ਪੰਨਾ:Book of Genesis in Punjabi.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੦

ਉਤਪੱਤ

[੭੯ ਪਰਬ

ਗਿਆ, ਅਤੇ ਆਪਣੇ ਪਿੱਛੋਂ ਤਖਤੇ ਭੇੜ ਦਿੱਤੇ।ਅਤੇ ਕਿਹਾ, ਜੋ ਹੇ ਮੇਰੇ ਭਾਇਓ ਅਜਿਹਾ ਮੰਦਾ ਕਰਮ ਨਾ ਕਰੋ।ਹੁਣ ਦੇਖੋ,ਮੇਰੀਆਂ ਦੋ ਧੀਆਂ ਹਨ, ਜੋ ਕਿਸੇ ਪੁਰਸ ਨੂੰ ਨਹੀਂ ਜਾਣਦੀਆਂ, ਤਿਨਾਂ ਨੂੰ ਤੁਹਾਡੇ ਕੋਲ ਬਾਹਰ ਲਿਆਵਾਂ, ਜੋ ਤੁਹਾਡੀ ਨਜਰ ਵਿਚ ਅੱਛਾ ਦਿਸੇ, ਸੋ ਉਨਾਂ ਸੰਗ ਕਰੋ।ਪਰ ਇਨਾਂ ਮਨੁਖਾਂ ਨਾਲ ਕੁਛ ਨਾ ਕਰਨਾ; ਕਿੰਉਕਿ ਏਹ ਇਸੇ ਲਈ ਮੇਰੀ ਛੱਤ ਦੀ ਛਾਇਆ ਹੇਠ ਆਏ ਹਨ।ਅਰ ਉਨੀਂ ਕਿਹਾ, ਹਟ ਜਾਹ;ਫੇਰ ਕਿਹਾ, ਜੋ ਇਹ ਇੱਕ ਜਣਾ ਇਥੇ ਬਸਣ ਲਈ ਆਇਆ, ਅਤੇ ਹਾਕਮੀ ਕੀਤੀ ਲੋੜਦਾ ਹੈ;ਹੁਣ ਉਨ੍ਹਾਂ ਨਾਲੋਂ ਤੇਰਾ ਬੁਰਾ ਹਾਲ ਕਰਾਂਗੇ।ਤਦ ਉਨੀਂ ਉਸ ਮਨੁਖ,ਅਰਥਾਤ ਲੂਤ ਉਪਰ ਜੋਰ ਨਾਲ ਹੱਲਾ ਕੀਤਾ, ਅਤੇ ਤਖਤੇ ਭੱਨਣ ਨੂੰ ਲਪਕੇ।ਉਪਰੰਦ ਉਨਾਂ ਮਰਦਾਂ ਨੈ ਹੱਥ ਪਸਾਰਕੇ ਲੂਤ ਨੂੰ ਆਪਣੇ ਪਾਹ ਵਿਚ ਖਿੰਜ ਲਿਆ, ਅਤੇ ਤਖਤੇ ਭੇੜ ਦਿੱਤੇ।ਅਤੇ ਉਨਾਂ ਮਨੁਖਾਂ ਨੂੰ ਜੋ ਘਰ ਦੇ ਬੂਹੇ ਪੁਰ ਸਨ, ਕੀ ਛੋਟੇ ਕੀ ਵਡੇ, ਸਭਨਾਂ ਨੂੰ ਅੰਨੇ ਕਰ ਦਿੱਤਾ; ਸੋ ਉਹ ਬੂਹਾ ਢੂੰਡਦੇ ਢੂੰਡਦੇ ਥੱਕ ਗਏ।

ਤਦ ਉਨਾਂ ਮਰਦਾਂ ਨੇ ਲੂਤ ਥੀਂ ਕਿਹਾ, ਇੱਥੇ ਤੇਰਾ ਕੋਈ ਹੋਰ ਬੀ ਹੈ?ਆਪਣੇ ਜਵਾਈਆਂ,ਪੁੱਤਾਂ ਅਤੇ ਧੀਆਂ ਨੂੰ, ਅਤੇ ਹੋਰ ਜੋ ਕੋਈ ਤੇਰਾ ਇਸ ਨਗਰ ਵਿਚ ਹੋਵੇ, ਉਹ ਨੂੰ ਲੈ ਕੇ ਇਸ ਜਾਗਾ ਤੇ ਨਿਕਲ ਜਾਹ।ਕਿੰਉਕਿ ਅਸੀਂ ਇਸ ਜਾਗਾ ਨੂੰ ਨਿਘਾਰਾਂਗੇ; ਇਸ ਲਈ ਜੋ ਪ੍ਰਭੁ ਦੇ ਅੱਗੇ ਉਨ੍ਹਾ ਦੀ ਡੰਡ ਬਹੁਤ ਵਧ ਗਈ ਹੈ, ਅਤੇ ਪ੍ਰਭੁ ਨੈ ਇਸ ਦੇ ਨਿਘਾਰਣੇ ਲਈ ਸਾ ਨੂੰ ਘਲਿਆ ਹੈ।ਤਦ ਲੂਤ ਬਾਹਰ ਜਾ ਕੇ ਆਪਣੇ ਜਵਾਈਆਂ ਥੀਂ, ਜਿਨਾਂ ਨੂੰ ਤਿਸ ਦੀਆਂ ਧੀਆਂ ਦਿੱਤੀਆਂ ਹੋਈਆਂ ਸਨ,ਬੋਲਿਆ, ਅਤੇ ਕਿਹਾ, ਕਿ