ਪੰਨਾ:Book of Genesis in Punjabi.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨ਪਰਬ]

ਜਾਤ੍ਰਾ

੨੧੧

ਪਸਾ ਦੀ ਬਲਿ ਹੈ; ਕਿ ਉਹ ਮਿਸਰ ਵਿਚ ਇਸਰਾਏਲ ਦੀ ਉਲਾਦ ਦੇ ਘਰਾਂ ਪਾਹਦੋਂ ਲੰਘਿਆ, ਅਤੇ ਜਦ ਓਨ ਮਿਸਰੀਆਂ ਨੂੰ ਮਾਰਿਆ, ਤਾਂ ਸਾਡੇ ਘਰਾਂ ਨੂੰ ਬਚਾਇਆ।ਤਦ ਲੋਕੀਂ ਸਿਰ ਝੁਕਾਏ, ਅਤੇ ਮੱਥੇ ਟੇਕੇ।ਅਤੇ ਇਸਰਾਏਲ ਦਾ ਵੰਸ ਚਲਾ ਗਿਆ, ਅਤੇ ਉਨੀਂ ਜਿਹਾਕੁ ਪ੍ਰਭੁ ਨੈ ਮੂਸਾ ਅਤੇ ਹਾਰੂਨ ਨੂੰ ਕਿਹਾ ਸੀ, ਕੀਤਾ; ਉਨੀਂ ਤਿਹਾ ਹੀ ਕੀਤਾ।

ਅਤੇ ਐਉਂ ਹੋਇਆ, ਜੋ ਪ੍ਰਭੁ ਨੈ ਅੱਧੀ ਰਾਤੇ ਮਿਸਰ ਦੀ ਧਰਤੀ ਵਿਚ ਸਾਰੇ ਪਲੋਠੀ ਦੇ, ਫਿਰਊਨ ਦੇ ਪਲੋਠੀ ਦੇ ਤੇ ਲੈਕੇ, ਜੋ ਆਪਣੇ ਸਿੰਘਾਸਣ ਪੁਰ ਬੈਠਾ ਹੈਸੀ, ਉਸ ਬੰਧੂਏ ਦੇ ਪਲੋਠੀ ਦੇ ਤੀਕੁਰ, ਜੋ ਬੰਦੀਖਾਨੇ ਵਿਚ ਸਾ, ਪਸੂਆਂ ਦੇ ਪਲੋਠੀ ਦਿਆਂ ਸਣੇ, ਸਾਰ ਸੁੱਟੇ।ਅਤੇ ਫਿਰਊਨ ਰਾਤ ਹੀ ਨੂੰ ਉੱਠਿਆ, ਉਹ ਅਤੇ ਉਹ ਦੇ ਸਭ ਚਾਕਰ, ਅਤੇ ਸਾਰੇ ਮਿਸਰੀ ਉੱਠੇ; ਅਤੇ ਮਿਸਰ ਵਿਚ ਵਡਾ ਸਿਆਪਾ ਹੈਸੀ; ਕਿੰਉਕਿ ਕੋਈ ਘਰ ਨਹੀਂ ਸਾ, ਕਿ ਜਿਹ ਦਾ ਕੋਈ ਨਾ ਮਰਿਆ।ਤਦ ਓਨ ਮੂਸਾ ਅਤੇ ਹਾਰੂਨ ਨੂੰ ਰਾਤ ਹੀ ਨੂੰ ਸੱਦਿਆ, ਅਤੇ ਕਿਹਾ, ਉਠੋ, ਅਤੇ ਮੇਰੇ ਲੋਕਾਂ ਵਿਚੋਂ ਨਿੱਕਲ ਜਾਵੋ, ਤੁਸੀਂ ਅਤੇ ਇਸਰਾਏਲ ਦੀ ਉਲਾਦ ਬੀ ਜਾਵੇ; ਅਤੇ ਜਿਹਾ ਤੁਸੀਂ ਆਖਿਆ ਹੈ, ਜਾਕੇ ਪ੍ਰਭੁ ਦਾ ਭਜਨ ਕਰੋ।ਆਪਣੇ ਅਯੱੜ ਅਤੇ ਚੌਣੇ ਦੇ ਪਸੂ ਬੀ ਲਵੋ, ਜਿਹਾ ਤੁਸੀਂ ਕਿਹਾ ਹੈ, ਅਤੇ ਤਰ ਜਾਵੋ; ਅਤੇ ਮੇਰੇ ਲਈ ਬੀ ਅਸੀਸ ਮੰਗੋ।ਅਤੇ ਮਿਸਰੀ ਹੋਰ ਬੀ ਉਨਾਂ ਲੋਕਾਂ ਪੁਰ, ਤਿਨਾਂ ਦੇ ਉਸ ਧਰਤੀ ਵਿਚੋਂ ਛੇਤੀ ਕੱਢਣ ਲਈ, ਤਗੀਦ ਕਰਦੇ ਸੇ; ਕਿੰਉ ਜੋ ਓਹ ਕਹਿੰਦੇ ਸੇ, ਅਸੀਂ ਸਭੋ ਮਰ ਜਾਂਦੇ ਹਾਂ।ਅਤੇ ਉਨੀਂ ਲੋਕੀਂ ਗੁੰਨਿਆ ਹੋਇਆ