ਪੰਨਾ:Book of Genesis in Punjabi.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੧੧ਪਰਬ

ਉਤਪੋਤ

੩੧

ਫਲਜ ਦੋ ਸੌ ਨੌਂ ਬਰਸਾਂ ਜੀਵਿਆ, ਅਤੇ ਉਸ ਤੇ ਪੁੱਤ ਧੀਆਂ ਉਤਪੱਤ ਹੋਏ।ਰੀਊ ਤੇ ਬੱਤੁਹਾਂ ਵਰਿਹਾਂ ਦੀ ਉਮਰ ਵਿਚ ਸਰੁਜ ਪੈਦਾ ਹੋਇਆ।ਅਤੇ ਸਰੂਜ ਦੇ ਜਨਮ ਪਿਛੇ ਰੀਊ ਦੋ ਸੌ ਸੱਤ ਵਰਿਹਾਂ ਜੀਉਂਦਾ ਰਿਹਾ, ਅਤੇ ਉਸ ਤੇ ਪੁੱਤ ਧੀਆਂ ਉਤਪੰਨ ਹੋਏ।ਅਤੇ ਜਾਂ ਸਰੂਜ ਤੀਹਾਂ ਬਰਸਾਂ ਦਾ ਹੋਇਆ, ਤਾਂ ਉਸ ਦੇ ਨਹੂਰ ਜੰਮਿਆ।ਅਤੇ ਨਹੂਰ ਦੇ ਜਨਮ ਪਿੱਛੇ ਸਰੂਜ ਦੋ ਸੌ ਵਰਿਹਾਂ ਜੀਉਂਦਾ ਰਿਹਾ, ਅਤੇ ਉਸ ਦੇ ਧੀਆਂ ਪੁੱਤ ਜੰਮੇ।ਨਹੂਰ ਦੇ ਉਣਤੀਹਾਂ ਵਰਿਹਾਂ ਦੀ ਉਮਰ ਵਿਚ ਤਾਰਹਿ ਜੰਮਿਆ।ਅਤੇ ਤਾਰਹਿ ਦੇ ਜਨਮ ਪਿੱਛੇ ਨਹੂਰ ਇਕ ਸੌ ਉੱਨੀ ਵਰਿਹਾਂ ਜੀਵਿਆ,ਅਰ ਉਸ ਤੇ ਧੀਆਂ ਪੁੱਤ ਉਤਪੰਨ ਹੋਏ।ਅਤੇ ਜਾਂ ਤਾਰਹਿ ਸੱਤਰਾਂ ਬਰਸਾਂ ਦਾ ਹੋਇਆ, ਤਦ ਉਸ ਦੇ ਅਬਿਰਾਮ ਅਰ ਨਹੂਰ ਅਤੇ ਹਾਰਨ ਪੈਦਾ ਹੋਏ।

ਅਤੇ ਇਹ ਤਾਰਹਿ ਦੀ ਕੁਲਪੱਤ੍ਰੀ ਹੈ।ਤਾਰਹਿ ਤੇ ਅਬਿਰਾਮ, ਅਰ ਨਹੂਰ ਅਤੇ ਹਾਰਨ ਪੈਦਾ ਹੋਇਆ।ਅਤੇ ਹਾਰਨ ਆਪਣੇ ਪਿਤਾ ਤਾਰਹਿ ਦੇ ਅੱਗੇ, ਆਪਣੀ ਜਨਮਭੂਮ,ਅਰਥਾਤ ਕਸਦੀਆਂ ਦੇ ਊਰ ਵਿਚ ਮਰ ਗਿਆ।ਅਤੇ ਅਬਿਰਾਮ। ਅਰ ਨਹੂਰ ਨੈ ਆਪਣੇ ਵਾਸਤੇ ਇਸਤ੍ਰੀਆਂ ਕੀਤੀਆਂ; ਅਬਿਰਾਮ ਦੀ ਤ੍ਰੀਮਤ ਦਾ ਨਾਉਂ ਸਰੀ,ਅਤੇ ਨਹੂਰ ਦੀ ਤ੍ਰੀਮਤ ਦਾ ਨਾਉਂ ਮਿਲਕਾਹ ਅਤੇ ਇਸਹਾਕ ਦਾ ਪੇਉ ਸਾ।ਅਤੇ ਸਰੀ ਬੰਝ ਸੀ;ਉਹ ਦੇ ਕੁਛ ਉਲਾਦ ਨਾ ਹੋਈ।ਅਤੇ ਤਾਰਹਿ ਨੈ ਆਪਣੇ ਪੁੱਤ੍ਰ ਅਬਿਰਾਮ, ਅਤੇ ਆਪਣੇ ਪੋਤੇ ਲੂਤ,ਹਾਰਨ ਦੇ ਪੁੱਤ ਨੂੰ, ਅਤੇ ਆਪਣੇ ਨੋਹੁੰ ਸਰੀ,ਅਰਥਾਤ ਆਪਣੇ ਪੁੱਤ