ਪੰਨਾ:Book of Genesis in Punjabi.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੨

ਉਤਪੱਤ

੧੬ਪਰਬ]

ਥਾਤ ਉਸ ਚੁਸਮੇ ਦੇ ਕੋਲ, ਜੋ ਸੂਰ ਦੇ ਰਾਹ ਪੁਰ ਹੈ।ਅਤੇ ਓਨ ਕਿਹਾ, ਜੋ ਹੇ ਸਰੀ ਦੀ ਦਾਸੀ ਹਾਜਿਰਾਹ, ਤੂੰ ਕਿਥੋਂ ਆਉਂਦੀ, ਅਤੇ ਕਿੱਧਰ ਨੂੰ ਜਾਂਦੀ ਹੈਂ? ਉਹ ਬੋਲੀ, ਕਿ ਮੈਂ ਆਪਣੀ ਬੀਬੀ ਸਰੀ ਦੇ ਕੋਲੋਂ ਭੱਜੀ ਜਾਂਦੀ ਹਾਂ।ਤਾਂ ਪ੍ਰਭੁ ਦੇ ਦੂਤ ਨੈ ਤਿਸ ਨੂੰ ਕਿਹਾ, ਜੋ ਤੂੰ ਆਪਣੀ ਮਾਲਕਨੀ ਕੋਲ ਮੁੜਕੇ ਜਾਹ,ਅਤੇ ਉਹ ਦੇ ਤਾਬੇ ਰਹੁ।ਫੇਰ ਪ੍ਰਭੁ ਦੇ ਦੂਤ ਨੈ ਉਸ ਨੂੰ ਕਿਹਾ, ਜੋ ਮੈਂ ਤੇਰੀ ਉਲਾਦ ਨੂੰ ਇਤਨਾ ਵਧਾਵਾਂਗਾ,ਜੋ ਬੁਤਾਇਤ ਦੇ ਕਾਰਨ ਗਿਣੀ ਨਾ ਜਾਵੇ।ਅਤੇ ਪ੍ਰਭੁ ਦੇ ਦੂਤ ਨੈ ਤਿਸ ਨੂੰ ਕਿਹਾ, ਜੋ ਵੇਖ ਤੂੰ ਗਰਭਣੀ ਹੈਂ;ਇਕ ਪੁਤ੍ਰ ਜਣੇਗੀ;ਉਹ ਦਾ ਨਾਉਂ ਇਸਮਾਇਲ ਰੱਖੀਂ;ਕਿੰਉ ਜੋ ਪ੍ਰਭੁ ਨੈ ਤੇਰਾ ਦੁਖ ਸੁਣ ਲੀਤਾ।ਊਹ ਬਣਮਾਹਣੂ ਹੋਊ,ਉਹ ਦਾ ਸੱਭ ਦਾ ਸਾਹਮਣਾ ਕਰੇਗਾ,ਅਤੇ ਸਭ ਦਾ ਹੱਥ ਉਹਦਾ ਸਾਹਮਣਾ

ਅਤੇ ਉਹ ਆਪਣੇ ਸਭਨਾ ਭਰਾਵਾਂ ਦੇ ਰੋਬਰੋ ਰਹੇਗਾ।ਅਤੇ ਓਨ ਪ੍ਰਭੁ ਦਾ ਨਾਉਂ ਜੋ ਉਸ ਨਾਲ ਬੋਲਿਆ,ਇਹ ਰੱਖਿਆ,ਜੋ ਤੂੰ ਦਰਸਣ ਦਾ ਪਰਮੇਸੁਰ ਹੈਂ; ਕਿੰਉ ਜੋ ਉਹ ਬੋਲੀ,ਕਿਆ ਮੈਂ ਇਥੇ ਦੇਖਣ ਪਿੱਛੇ ਦੇਖਦੀ ਹਾਂ?ਇਸ ਕਰਕੇ ਉਸ ਖੂਹ ਦਾ ਨਾਉਂ ਬੀਰ-ਉਲਹਈ-ਉਲਰਾਈ,ਅਰਥਾਤ ਜੀਉਣ ਦਰਸਣ ਦਾ ਖੂਹ ਧਰਿਆ ਗਿਆ।ਦੇਖ ਉਹ ਕਾਦਿਸਅਰ ਬਾਰਿਦ ਦੇ ਗੱਭੇ ਹੈ।ਉਪਰੰਦ ਹਾਜਿਰਾਹ ਨੈ ਅਬਿਰਾਮ ਦੇ ਲਈ ਪੁਤ੍ਰ ਜਣਿਆ,ਅਤੇ ਅਬਿਰਾਮ ਨੈ ਆਪਣੇ ਪੁਤ੍ਰ ਦਾ ਨਾਉਂ ਜੋ

ਹਾਜਿਰਾਹ ਨੈ ਜਣਿਆ, ਇਸਮਾਈਲ ਧਰਿਆ।ਅਤੇ ਜਾਂ ਅਬਿਰਾਮ ਦੇ ਹਾਜਿਰਾਹ ਥੀਂ ਇਸਮਾਈਲ ਜੰਮਿਆ, ਤਦ ਅਬਿਰਾਮ ਛਿਆਸੀ ਵਰ੍ਹਿਹਾਂ ਦਾ ਸਾ।