ਪੰਨਾ:Book of Genesis in Punjabi.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੧ਪਰਬ]

ਉਤਪੱਤ

੫੭

ਉਹ ਦੇ ਪੁਤ੍ਰ ਦੇ ਨਿਮਿੱਤ ਇਹ ਗੱਲ ਅਬਿਰਹਾਮ ਨੂੰ ਖਰੀ ਬੁਰੀ ਦਿੱਸ ਪਈ।ਤਾਂ ਪਰਮੇਸੁਰ ਨੈ ਅਬਿਰਹਾਮ ਨੂੰ ਕਿਹਾ, ਜੋ ਉਹ ਗੱਲ ਇਸ ਮੁੰਡੇ ਅਤੇ ਤੇਰੀ ਦਾਸੀ ਦੀ ਬਾਬਤ, ਤੈ ਨੂੰ ਬੁਰੀ ਨਾ ਲੱਗੇ; ਜੋ ਕੁਛ ਸਾਇਰਾਹ ਨੈ ਤੈ ਨੂੰ ਕਿਹਾ ਹੈ, ਸੋ ਤੂੰ ਸੁਣ;ਕਿੰਉਕਿ ਤੇਰੀ ਉਲਾਦ ਇਸਹਾਕ ਤੇ ਕਹਾਵੇਗੀ।ਅਤੇ ਉਸ ਲੌਂਡੀ ਬੱਚੇ ਤੇ ਬੀ ਮੈਂ ਇਕ ਕੋਮ ਉਪਜਾਵਾਂਗਾ; ਇਸ ਲਈ ਜੋ ਉਹ ਤੇਰਾ ਬੀਜ ਹੈ।ਤਦ ਸਵੇਰ ਨੂੰ ਉਠਕੇ, ਅਬਿਰਹਾਮ ਨੈ ਰੋਟੀ ਅਤੇ ਪਾਣੀ ਦੀ ਇਕ ਮਸਕ ਲੈ ਕੇ, ਹਾਜਿਰਾਹ ਦੇ ਕੰਨੇ ਉੱਤੇ ਧਰ ਦਿੱਤੀ, ਅਤੇ ਉਹ ਨੂੰ ਮੁੰਡੇ ਸਣੇ ਬਿਦਿਆ ਕਰ ਦਿੱਤਾ; ਉਹ ਉਥੋਂ ਤੁਰ ਪਈ,ਅਤੇ ਬੇਰਸਬਾ ਦੇ ਜੰਗਲ ਵਿਚ ਡਾਵਾਂਡੋਲ ਪਈ ਫਿਰੀ।ਅਤੇ ਜਾਂ ਮਸਕ ਵਿਚੋਂ ਪਾਣੀ ਮੁੱਕ ਗਿਆ, ਤਦ ਓਨ ਉਸ ਬਾਲਕ ਨੂੰ ਇਕ ਝਾੜੀ ਦੇ ਹੇਠ ਸਿੱਟ ਪਾਇਆ।ਅਤੇ ਆਪ ਉਹ ਦੇ ਸਾਹਮਣੇ ਦੂਰ ਇਕ ਤੀਰ ਦੀ ਮਾਰ ਪੁਰ ਜਾੁ ਬਹੀ;ਕਿੰਉਕਿ ਓਨ ਕਿਹਾ, ਜੋ ਮੈਂ ਨੀਂਗਰ ਦਾ ਮਰਨਾ ਨਾ ਦੇਖਾਂ।ਸੋ ਉਹ ਸਾਹਮਣੇ ਬੈਠੀ ਚੀਕਾਂ ਮਾਰ ਕੇ ਰੁੰਨੀ।

ਤਦ ਪਰਮੇਸੁਰ ਨੈ ਉਸ ਬਾਲਕ ਦਾ ਸਬਦ ਸੁਣਿਆ, ਅਤੇ ਪਰਮੇਸੁਰ ਦੇ ਦੂਤ ਨੈ ਅਕਾਸ ਤੇ ਹਾਜਿਰਾਹ ਨੂੰ ਹਾਕ ਮਾਰਕੇ ਕਿਹਾ, ਹੇ ਹਾਜਿਰਾਹ, ਤੈ ਨੂੰ ਕੀ ਹੋਇਆ?ਨਾ ਡਰ; ਕਿੰਉ ਜੋ ਉਸ ਨੀਂਗਰ ਦਾ ਸਬਦ ਜਿੱਥੇ ਉਹ ਪਿਆ ਹੈ,ਪਰਮੇਸੁਰ ਨੈ ਸੁਣ ਲਿਆ।ਉੱਠ, ਅਤੇ ਬਾਲਕ ਨੂੰ ਚੱਕਕੇ, ਆਪਣੇ ਹੱਥ ਨਾਲ ਸੰਭਾਲ, ਕਿੰਉਕਿ ਮੈਂ ਤਿਸ ਨੂੰ ਵਡੀ ਕੋਮ ਬਣਾਵਾਂਗਾ।ਤਾਂ ਪਰਮੇਸੁਰ ਨੈ ਉਹ ਦੀਆਂ ਅੱਖਾਂ ਖੁਹੁਲੀਆਂ, ਅਤੇ ਓਨ ਪਾਣੀ ਦਾ ਇਕ ਖੂਹੁ ਡਿਠਾ, ਅਤੇ ਜਾਕੇ ਉਹ ਮਸਕ ਪਾਣੀ ਨਾਲ ਭਰ ਲਈ, ਅਤੇ ਉਸ ਨੀਂਗਰ