ਪੰਨਾ:Book of Genesis in Punjabi.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬ਪਰਬ]

ਜਾਤ੍ਰਾ

੨੨੫

ਹੈ, ਕਿ ਪ੍ਰਭੁ ਤੁਸਾਡੇ ਝੁੰਜਲਾਟ ਨੂੰ, ਜੋ ਤੁਸੀਂ ਉਸ ਉੱਤੇ ਝੁੰਜਲਾਉਂਦੇ ਹੋ, ਸੁਣਦਾ ਹੈ; ਅਤੇ ਅਸੀਂ ਕੀ ਹਾਂਗੇ?ਤੁਸਾਡਾ ਝੁੰਜਲਾਟ ਸਾਡੇ ਪੁਰ ਨਹੀਂ ਹੈ, ਬਲਕ ਪ੍ਰਭੁ ਉੱਪੁਰ ਹੈ।ਫੇਰ ਮੂਸਾ ਨੈ ਹਾਰੂਨ ਥੀਂ ਕਿਹਾ, ਜੋ ਇਸਰਾਏਲ ਦੇ ਵੰਸ ਦੀ ਸਾਰੀ ਮੰਡਲੀ ਨੂੰ ਆਖ, ਜੋ ਪ੍ਰਭੁ ਦੇ ਅੱਗੇ ਨੇੜੇ ਆਵੋ, ਜੋ ਉਨ ਤੁਹਾਡੀ ਝੁੰਜਲਾਹਟ ਸੁਣ ਲੀਤੀ।ਅਤੇ ਐਉਂ ਹੋਇਆ, ਕਿ ਜਦ ਹਾਰੂਨ ਨੈ ਇਸਰਾਏਲ ਦੇ ਵੰਸ ਦੀ ਸਾਰੀ ਮੰਡਲੀ ਨੂੰ ਕਿਹਾ, ਤਾਂ ਉਨੀਂ ਉਜਾੜ ਵਲ ਨਿਗਾ ਕੀਤੀ; ਅਤੇ ਕੀ ਦੇਖਦੇ ਹਨ, ਜੋ ਪ੍ਰਭੁ ਦੀ ਸੋਭਾ ਬੱਦਲੀ ਵਿਚ ਪਰਗਟ ਹੋਈ।ਅਤੇ ਪ੍ਰਭੁ ਨੈ ਮੂਸਾ ਥੀਂ ਕਿਹਾ, ਮੈਂ ਇਸਰਾਏਲ ਦੇ ਵੰਸ ਦਾ ਰੇੜਕਾ ਸੁਣਿਆ; ਉਨਾਂ ਨੂੰ ਕਹੁ, ਜੋ ਤੁਸੀਂ ਸੰਝ ਨੂੰ ਮਾਸ ਖਾਵੋਗੇ, ਅਤੇ ਝਲਾਂਗ ਨੂੰ ਰੋਟੀ ਨਾਲ ਰੱਜੋਗੇ; ਅਤੇ ਤੁਸੀਂ ਜਾਣੋਗੇ, ਜੋ ਮੈਂ ਪ੍ਰਭੁ ਤੁਸਾਡਾ ਪਰਮੇਸੁਰ ਹਾਂ।ਅਤੇ ਐਉਂ ਹੋਇਆ, ਜੋ ਸੰਝ ਨੂੰ ਬਟੇਰੇ ਉੱਪੁਰ ਆਏ, ਅਤੇ ਸੈਨਾ ਦੀ ਜਾਗਾ ਢਕ ਲੀਤੀ; ਅਤੇ ਸਵੇਰ ਨੂੰ ਲਸਕਰ ਦੇ ਅਗਲ ਬਗਲ ਓਸ ਪਈ।ਅਤੇ ਜਾਂ ਓਸ ਪੈ ਚੁੱਕੀ, ਤਾਂ ਕੀ ਦੇਖਦੇ ਹਨ, ਜੋ ਉਜਾੜ ਵਿਚ ਇਕ ਛੋਟੀ ਛੋਟੀ ਗੋਲ ਵਸਤੁ ਬਰਫ ਦੇ ਟੁਕੜੇ ਵਰਗੀ ਧਰਤੀ ਉੱਤੇ ਪਈ ਹੈ।ਅਤੇ ਇਸਰਾਏਲ ਦੇ ਵੰਸ ਨੈ ਦੇਖਕੇ ਆਪਸ ਵਿਚ ਕਿਹਾ, ਜੋ ਇਹ ਕੀ ਹੈ?ਕਿੰੰਉਕਿ ਉਨੀਂ ਨਾ ਜਾਤਾ, ਜੋ ਉਹ ਕੀ ਵਸਤੂ ਹੈ।ਤਦ ਮੂਸਾ ਨੈ ਉਨਾਂ ਨੂੰ ਕਿਹਾ, ਜੋ ਇਹ ਰੋਟੀ ਹੈ, ਜੋ ਪ੍ਰਭੁ ਨੈ ਤੁਹਾਡੇ ਖਾਣ ਲਈ ਦਿੱਤੀ ਹੈ।

ਇਹ ਉਹ ਗੱਲ ਹੈ,ਜੋ ਪ੍ਰਭੁ ਨੈ ਤੁਸਾਂ ਨੂੰ ਆਖੀ ਹੈਸੀ; ਹਰ ਕੋਈ ਉਸ ਵਿਚੋਂ ਆਪਣੇ ਖਾਣ ਜੋਗਾ ਚੱਕ ਲਵੇ; ਹਰ