰ ਇਕ ਸਦੀਪਕ ਨੇਮ ਠਰਾ ਰਖੋ।

ਸੱਤਾਂ ਦਿਹਾਂ ਤੀਕੁਰ ਤੁਸੀਂ ਪਤੀਰੀ ਰੋਟੀ ਖਾਇਓ;ਤੁਸੀਂ ਜਰੂਰ ਪਹਿਲੇ ਹੀ ਦਿਹਾੜੇ ਖਮੀਰ ਆਪਣੇ ਘਰਾਂ ਤੇ ਹਟਾ ਦਿਓ; ਇਸ ਲਈ, ਕਿ ਜੋ ਕੋਈ ਪਹਿਲੇ ਦਿਨ ਤੇ ਲਾਕੇ ਸੱਤਵੇਂ ਦਿਨ ਤਲਕ,ਕਿਸੇ ਦਿਨ ਖਮੀਰੀ ਰੋਟੀ ਖਾਵੇਗਾ, ਉਹ ਜਣਾ ਇਸਰਾਏਲ ਵਿਚੋਂ ਛੇਕਿਆ ਜਾਵੇਗਾ।ਅਤੇ ਪਹਿਲੇ ਦਿਨ ਪਵਿਤ੍ਰ ਸਬਹਾ ਹੋਊ,ਅਤੇ ਸੱਤਵੇਂ ਦਿਨ ਬੀ ਪਵਿੱਤ੍ਰ ਸਬਹਾ ਹੋਵੇਗੀ; ਇਨਾਂ ਵਿਚ ਕਿਸੇ ਪਰਕਾਰ ਦਾ ਕੰਮ ਕੀਤਾ ਨਾ ਜਾਵੇਗਾ,ਨਿਰਾ ਇਹ,ਕਿ ਹਰ ਜਣਾ ਜੋਕੁਛ ਖਾਵੇ,ਇਤਨਾ ਹੀ ਕੀਤਾ ਜਾਵੇ।ਅਤੇ ਤੁਸੀਂ ਇਹ ਪਤੀਰੀ ਰੋਟੀ ਦਾ ਪਰਬ ਚੇਤੇ ਰਖਿਓ;ਕਿੰਉਕਿ ਇਸੇ ਦਿਹਾੜੇ ਮੈਂ ਤੁਹਾਡੀ ਸੈਨਾ ਮਿਸਰ ਦੇਸ ਤੇ ਬਾਹਰ ਕਢੀ ਹੈ।ਇਸ ਕਰਕੇ ਤੁਸੀਂ ਆਪਣੀ ਪੀੜੀਓਪੀੜੀ, ਇਸ ਦਿਨ ਦੀ,ਸਦੀਪਕ ਨੇਮ ਠਰਾਕੇ,ਪਾਲਣਾ ਕਰਿਓ।ਪਹਿਲੇ ਮਹੀਨੇ ਦੀ ਚੌਧਵੀਂ ਤੇ ਸੰਝ ਨੂੰ ਇੱਕੀਹਵੀਂ ਤਰੀਕ ਲਗ ਸੰਝ ਨੂੰ ਤੁਸੀਂ ਪਤੀਰੀ ਰੋਟੀ ਖਾਇਓ।ਸੱਤਾਂ ਦਿਹਾਂ ਤੀਕੁ