ਪੰਨਾ:ਬੁਝਦਾ ਦੀਵਾ.pdf/102

ਵਿਕੀਸਰੋਤ ਤੋਂ
(ਪੰਨਾ:Bujhda diwa.pdf/102 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਬੁਖਾਰ ਦੀ ਬੇਹੋਸ਼ੀ ਵਿਚ ਪਿਆ ਵੇਖ ਕੇ ਉਸ ਦੇ ਟਰੰਕ ਵਿਚੋਂ ਕੀਮਤੀ ਕੱਪੜੇ ਤੇ ਜ਼ੇਵਰ ਕਢ ਲਏ। ਟਰੰਕ ਮੰਜੀ ਦੇ ਪਾਸ ਪਿਆ ਹੋਣ ਕਰ ਕੇ ਕ੍ਰਿਪਾਲ ਨੂੰ ਕੁਝ ਖੜਾਕ ਆਇਆ, ਤੇ ਜਦ ਬੁਖਾਰ ਦੀ ਘੂਕੀ ਵਿਚ ਓਸ ਨੇ ਬੜੀ ਮੁਸ਼ਕਲ ਨਾਲ ਅੱਖਾਂ ਪੁੱਟੀਆਂ, ਤਾਂ ਕੀ ਵੇਖਿਆ ਕਿ ਸੁਰੇਸ਼ ਗੰਢ ਬੰਨ ਰਹੀ ਹੈ। ਓਹਨੇ ਕਿਹਾ-

"ਸੁਰੇਸ਼ ਕੀ ਤੂੰ ਹੁਣ ਮੇਰਾ ਕਫਨ ਵੀ ਲਾਹਣ ਲਗੀ ਏ? ਰੱਬ ਦੇ ਵਾਸਤੇ ਮੇਰੇ ਤਨ ਢਕਣ ਲਈ ਕੱਪੜੇ ਤਾਂ ਰਹਿਣ ਦੇ?"

ਸੁਰੇਸ਼ ਨੇ ਕੋਈ ਉੱਤਰ ਨਾ ਦਿੱਤਾ ਤੇ ਗੰਢ ਚੁੱਕ ਕੇ ਤੁਰੇ ਪਈ। ਕ੍ਰਿਪਾਲ ਨੇ ਮੰਜੇ ਦੀ ਹੀਂ ਤੇ ਹੋ ਕੇ ਸੁਰੇਸ਼ ਦਾ ਹੱਥ ਫੜ ਲਿਆ। ਪਾਸ ਹੀ ਇਕ ਤਿਪਾਈ ਪਈ ਸੀ, ਜਿਸ ਤੇ ਕਲਮ ਦਵਾਤ, ਕੁਝ ਕਾਗਜ਼ ਤੇ ਇਕ ਚਾਕੂ ਪਿਆ ਸੀ। ਸੁਰੇਸ਼ ਨੇ ਓਸ ਚਾਕੂ ਨੂੰ ਚੁੱਕ ਕੇ ਬੀਮਾਰ ਕ੍ਰਿਪਾਲ ਦੀ ਛਾਤੀ ਵਿਚ ਘੋਪ ਦਿੱਤਾ ਤੇ ਉਹ ਦੁੱਖਾਂ ਦਾ ਮਾਰਿਆ ਹਾਇ ਆਖ ਕੇ ਬੇ-ਸੁਧ ਹੋ ਗਿਆ। ਸਰੇਸ਼ ਨੂੰ ਏਸ ਤੇ ਵੀ ਸਬਰ ਨਾ ਆਇਆ ਤੇ ਓਸ ਨੇ ਦੋ ਤਿੰਨ ਹੋਰ ਕਰਾਰੇ ਵਾਰੇ ਕਰ ਕੇ ਕ੍ਰਿਪਾਲ ਦਾ ਕਜ਼ੀਆ ਹੀ ਮੁਕਾ ਦਿੱਤਾ।

ਇਹ ਸੀ ਉਸ ਨੇਕੀ ਦਾ ਬਦਲਾ, ਜੋ ਓਸ ਨੂੰ ਸੁਰੇਸ਼ ਨੇ ਦਿੱਤਾ।

੧੦੪

ਨੇਕੀ ਦਾ ਬਦਲਾ