ਪੰਨਾ:Book of Genesis in Punjabi.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੦ਪਰਬ]

ਉਤਪੱਤ

੯੧

ਲਈ ਤਿੰਨ ਪੁੱਤ੍ਰ ਜਣੇ, ਇਸ ਕਰਕੇ ਉਹ ਦਾ ਨਾਉਂ ਲੇਵੀ ਧਰਿਆ।ਅਤੇ ਉਹ ਨੂੰ ਫੇਰ ਅਧਾਨ ਹੋਇਆ, ਅਤੇ ਪੁੱਤ੍ਰ ਜਣਿਆ, ਅਤੇ ਬੋਲੀ, ਹੁਣ ਮੈਂ ਪ੍ਰਭੁ ਦੀ ਉਸਤੁਤ ਕਰਾਂਗੀ; ਇਸ ਕਾਰਨ ਉਹ ਦਾ ਨਾਉਂ ਯਿਹੂਦਾ ਰੱਖਿਆ।ਫੇਰ ਜਣਨੇ ਤੇ ਰਹਿ ਗਈ।

ਉਪਰੰਦ ਜਾਂ ਰਾਹੇਲ ਨੈ ਡਿੱਠਾ, ਜੋ ਮੈ ਨੂੰ ਯਾਕੂਬ ਦੀ ਉਲਾਦ ਨਾ ਹੋਈ, ਤਾਂ ਰਾਹੇਲ ਆਪਣੀ ਭੈਣ ਨਾਲ ਖੁਣਸੀ, ਅਤੇ ਯਾਕੂਬ ਨੂੰ ਕਿਹਾ, ਜੋ ਮੈ ਨੂੰ ਪੁੱਤ ਦਿਹ, ਨਹੀਂ ਤਾ ਮੈਂ ਮਰ ਜਾਵਾਂਗੀ।ਤਦ ਯਾਕੂਬ ਰਾਹੇਲ ਨੂੰ ਗੁੱਸੇ ਹੋਕੇ ਬੋਲਿਆ, ਕੀ ਮੈਂ ਪਰਮੇਸੁਰ ਦੀ ਜਾਗਾ ਹਾਂ, ਜਿਨ ਤੈ ਥੋਂ ਪੇਟ ਦਾ ਫਲ ਹਟਾ ਰਖਿਆ ਹੈ?ਉਹ ਬੋਲੀ, ਦੇਖ, ਮੇਰੀ ਦਾਸੀ ਬਿਲਹਾ ਇਥੇ ਹੈ; ਉਸ ਦੇ ਕੋਲ ਜਾਹ, ਅਤੇ ਉਹ ਮੇਰੀ ਗੋਦੀ ਵਿਚ ਜਣੇਗੀ, ਤਾਂ ਇਸ ਤਰਾਂ ਮੈਂ ਭੀ ਸੁਪੁੱਤੀ ਹੋ ਜਾਵਾਂ।ਅਤੇ ਓਨ ਆਪਣੀ ਦਾਸੀ ਬਿਲਹਾ ਤਿਸ ਨੂੰ ਕਰਾ ਦਿੱਤੀ, ਅਤੇ ਯਾਕੂਬ ਉਸ ਪਾਸ ਗਿਆ।ਅਤੇ ਬਿਲਹਾ ਨੂੰ ਅਧਾਨ ਹੋਇਆ, ਅਤੇ ਯਾਕੂਬ ਦਾ ਪੁੱਤ੍ਰ ਜਣਿਆ।ਤਦ ਰਾਹੇਲ ਬੋਲੀ, ਜੋ ਪਰਮੇਸੁਰ ਨੈ ਮੇਰਾ ਨਿਆਉਂ ਕੀਤਾ, ਅਤੇ ਮੇਰਾ ਸਬਦ ਸੁਣਕੇ ਮੈ ਨੂੰ ਇਕ ਪੁੱਤ੍ਰ ਦਿੱਤਾ; ਇਸ ਲਈ ਉਹ ਦਾ ਨਾਉਂ ਦਾਨ ਧਰਿਆ।ਅਤੇ ਰਾਹੇਲ ਦੀ ਦਾਸੀ ਬਿਲਹਾ ਫੇਰ ਪੇਟ ਨਾਲ ਹੋਈ, ਅਤੇ ਯਾਕੂਬ ਦਾ ਦੂਜਾ ਪੁੱਤ ਜਣਿਆ।ਫੇਰ ਰਾਹੇਲ ਬੋਲੀ, ਮੈਂ ਆਪਣੀ ਭੈਣ ਦੇ ਨਾਲ ਪਰਮੇਸੁਰ ਦੇ ਝਗੜਿਆਂ ਥੀਂ ਝਗੜੀ, ਅਤੇ ਮੈਂ ਜੇਤ ਵਿਚ ਰਹੀ।ਸੋ ਓਨ ਤਿਸ ਦਾ ਨਾਉਂ ਨਫਤਾਲੀ ਰੱਖਿਆ।ਜਾਂ ਲੀਆ ਨੈ ਡਿੱਠਾ, ਕਿ ਉਹ ਜਣਨੇ ਤੇ ਰਹਿ ਗਈ, ਤਾਂ ਓਨ ਆਪ-