ਪੰਨਾ:Book of Genesis in Punjabi.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੨

ਉਤਪੱਤ

[੩੦ਪਰਬ

ਣੀ ਦਾਸੀ ਜਿਲਫਾ ਨੂੰ ਲੈਕੇ ਯਾਕੂਬ ਨੂੰ ਕਰਾ ਦਿੱਤਾ।ਅਤੇ ਲੀਆ ਦੀ ਦਾਸੀ ਜਿਲਫਾ ਨੈ ਬੀ ਯਾਕੂਬ ਦਾ ਇਕ ਪੁੱਤ੍ਰ ਜਣਿਆ।ਤਦ ਲੀਆ ਬੋਲੀ, ਜੋ ਫੌਜ ਆਉਂਦੀ ਹੈ!ਇਸ ਕਰਕੇ ਉਹ ਦਾ ਨਾਉਂ ਜਦ ਧਰਿਆ।ਫੇਰ ਲੀਆ ਦੀ ਦਾਸੀ ਜਿਲਫਾ ਨੈ ਯਾਕੂਬ ਦਾ ਦੂਜਾ ਪੁੱਤ੍ਰ ਜਣਿਆ।ਤਦ ਲੀਆ ਬੋਲੀ, ਮੈਂ ਅਸੀਸ ਪ੍ਰਾਪਤ ਹੋਈ, ਅਤੇ ਕੁੜੀਆਂ ਮੈ ਨੂੰ ਅਸੀਸ ਦੇਣਗੀਆਂ।ਅਤੇ ਓਨ ਉਹ ਦਾ ਨਾਉਂ ਇਸ ਕਰਕੇ ਯਸਰ ਧਰਿਆ।

ਉਪਰੰਦ ਰੂਬਿਨ ਨੈ ਕਣਕ ਦੀ ਵਢਾਈ ਦੇ ਸਮੇਂ ਖੇਤ ਵਿਚ ਜਾਕੇ ਲੀਆ ਦੇ ਪਾਹ ਲਿਆਇਆ; ਤਦ ਰਾਹੇਲ ਨੈ ਲੀਆ ਨੂੰ ਕਿਹਾ, ਜੋ ਆਪਣੇ ਪੁੱਤ੍ਰ ਦੀਆਂ ਦੂਦੀਆਂ ਵਿਚੋਂ ਮੈ ਨੂੰ ਬੀ ਕੁਝ ਦਿਹ।ਓਨ ਉਹ ਨੂੰ ਕਿਹਾ, ਕੀ ਇਹ ਕੁਛ ਥੁਹੁੜੀ ਗੱਲ ਹੈ, ਜੋ ਤੈਂ ਮੇਰੇ ਭਰਤਾ ਨੂੰ ਲੈ ਲੀਤਾ, ਅਤੇ ਹੁਣ ਮੇਰੇ ਪੁੱਤ ਦੀਆਂ ਦੂਦੀਆਂ ਨੂੰ ਬੀ ਲਿਆ ਚਾਹੁੰਦੀ ਹੈਂ?ਰਾਹੇਲ ਬੋਲੀ, ਇਸੀ ਕਰਕੇ ਉਹ ਅੱਜ ਰਾਤ ਤੇਰੇ ਪੁੱਤ ਦੀਆਂ ਦੂਦੀਆਂ ਦੇ ਬਦਲੇ ਤੇਰੇ ਸੰਗ ਸੌਵੇਗਾ।ਉਪਰੰਦ ਯਾਕੂਬ ਸੰਝ ਨੂੰ ਖੇਤ ਤੇ ਆਇਆ; ਤਾਂ ਲੀਆ ਉਹ ਦੇ ਮਿਲਨੇ ਨੂੰ ਨਿੱਕਲੀ, ਅਤੇ ਬੋਲੀ, ਤੂੰ ਮੇਰੇ ਕੋਲ ਆਉ; ਜੋ ਮੈਂ ਆਪਣੇ ਪੁੱਤ੍ਰ ਦੀਆਂ ਦੂਦੀਆਂ ਦੇਕੇ, ਠੀਕ ਤੈ ਨੂੰ ਭਾੜੇ ਪੁਰ ਲੀਤਾ ਹੈ।ਸੋ ਉਹ ਉਸ ਰਾਤ ਤਿਸ ਦੇ ਸੰਗ ਸੁੱਤਾ।ਅਤੇ ਪਰਮੇਸੁਰ ਨੈ ਲੀਆ ਦੀ ਸੁਣੀ, ਅਤੇ ਉਹ ਪੇਟ ਨਾਲ ਹੋਈ, ਅਤੇ ਯਾਕੂਬ ਦੇ ਵਾਸਤੇ ਪੰਜਵਾਂ ਪੁੱਤ ਜਣੀ।ਤਦ ਲੀਆ ਬੋਲੀ, ਪਰਮੇਸੁਰ ਨੈ ਮੇਰਾ ਭਾੜਾ ਮੈ ਨੂੰ ਦਿੱਤਾ ਹੈ; ਇਸ ਲਈ ਜੋ ਮੈਂ ਆਪਣੇ ਭਰ-