ਪੰਨਾ:Book of Genesis in Punjabi.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੨

ਉਤਪੱਤ

[੧੯ਪਰਬ

ਗਾ।ਵਗਦੇ ਤਿੱਥੇ ਭੱਜ ਜਾਹ, ਕਿ ਜਦ ਤੀਕੁਰ ਤੂੰ ਉਥੇ ਨਾ ਪਹੁੰਚੇ, ਤਦ ਤੀਕੁਰ ਮੈਂ ਕੁਛ ਨਹੀਂ ਕਰ ਸਕਦਾ।ਇਸ ਕਰਕੇ ਉਸ ਨਗਰ ਦਾ ਨਾਉਂ ਸੁਗਰ ਧਰਿਆ ਗਿਆ।

ਉਪਰੰਦ ਜਾਂ ਲੂਤ ਸੁਗਰ ਵਿਖੇ ਵੜਿਆ, ਉਸ ਵੇਲੇ ਸੂਰਜ ਧਰਤੀ ਉਤੇ ਚੜਿਆ ਸੀ।ਤਦ ਪ੍ਰਭੁ ਨੈ ਸਦੋਮ ਅਤੇ ਅਮੂਰਾਹ ਉਤੇ ਗੰਧਕ ਅਤੇ ਅਗਨ ਪ੍ਰਭੁ ਦੀ ਵਲੋਂ ਅਸਮਾਨ ਤੇ ਬਰਸਾਈ।ਉਪਰੰਦ ਉਹ ਨੈ ਤਿਨਾਂ ਨਗਰਾਂ, ਅਤੇ ਸਾਰੇ ਮਦਾਨ, ਅਤੇ ਨਗਰਾਂ ਦਿਆਂ ਸਰਬੱਤ ਵਸਕੀਣਾਂ ਦਾ, ਧਰਤੀ ਦੀ ਅੰਗੂਰੀ ਤੀਕੁਰ, ਨਾਸ ਕਰ ਦਿੱਤਾ।ਅਤੇ ਉਹ ਦੀ ਤ੍ਰੀਮਤ ਨੈ ਉਹ ਦੇ ਮਗਰੋਂ ਮੁੜਕੇ ਡਿੱਠਾ, ਤਾਂ ਲੂਣ ਦੀ ਥੰਮੀ ਬਣ ਗਈ।

ਅਤੇ ਅਬਿਰਹਾਮ ਸਵੇਰ ਨੂੰ ਤੜਕੇ ਉਠਕੇ ਉਸ ਜਾਗਾ ਗਿਆ, ਕਿ ਜਿਥੇ ਉਹ ਪ੍ਰਭੁ ਦੇ ਸਾਹਮਣੇ ਖੜਾ ਸੀ।ਅਤੇ ਸਦੋਮ ਅਰ ਅਮੂਰਾਹ, ਅਤੇ ਸਾਰੇ ਮਦਾਨ ਦੀ ਧਰਤੀ ਵਲ ਨਜਰ ਕੀਤੀ,ਅਰ ਕੀ ਡਿੱਠਾ, ਜੋ ਧਰਤੀ ਦਾ ਧੂਆਂ ਭੱਠੀ ਦੇ ਧੂਏਂ ਵਰਗਾ ਨਿੱਕਲ ਰਿਹਾ ਹੈ।ਅਤੇ ਜਾਂ ਪਰਮੇਸੁਰ ਨੈ ਮਦਾਨ ਦੇ ਨਗਰਾਂ ਨੂੰ ਨਿਘਾਰਿਆ, ਤਾਂ ਐਉਂ ਹੋਇਆ ਜੋ ਪਰਮੇਸੁਰ ਨੈ ਅਬਿਰਹਾਮ ਨੂੰ ਚੇਤੇ ਕਰਿਆ, ਅਤੇ ਉਨਾਂ ਨਗਰਾਂ ਨੂੰ, ਕਿ ਜਿਥੇ ਲੂਤ ਰਹਿੰਦਾ ਸਾ, ਨਿਸਟ ਕਰਦੇ ਹੋਏ, ਲੂਤ ਨੂੰ ਉਸ ਨਿਸਟ ਵਿਚੋਂ ਕੱਢ ਦਿੱਤਾ।

ਉਪਰੰਦ ਲੂਤ ਸੁਗਰ ਵਿਚੋਂ ਆਪਣੀਆਂ ਦੁਹਾਂ ਧੀਆਂ ਸਣੇ ਨਿੱਕਲਕੇ ਪਹਾੜ ਉੱਪੁਰ ਜਾ ਰਿਹਾ; ਇਸ ਲਈ ਜੋ ਸੁਗਰ ਵਿਚ ਰਹਿਣ ਤੇ ਉਹ ਨੂੰ ਭਉ ਹੋਇਆ; ਸੋ ਉਹ ਅਤੇ ਦੋਵੇਂ ਉਹ ਦੀਆਂ ਧੀਆਂ ਇਕ ਖੁੰਧਰ ਵਿਚ ਰਹਿਣ ਲੱਗੀਆਂ।ਤਦ ਵਡੀ ਨੈ ਨਿੱਕੀ ਨੂੰ ਕਿਹਾ, ਜੋ ਸਾਡਾ ਪਿਤਾ ਬੁੱਢਾ ਹੈ, ਅਤੇ ਇਸ ਦੇਸ ਵਿਖੇ ਕੋਈ ਮਰਦ ਨਹੀਂ।