ਪੰਨਾ:ਬੁਝਦਾ ਦੀਵਾ.pdf/107

ਵਿਕੀਸਰੋਤ ਤੋਂ
(ਪੰਨਾ:Bujhda diwa.pdf/107 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਹੱਥ ਨਹੀਂ ਅੱਡੇ । ਕੀ ਹੁਣ ਮੇਰੀ ਅਣਖ ਏਥੋਂ ਤੀਕ ਮੁਕ ਗਈ ਹੈ ਕਿ ਮੈਂ ਆਪਣੀ ਜਾਨ ਵਾਸਤੇ ਦੂਸਰਿਆਂ ਦੇ ਸਾਮਣੇ ਹੱਥ ਅੱਡਾਂ ?" ਇਹ ਖ਼ਿਆਲ ਆਉਂਦਿਆਂ ਹੀ ਓਸ ਦਾ ਸਿਰ ਝੁਕ ਗਿਆ, ਅੱਖਾਂ ਵਿਚ ਅੱਥਰੂ ਆ ਗਏ, ਓਹਨੇ ਆਪਣਾ ਹੱਥ ਪਿਛੇ ਹਟਾ ਲਿਆ ਤੇ ਓਹ ਇਕ ਲਫਜ਼ ਕਹੇ ਬਿਨਾਂ ਨਦੀ ਵਲ ਚਲਾ ਗਿਆ । ਕਾਲੀ ਰਾਤ ਨੇ ਉਸ ਨੂੰ ਆਪਣੀ ਗੋਦ ਵਿਚ ਲੈ ਲਿਆ ।

ਅਣਖ਼ ਦਾ ਪੁਤਲਾ

੧੧੧