ਪੰਨਾ:Book of Genesis in Punjabi.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੧੧

ਪਰਬ

ਉਤਪੋਤ

੨੯

ਸਲਫ,ਅਰ ਹਸਾਰਮੋਤ,ਅਰ ਯਰਖ;ਅਤੇ ਹਦੂਗਮ ਅਰ ਉਜਾਲ ਅਰ ਡਿਕਲਾ, ਅਰ ਊਬਾਲ ਅਰ ਅਬਿਮਾਏਲ,ਅਰ ਸਬਾ;ਅਰ ਅਫੀਰ ਅਰ ਹਵੀਲਾਹ,ਅਤੇ ਊਬਬ ਜੰਮੇ; ਏਹ ਸੱਭੋ ਜਕਤਾਨ ਦੇ ਵੰਸ ਸਨ।ਅਤੇ ਤਿਨਾਂ ਦੇ ਰਹਿਣ ਦੀ ਜਾਗਾ ਮਾਸਾ ਤੇ, ਸਫਾਰ ਨਾਮੇ ਪੂਰਬ ਦੇ ਇਕ ਪਹਾੜ ਤੀਕੁਰ ਸੀ।ਸਿਮ ਦੇ ਪੁੱਤ ਆਪੋ ਆਪਣੇ ਘਰਾਣਿਆਂ ਅਤੇ ਬੋਲੀਆਂ ਦੇ ਅਨੁਸਾਰ, ਆਪਣੇ ਦੇਸਾਂ ਅਤੇ ਆਪਣੀਆਂ ਕੌਮਾਂ ਵਿਖੇ ਏਹ ਹਨਗੇ।ਸੋ ਨੂਹ ਦੇ ਪੁੱਤ ਦੇ ਘਰਾਣੇ ਤਿਨਾਂ ਦੀਆਂ ਪੀਹੜੀਆਂ ਅਰ ਕੌਮਾਂ ਵਿਚ ਐਉਂ ਹਨ;ਅਤੇ ਤੁਫਾਨ ਥੀਂ ਪਿੱਛੇ ਉਨਾਂ ਹੀ ਤੇ ਧਰਤੀ ਉੱਤੇ ਕੋਮਾਂ ਫੈਲ ਗਈਆਂ।

ਅਤੇ ਸਾਰੀ ਧਰਤੀ ਇਕੋ ਜਬਾਨ ਅਤੇ ਇਕੋ ਬੋਲੀ ਦੀ ਸੀ।ਅਤੇ ਅਜਿਹਾ ਹੋਇਆ, ਕਿ ਜਦ ਓਹ ਪੂਰਬ ਤੇ ਤੁਰੇ, ਤਾਂ ਉਨ੍ਹੀਂ ਸਨਾਰ ਦੇਸ ਵਿਚ ਇਕ ਮਦਾਨ ਲੱਭਿਆ, ਅਤੇ ਉੱਥੇ ਰਹਿਣ ਲੱਗੇ।ਅਤੇ ਆਪਸ ਵਿਚ ਕਿਹਾ, ਆਓ,ਇੱਟਾਂ ਬਣਾਏ,ਅਤੇ ਅੱਗ ਵਿਚ ਪਕਾਯੇ।ਸੋ ਤਿਨਾਂ ਦੇ ਲਈ ਪੱਥਰ ਦੀ ਜਾਗਾ ਇੱਟ,ਅਤੇ ਚੂਨੇ ਦੀ ਜਾਗਾ ਚੀਕਣੀ ਮਿੱਟੀ ਸੀ।ਅਤੇ ਉਨ੍ਹੀਂ ਆਖਿਆ,ਜੋ ਆਓ,ਆਪਣੇ ਵਾਸਤੇ ਇਕ ਸਹਿਰ ਬਣਾਏ, ਅਤੇ ਇਕ ਬੁਰਜ,ਕਿ ਜਿਹ ਦਾ ਸਿਖਰ ਅਕਾਸ ਨਾਲ ਭਿੜੇ, ਅਤੇ ਆਪਣੇ ਲਈ ਨਾਉਂ ਕਰਯੇ;ਅਜਿਹਾ ਨਾ ਹੋਵੇ, ਜੋ ਸਾਰੀ ਧਰਤੀ ਉੱਤੇ ਖਿੰਡਾਫੁਟ ਜਾਯੇ।ਅਤੇ ਪ੍ਰਭੁ ਉਸ ਸਹਿਰ ਅਰ ਬੁਰਜ ਦੇ ਵੇਖਣ ਲਈ ਜਿਹ ਨੂੰ ਮਨੁੱਖ ਦੇ ਪੁੱਤ੍ਰ ਬਣਾਉਂਦੇ ਸਨ,ਉਤਰਿਆ।ਅਤੇ ਪ੍ਰਭੁ ਨੈ ਕਿਹਾ ,ਦੇਖੋ,ਲੋਕ ਇਕ ਹਨ,ਅਤੇ ਤਿਨਾਂ ਸਭਨਾਂ ਦੀ ਜਬਾਨ ਇਕ ਹੈ।ਹੁਣ ਓਹ ਇਹ ਕਰਨ ਲੱਗੇ; ਸੋ