ਪੰਨਾ:ਬੁਝਦਾ ਦੀਵਾ.pdf/104

ਵਿਕੀਸਰੋਤ ਤੋਂ
(ਪੰਨਾ:Bujhda diwa.pdf/104 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਅਖੀਰ ਓਹ ਦਿਨ ਆ ਹੀ ਗਿਆਂ, ਜਦੋਂ ਦੁਨੀਆਂ ਨੇ ਉਸ ਨੂੰ ਧੋਖਾ ਦਿੱਤਾ | ਧਨ ਨੇ ਵੀ ਸਾਥ ਛੱਡ ਦਿੱਤਾ ਤੇ ਮਿੱਤ੍ਰ ਵੀ ਇਕ ਇਕ ਕਰੇ ਕੇ ਖਿਸਕ ਗਏ । ਆਹ, ਓਹ ਏਸ ਦੁਨੀਆਂ ਵਿਚ ਇਕੱਲਾ ਬੇ-ਸਹਾਰਾ ਰਹਿ ਗਿਆ ! ਉਹ ਇਸ ਹਾਲਤ ਵਿਚ ਵੀ ਆਪਣੇ ਆਪ ਤੇ ਗਿਲਾ ਕਰਦਾ ਤੇ ਆਖਦਾ- ਮੈਂ ਕਿਉਂ ਏਸ ਜੋਗਾ ਨਹੀਂ ਰਿਹਾ ਕਿ ਪਹਿਲਾਂ ਵਾਂਗ ਆਪਣੇ ਪਿਆਰੇ ਮਿੱਤ੍ਰਾ ਦੀ ਸੇਵਾ ਕਰ ਸਕਾਂ । ਪਤਾ ਨਹੀਂ ਮੇਰੇ ਕੋਲੋਂ ਕਿਹੜਾ ਉਹ ਪਾਪ ਹੋ ਗਿਆ ਹੈ, ਜਿਸ ਦੀ ਸਜ਼ਾ ਮੈਨੂੰ ਭੁਗਤਣੀ ਪੈ ਰਹੀ ਹੈ |"

ਓਹ ਏਨਾ ,ਅਣਖੀਲਾ ਸੀ ਕਿ ਕਿਸੇ ਦੀ ਮਦਦ ਲੈਣ ਤੋਂ ਪਹਿਲਾਂ ਹੀ ਉਸ ਨੇ “ਸਾਰੀ ਦੁਨੀਆ ਈਸ਼ਵਰ ਦੀ" ਆਖ ਕੇ ਪਰਦੇਸ ਜਾਣ ਦਾ ਫੈਸਲਾ ਕਰ ਲਿਆ ਤੇ ਉਹ ਆਪਣੇ ਸ਼ਹਿਰ ਉਤੇ ਅੰਤਮ ਹਸਰਤ ਭਰੀ ਤਕਣੀ ਸੁਟ ਕੇ ਕਿਸਮਤ ਅਜ਼ਮਾਈ ਲਈ ਉਥੋਂ ਤੁਰ ਪਿਆ।

ਹਨੇਰੀਆਂ ਆਈਆਂ, ਤੂਫਾਨ ਆਏ, ਝਖੜ ਝੱਲੇ, ਪਰ ਉਹ ਜੰਗਲ, ਪਹਾੜ ਤੇ ਦਰਿਆ ਚੀਰਦਾ ਹੋਇਆ ਆਪਣਾ ਸਫਰ ਕਰਦਾ ਰਿਹਾ। ਕੁਝ ਦਿਨਾਂ ਪਿਛੋਂ ਉਹ ਦਿਨ ਚੜਿਆ ਜਦ ਓਸ ਦਾ ਸਫਰ ਮੁੱਕ ਗਿਆ ਸੀ । ਉਹ ਥਕਾਵਟ ਨਾਲ ਚੂਰ ਚੂਰ ਤੇ ਭੁੱਖ ਨਾਲ ਬੇ-ਤ੍ਰਾਣ ਹੋ ਕੇ ਜੀਵਨ ਤੋਂ ਬੇ-ਆਸ ਹੋ ਚਲਿਆ ਸੀ। ਉਸ ਨੂੰ ਦੂਰ, ਇਕ ਆਲੀਸ਼ਾਨ ਮੁਨਾਰਾ ਵਿਖਾਈ ਦਿੱਤਾ | ਓਸ ਦੇ ਦਿਲ ਵਿਚ ਆਸ ਦੀ ਝਲਕ ਪਈ । ਥੱਕੀਆਂ ਹੋਈਆਂ ਲੱਤਾਂ ਵਿਚ ਨਵੇਂ ਸਿਰਿਓਂ ਤਾਕਤ ਆ ਗਈ। ਬੰਜਰ ਦਿਲ ਵਿਚ ਉਮੈਦਾਂ ਦੀ ਅੰਗੁਰੀ ਫੁੱਟ ਪਈ। "ਲੱਖ ਲੱਖ ਸ਼ੁਕਰ ਹੈ ਕਰਤਾਰ ਦਾ ਕਿ ਮੈਨੂੰ ਵਸੋਂ ਦੀਆਂ ਨਿਸ਼ਾਨੀਆਂ ਨਜ਼ਰ ਆਈਆਂ ਹਨ । ਮੇਰਾ ਤਾਂ ਖ਼ਿਆਲ ਸੀ ਕਿ ਏਸੇ ਉਜਾੜ ਬੀਆਬਾਨ ਵਿਚ ਹੀ ਬੇ-ਮੌਤ ਮਰ ਜਾਵਾਂਗਾ, ਪਰ ਦੁਨੀਆ ਦੇ ਮਾਲਿਕ ਨੂੰ ਮੇਰੀ ਮੌਤ ਏਸ ਤਰ੍ਹਾਂ ਮਨਜ਼ੂਰ ਨਹੀਂ ।" ਏਸੇ ਤਰ੍ਹਾਂ ਦੇ ਖ਼ਿਆਲ ਕਰਦਿਆਂ

੧੦੬

ਅਣਖ਼ ਦੀ ਪੁਤਲਾ